Sunday, March 15, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 22 ਮਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਮਜੀਠੀਆ ਵਲੋਂ ਕੇਜਰੀਵਾਲ ‘ਤੇ ਦਰਜ ਕਰਵਾਏ ਮਾਨਹਾਨੀ ਮਾਮਲੇ ‘ਤੇ ਬੋਲੇ ਭਗਵੰਤ ਮਾਨ– ਕਿਹਾ ਮੇਰੇ ਖਿਲਾਫ ਕੇਸ ਦਰਜ਼ ਕਰਵਾਉਣ ਤਾਂ ਪੂਰੇ ਸਬੂਤਾਂ ਨਾਲ ਲੜਾਂਗਾ।

▶ ਭਗਵੰਤ ਮਾਨ ਸ਼ੌਕ ਹੈ ਤਾਂ ਇੰਤਜਾਰ ਕਰਨ, ਜਲਦ ਕਚਿਹਰੀ ‘ਚ ਘਸੀਟਾਂਗੇ – ਚੰਦੂਮਾਜ਼ਰਾ।

▶ ਮਜੀਠੀਆ ਖਿਲਾਫ ਸਬੂਤ ਹਨ ਤਾਂ ਡਰਾਮੇਬਾਜ਼ੀ ਦੀ ਥਾਂ ਅਦਾਲਤ ਵਿੱਚ ਪੇਸ਼ ਕਰੇ ਭਗਵੰਤ ਮਾਨ – ਵਿਜੇ ਸਾਂਪਲਾ।

▶ ਕਾਂਗਰਸ ‘ਚੋਂ ਕੱਢੇ ਗਏ ਜਗਮੀਤ ਬਰਾੜ ਨੇ ਚੱਪੜਚਿੜੀ ਵਿਖੇ ਕੀਤਾ ਸ਼ਕਤੀ ਪ੍ਰਦਰਸ਼ਨ – ਨਸ਼ਿਆਂ ਦੇ ਮਾਮਲਿਆਂ ‘ਤੇ ਅਕਾਲੀ ਦਲ ਤੇ ਕਾਂਗਰਸ ਨੂੰ ਘੇਰਿਆ।ਕਿਹਾ ਪੰਜਾਬ ਵਿੱਚ ਇਕ ਪਰਿਵਾਰ ਦਾ ਕਬਜ਼ਾ, 2017 ‘ਚ ਪਰਿਵਾਰਵਾਦ ਖਤਮ ਕਰਨਾ ਉਨਾਂ ਦਾ ਮੁੱਖ ਨਿਸ਼ਾਨਾ।

▶ ਫਾਜ਼ਿਲਕਾ ‘ਚ ਸੀ.ਐਮ ਬਾਦਲ ਵਲੋਂ ਸੰਗਤ ਦਰਸ਼ਨ – ਕਾਂਗਰਸ ਦੇ ਸੁਨੀਲ ਜਾਖੜ ਵਲੋਂ ਅਨਾਜ ਘੁਟਾਲਾ 27000 ਕਰੋੜ ਤੋਂ ਵੀ ਵੱਧ ਦੱਸਣ ‘ਤੇ ਕਿਹਾ ਅਦਾਲਤ ‘ਚ ਜਾਵੇ ਕਾਂਗਰਸ।

▶ ਢੱਡਰੀਆਂ ਵਾਲਾ ਹਮਲਾ ਮਾਮਲਾ – ਅਦਾਲਤ ਨੇ 4 ਦੋਸ਼ੀਆਂ ਦਾ ਪੁਲਿਸ ਨੂੰ ਦਿੱਤਾ 4 ਦਿਨਾ ਰਿਮਾਂਡ।

▶ ਭਾਜਪਾ ਪ੍ਰਦੇਸ਼ ਪ੍ਰਧਾਨ ਵਿਜੇ ਸਾਂਪਲਾ ਨੇ ਬਾਬਾ ਢੱਡਰੀਆਂ ਵਾਲਾ ਨਾਲ ਕੀਤੀ ਮੁਲਾਕਾਤ –ਕਿਹਾ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

▶ ਨਿਜੀ ਸਕੂਲਾਂ ਵਿੱਚ ਬੱਚਿਆਂ ਦੇ ਮਾਪਿਆਂ ਦਾ ਸ਼ੋਸ਼ਣ ਰੋਕਣ ਲਈ – ਰੈਗੂਲੇਟਰੀ ਕਮੇਟੀ ਜਲਦ ਬਣੇਗੀ – ਸੁਖਬੀਰ ਬਾਦਲ ਦਾ ਜਲੰਧਰ ‘ਚ ਬਿਆਨ।

▶ ਪੰਜਾਬ ਵਿੱਚ ਮੈਡੀਕਲ ਦਾਖਲੇ ਦੀ PMET ਦਾ ਟੈਸਟ 12 ਜੂਨ ਨੂੰ ਹੀ ਲਿਆ ਜਾਵੇਗਾ – ਜੋਸ਼ੀ।

▶ 1965, 1971 ਦੀਆਂ ਜੰਗਾਂ ਦੇ ਸ਼ਹੀਦਾਂ ਦੇ ਪਰਿਵਾਰ ਚੰਡੀਗੜ੍ਹ ਪੁੱਜੇ – ਕਿਹਾ ਕੋਈ ਨਹੀਂ ਲੈ ਰਿਹਾ ਸਾਰ।

▶ ਹਰਿਆਣਾ ਵਿੱਚ ਹੁੱਡਾ ਉਦਯੋਗਿਕ ਪਲਾਂਟਾ ਦੀਆਂ 13 ਥਾਵਾਂ ਤੇ ਸੀ.ਬੀ.ਆਈ ਵਲੋਂ ਛਾਪੇਮਾਰੀ।

▶ ਪਟਿਆਲਾ ਦੇ ਪ੍ਰੇਮੀ ਜੋੜੇ ਨੇ ਐਕਟਿਵਾ ਸਮੇਤ ਭਾਖੜਾ ਨਹਿਰ ‘ਚ ਮਾਰੀ ਛਾਲ।

▶ ਜੰਮੂ ਕਸ਼ਮੀਰ ਦੇ ਕੂਪਵਾੜਾ ‘ਚ ਮੁਕਾਬਲੇ ਦੋਰਾਨ ਸੁਰੱਖਿਆ ਜਵਾਨਾਂ ਨੇ 5 ਅੱਤਵਾਦੀ ਕੀਤੇ ਢੇਰ- ਤਿੰਨ ਜਵਾਨ ਜਖਮੀ।

▶ ਸੀ.ਬੀ.ਐਸ.ਈ ਬਾਰਵੀਂ ਦੇ ਨਤੀਜੇ ਐਲਾਨੇ ਗਏ, ਲੜਕੀਆਂ ਨੇ ਮਾਰੀ ਬਾਜ਼ੀ – ਦਿੱਲੀ ਦੀ ਸੁਕ੍ਰਿਤੀ ਪਹਿਲੇ, ਕੁਰਕਸ਼ੇਤਰ (ਹਰਿਆਣਾ) ਦੀ ਪਲਕ ਗੋਇਲ ਦੂਜੇ ਅਤੇ ਕਰਨਾਲ (ਹਰਿਆਣਾ) ਦੀ ਸੋਮਿਆ ਉੁੱਪਲ ਤੀਜੇ ਸਥਾਨ ‘ਤੇ ਰਹੀ।

▶ ਭਾਰਤ ਦੇ ਦੌਰੇ ‘ਤੇ ਆਏ ਐਪਲ ਦੇ ਸੀ.ਈ.ਓ ਟਿਮ ਕੁਕ ਦਿੱਲੀ ਵਿੱਚ ਮੋਦੀ ਨੂੰ ਮਿਲੇ

▶ ਅਸਾਮ ‘ਚ ਮੁੱਖ ਮੰਤਰੀ ਦਾ ਅਹੁੱਦਾ ਸੰਭਾਲਣ ਵਾਲੇ ਸਰਬਾਨੰਦਾ ਸੋਨੋਵਾਲ ਦਾ ਬਿਆਨ – 2 ਸਾਲਾਂ ਵਿੱਚ ਸੀਲ ਹੋਵੇਗੀ ਅਸਾਮ ਨਾਲ ਲੱਗਦੀ ਬੰਗਲਾ ਦੇਸ਼ ਦੀ ਸਰਹੱਦ।

▶ ਉਜੈਨ ਦੇ ਸਿੰਹਸੱਥ ਕੁੰਭ ਦੋਰਾਨ ਸਾਧੂ ਅਤੇ ਸੰਤ ਮੁੜ ਭਿੜੇ – ਇਕ ਦੂਜੇ ਦੀ ਕੀਤੀ ਖੂਬ ਕੁੱਟਮਾਰ।

▶ ਸਾਬਕਾ ਕਾਂਗਰਸੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ 25ਵੀਂ ਬਰਸੀ ‘ਤੇ ਸੋਨੀਆ ਗਾਂਧੀ, ਰਾਹੁਲ ਤੇ ਹੋਰਨਾਂ ਵਲੋਂ ਦਿੱਤੀ ਗਈ ਸ਼ਰਧਾਂਜਲੀ।

▶ ਮੇਰੀ ਕਾਮ ਰਿਓ ਉਲੰਪਿਕ ਤੋਂ ਬਾਹਰ ਰਹੇਗੀ – ਨਹੀਂ ਕਰ ਸਕੀ ਕੁਆਲੀਫਾਈ – ਵਿਸ਼ਵ ਮੁਕੇਬਾਜ਼ੀ ਚੈਂਪੀਅਨਸ਼ਿਪ ਦੇ ਦੂਜੇ ਦੌਰ ਚੋਂ ਹਾਰੀ।

▶ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੀ ਸਰਹੱਦੀ ਚੌਕੀ ਚੰਦੂ ਵਡਾਲਾ ਤੋਂ ਬੀ.ਐਸ.ਐਫ ਵਲੋਂ 5 ਕਿਲੋ ਹੈਰੋਇਨ ਬਰਾਮਦ ਕੀਮਤ 25 ਕਰੋੜ।

▶ ਪੰਜਾਬ ਵਿਚ ਪੋਸਟਰ ਵਾਰ ‘ਤੇ ਭਖੀ ਸਿਆਸਤ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਇੰਦਰਾ ਗਾਂਧੀ ਅਤੇ ਗੁਰਦੁਆਰਾ ਸੀਸ ਗੰਜ ਸਾਹਿਬ ਨਾਲ ਕੇਜ਼ਰੀਵਾਲ ਦੀ ਤਸਵੀਰ ਵਾਲੇ ਮੁਹਾਲੀ ਤੇ ਖਰੜ ‘ਚ ਅਖੰਡ ਕੀਰਤਨੀ ਜਥੇ ਦੇ ਨਾਂ ਹੇਠ ਲੱਗੇ ਪੋਸਟਰ ।

▶ ਆਮ ਆਦਮੀ ਪਾਰਟੀ ਨੇ ਲਗਾਏ ਪੋਸਟਰਾਂ ‘ਤੇ ਜਤਾਇਆ ਰੋਸ – ਮੁਹਾਲੀ ਪੁਲਿਸ ਸਟੇਸ਼ਨ ਵਿਖੇ ਦਰਜ਼ ਕਰਵਾਈ ਸ਼ਿਕਾਇਤ।

▶ ਅਖੰਡ ਕੀਰਤਨੀ ਜਥੇ ਦੇ ਆਰ.ਪੀ ਸਿੰਘ ਵਲੋਂ ਪੋਸਟਰ ਲਾਉਣ ਤੋਂ ਇਨਕਾਰ- ਕਿਹਾ ਉਨਾਂ ਦੀ ਸੰਸਥਾ ਧਾਰਮਿਕ, ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ-ਸਰਕਾਰ ਦੋਸ਼ੀਆਂ ਖਿਲਾਫ ਕਰੇ ਕਾਰਵਾਈ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply