ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਬਠਿੰਡਾ ਡਾ. ਰਘਬੀਰ ਸਿੰਘ ਰੰਧਾਵਾ ਜੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸਥਾਨਕ ਅਮਰਪੁਰਾ ਬਸਤੀ ਦੀ ਧਰਮਸ਼ਾਲਾ ਵਿਖੇ ਨੈਸ਼ਨਲ ਅਰਬਨ ਹੈਲਥ ਮਿਸ਼ਨ ਤਹਿਤ ਗਰੀਬ ਔਰਤਾਂ ਅਤੇ ਬੱਚਿਆਂ ਦੀ ਸਿਹਤ ਜਾਂਚ ਲਈ ਮੁਫਤ ਆਊਟਰੀਚ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਅਮਰਪੁਰਾ ਬਸਤੀ ਦੀਆਂ ਲਗਭਗ 161 ਔਰਤਾਂ ਅਤੇ ਬੱਚਿਆਂ ਨੂੰ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮੁਫਤ ਸਿਹਤ ਚੈਕਅੱਪ ਦੇ ਵਾਕਿੰਗ ਸਟਿਕ ਦਿੱਤੀਆਂ ਗਈਆਂ ਅਤੇ ਮਾਸ ਮੀਡੀਆ ਵਿੰਗ ਵੱਲੋਂ ਵੱਖ ਵੱਖ ਬਿਮਾਰੀਆਂ ਅਤੇ ਸਿਹਤ ਸਕੀਮਾਂ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ ।ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਵਨਜੀਤ ਕੌਰ ਬਰਾੜ ਅਤੇ ਅਰਬਨ ਹੈਲਥ ਮਿਸ਼ਨ ਦੇ ਨੋਡਲ ਅਫਸਰ ਡਾ. ਪਾਮਿਲ ਬਾਂਸਲ ਨੇ ਗਰਭਵਤੀ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਰਭਵਤੀ ਔਰਤ ਨੂੰ ਘਰ ਵਿੱਚ ਜਣੇਪਾ ਕਰਵਾਉਣ ਦੀ ਥਾਂ ਹਸਪਤਾਲ ਵਿੱਚ ਜਣੇਪਾ ਕਰਵਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ, ਕਿਉਕਿ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਅਤੇ ਹੋਰ ਵਧੀਆ ਪ੍ਰਬੰਧ ਹੋਣ ਕਾਰਣ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਖਤਰਾ ਘੱਟ ਹੁੰਦਾ ਹੈ ।ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਹਸਪਤਾਲ ਵਿੱਚ ਔਰਤ ਦੇ ਗਰਭਧਾਰਨ ਤੋਂ ਲੈਕੇ ਜਣੇਪੇ ਤੱਕ ਸਾਰੀਆਂ ਸਹੁਲਤਾਂ ਮੁਫਤ ਦਿੱਤੀਆਂ ਜਾ ਰਹੀਆਂ ਹਨ, ਜਿਸ ਵਿੱਚ ਸਿਹਤ ਚੈਕਅੱਪ, ਸਾਰੀਆਂ ਦਵਾਈਆਂ, ਸਾਰੇ ਟੈਸਟ ਸਮੇਤ ਅਲਟਰਾਸਾਊਂਡ, ਘਰ ਤੋਂ ਲੈਕੇ ਜਾਣ ਲਈ 108 ਐਬੂਲੈਂਸ ਆਦਿ ਸਭ ਮੁਫਤ ਹਨ। ਸਰਕਾਰੀ ਹਸਪਤਾਲ ਵਿੱਚ ਸਾਧਾਰਣ ਜਾਂ ਅਪਰੇਸ਼ਨ ਨਾਲ ਜਣੇਪਾ ਹੋਣ ਦੀ ਵੀ ਕੋਈ ਫੀਸ ਨਹੀਂ ਲਈ ਜਾਂਦੀ, ਬਲਕਿ ਹਸਪਤਾਲ ਵਿੱਚ ਰਹਿਣ ਤੱਕ ਔਰਤ ਨੂੰ ਪੋਸ਼ਟਿਕ ਖਾਣਾ ਵੀ ਮੁਫਤ ਦਿੱਤਾ ਜਾਂਦਾ ਹੈ ।ਡਾ. ਪਾਮਿਲ ਬਾਂਸਲ ਵੱਲੋਂ ਗਰਭਵਤੀ ਅੋਰਤਾਂ ਨੂੰ ਗਰਭ ਦੌਰਾਨ ਦਿੱਤੀ ਜਾਣ ਵਾਲੀ ਪੋਸ਼ਟਿਕ ਖੁਰਾਕ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ।ਜਿਲਾ ਮਾਸ ਮੀਡੀਆ ਅਫਸਰ ਸ਼੍ਰੀ ਜਗਤਾਰ ਸਿੰਘ ਬਰਾੜ ਨੇ ਵੱਖ ਵੱਖ ਬਿਮਾਰੀਆਂ ਅਤੇ ਸਿਹਤ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ ।ਉਹਨਾਂ ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਲਈ ਮੁਫਤ ਇਲਾਜ ਸਬੰਧੀ ਸ਼ੁਰੂ ਕੀਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ । ਇਸ ਮੌਕੇ ਲਖਵਿੰਦਰ ਸਿੰਘ ਬੀ.ਈ.ਈ. ਨੇ ਗਰਮੀ ਦੇ ਮੌਸਮ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਡੇਂਗੂ ਮਲੇਰੀਆ ਤੋਂ ਬਚਾਅ ਸਬੰਧੀ ਵੀ ਜਾਣਕਾਰੀ ਦਿੱਤੀ ਗਈ । ਇਸ ਕੈਂਪ ਸਫਲਤਾ ਲਈ ਡਾ. ਵਿਕਾਸ ਗੋਇਲ ਮੈਡੀਕਲ ਅਫਸਰ, ਡਾ. ਸੈਲੀ ਗੁਪਤਾ ਗਾਇਨੋਕੋਲੋਜਿਸਟ, ਡਾ. ਸਵਾਤੀ ਉਬਰਾਏ ਮੈਡੀਕਲ ਅਫਸਰ, ਦਰਸਨ ਕੁਮਾਰ ਫਾਰਮਾਸਿਸਟ, ਕਰਮਜੀਤ ਸਿੰਘ ਫਾਰਮਾਸਿਸਟ, ਰਾਜ ਰਾਣੀ ਏ.ਐਨ.ਐਮ., ਹਰਮਿੰਦਰ ਕੌਰ ਏ.ਐਨ.ਐਮ, ਸ਼ਰਨਜੀਤ ਕੌਰ ਏ.ਐਨ.ਐਮ, ਦਵਿੰਦਰ ਕੌਰ ਏ.ਐਨ.ਐਮ, ਰਮਨਦੀਪ ਕੌਰ ਏ.ਐਨ.ਐਮ, ਸਿਮਰਨ ਕੌਰ ਐਲ.ਟੀ., ਜਗਦੀਸ਼ ਰਾਮ ਸਿਹਤ ਕਰਮੀ ਅਤੇ ਆਸ਼ਾ ਵਰਕਰਾਂ ਨੇ ਸਹਿਯੋਗ ਦਿੱਤਾ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media