Saturday, March 7, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 23 ਮਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਬਾਬਾ ਢੱਡਰੀਆਂ ਵਾਲੇ ਨਾਲ ਗੁ: ਪ੍ਰਮੇਸ਼ਰ ਦੁਆਰ ਵਿਖੇ ਮੁਲਾਕਾਤ – ਕਿਹਾ ਕਾਨੂੰਨ ਮੁਤਾਬਕ ਕੀਤੀ ਜਾਵੇਗੀ ਜਾਂਚ, ਮਾਮਲੇ ਤੇ ਸਿਆਸਤ ਨਾ ਹੋਵੇ।

▶ ਅਸਾਮ ਵਿੱਚ ਭਾਜਪਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੇ ਸਹੂੰ ਚੁੱਕ ਸਮਾਗਮ ਵਿੱਚ ਸੀ.ਐਮ ਬਾਦਲ ਨੂੰ ਅਮਿਤ ਸ਼ਾਹ ਨੇ ਦਿੱਤਾ ਸੱਦਾ।

▶ ਜਾਟ ਹਿੰਸਾ ਮਾਮਲੇ ‘ਤੇ ਕਮੇਟੀ ਦੇ ਮੁੱਖੀ ਪ੍ਰਕਾਸ਼ ਸਿੰਘ ਨੇ ਕਿਹਾ ਕਿ ਰਿਪੋਰਟ ਵਿਚੋਂ ਨਾਮ ਹਟਾਉਣ ਲਈ ਕਈ ਅਧਿਕਾਰੀਆਂ ਨੇ ਪਾਇਆ ਦਬਾਅ।

▶ ਗੁਰੂ ਨਗਰੀ ਅੰਮ੍ਰਿਤਸਰ ‘ਚ ਖੁੱਲਾ ਔਰਤਾਂ ਲਈ ਪਹਿਲਾ ਨਸ਼ਾ ਮੁਕਤੀ ਕੇਂਦਰ – ਸਾਂਪਲਾ ਨੇ ਸਕਾਰਤਮਕ ਕਦਮ ਦੱਸਿਆ।

▶ ਮਨ ਕੀ ਬਾਤ ‘ਚ ਮੋਦੀ ਨੇ ਸਫਲ ਵਿਦਿਆਰਥੀਆਂ ਨੂੰ ਦਿੱਤੀ ਵਧਾਈ – ਗਰਮੀ ‘ਤੇ ਚਿੰਤਾ ਜਤਾਈ ਅਤੇ ਜੰਗਲਾਂ ਤੇ ਪਾਣੀ ਨੂੰ ਬਚਾਉਣ ਲਈ ਕਿਹਾ – 21 ਜੂਨ ਦੇ ਯੋਗਾ ਦਿਵਸ ਦਿਹਾੜੇ ‘ਤੇ ਮੰਗਿਆ ਸਹਿਯੋਗ

▶ ਸੰਗਰੂਰ ਵਿਖੇ ਜਮੀਨੀ ਵਿਵਾਦ ‘ਤੇ ਹੋਇਆ ਝਗੜਾ ਵਧਿਆ – ਪੁਲਿਸ ਨੇ ਕੀਤਾ ਲਾਠੀਚਾਰਜ।

▶ ਚੰਡੀਗ੍ਹੜ- ਅਕਾਲੀ ਦਲ ਦੇ ਦਫਤਰ ‘ਚ ਤਾਇਨਾਤ ਦੇ ਹੈਡ ਕਾਂਸਟੇਬਲ ਬਲਕਾਰ ਸਿੰਘ ਦੀ ਸਰਵਿਸ ਕਾਰਬਾਈਨ ਸਾਫ ਕਰਦਿਆਂ ਹੋਈ ਮੌਤ- ਤਰਨ ਤਾਰਨ ਵਾਸੀ ਸੀ ਮ੍ਰਿਤਕ।

▶ ਪਠਾਨਕੋਟ ਵਿਖੇ ਭਾਰਤ-ਪਾਕਿ ਸਰਹੱਦ ਤੋਂ ਪਾਕਿਸਤਾਨ ਨਾਗਰਿਕ ਕਾਬੂ – 2300 ਪਾਕਿ ਕਰੰਸੀ ਅਤੇ ਜਿੰਦਾ ਕਾਰਤੂਸ ਮਿਲਿਆ।

▶ ਸਾਬਕਾ ਆਈ.ਪੀ.ਐਸ ਤੇ ਭਾਜਪਾ ਟਿਕਟ ‘ਤੇ ਦਿੱਲੀ ਵਿਧਾਨ ਸਭਾ ਚੋਣ ਹਾਰੀ ਕਿਰਨ ਬੇਦੀ ਪੁਡੀਚੇਰੀ ਦੀ ਉਪ ਰਾਜਪਾਲ ਬਣੀ।

▶ ਅੰਮ੍ਰਿਤਸਰ ਦੇ ਮਹਿਤਾ ਰੋਡ ਸਥਿਤ ਪਿੰਡ ਬੋਪਾਰਾਏ ਵਿਖੇ ਬਲੈਰੋ ਪਿਕਅੱਪ ਖੜੇ ਟਰੱਕ ‘ਚ ਵੱਜੀ – 10 ਦੀ ਮੌਤ, 7 ਜਖਮੀ – ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆ ਰਿਹਾ ਸੀ ਗੁਰਦਾਸਪੁਰ ਦਾ ਪਰਿਵਾਰ।

▶ ਆਪਣੇ 2 ਦਿਨਾਂ ਇਰਾਨ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਤਹਿਰਾਨ ਪੁੱਜੇ – ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ।

▶ ਪੱਛਮੀ ਬੰਗਾਲ ਦੇ 24 ਪ੍ਰਗਣਾ ਇਲਾਕੇ ‘ਚ ਭਾਜਪਾ ਨੇਤਾ ਰੂਪਾ ਗਾਂਗੁਲੀ ‘ਤੇ ਹਮਲਾ – ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ।

▶ ਅਸਾਮ ਐਨ.ਡੀ.ਏ ਵਿਧਾਇਕ ਪਾਰਟੀ ਦੇ ਨੇਤਾ ਚੁਣੇ ਗਏ ਸਰਬਾਨੰਦ ਸੋਨੋਵਾਲ – ਰਾਜਪਾਲ ਨੇ ਦਿੱਤਾ ਸਰਕਾਰ ਬਨਾਉਣ ਦਾ ਸੱਦਾ।

▶ ਹਰੀਸ਼ ਰਾਵਤ ‘ਤੇ ਸਟਿੰਗ ਮਾਮਲੇ ‘ਚ ਸੀ.ਬੀ.ਆਈ ਨੇ ਕੱਸਿਆ ਸਿਕੰਜਾ – 24 ਨੂੰ ਜਾਂਚ ਲਈ ਸੱਦਿਆ।

▶ ਬੰਗਲਾ ਦੇਸ਼ ‘ਚ ਆਏ ਤੇਜ ਤੁਫਾਨ ਤੇ ਮੀਂਹ ਨਾਲ 24 ਮੌਤਾਂ – 10000 ਘਰ ਢੱਠੇ।

▶ ਕੌਮੀ ਮੈਡੀਕਲ ਦਾਖਲਾ ਟੈਸਟ NEET ਬਾਰੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਮੰਗੀ ਸਲਾਹ।

▶ ਹਰਿਆਣਾ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ।

▶ ਬੀ.ਸੀ.ਸੀ.ਆਈ ਦੇ ਅਨੁਰਾਗ ਠਾਕੁਰ ਬਣੇ ਪ੍ਰਧਾਨ- ਸ਼ਾਸ਼ਾਂਕ ਮਨੋਹਰ ਨੇ ਦਿਤਾ ਅਸਤੀਫਾ ।

▶ ਚੰਡੀਗੜ੍ਹ ‘ਚ ਪਾਣੀ ਏ.ਟੀ.ਐਮ ਲੱਗਣਗੇ – ਮਿਲੇਗਾ ਸ਼ੁੱਧ ਪੀਣ ਵਾਲਾ ਪਾਣੀ।

▶ ਮਨੀਪੁਰ ਵਿਖੇ ਅੱਤਵਾਦੀ ਹਮਲੇ ‘ਚ 1 ਜੇ.ਸੀ.ਓ ਅਤੇ ਫੋਜ ਦੇ 5 ਜਵਾਨ ਸ਼ਹੀਦ।

▶ ਤਾਲੀਬਾਨੀ ਨੇਤਾ ਮੁੱਲਾ ਮਨਸੂਰ ਅਫਗਾਨਿਸਤਾਨ ਵਿਚ ਅਮਰੀਕੀ ਡਰੋਨ ਹਮਲੇ ‘ਚ ਮਾਰਿਆ ਗਿਆ।

▶ ਸ੍ਰੀ ਲੰਕਾ ਦੇ ਹੜ੍ਹ ਵਿੱਚ 71 ਮੌਤਾਂ, 127 ਲਾਪਤਾ।

▶ ਅੱਜ 6ਵੀਂ ਵਾਰ ਤਾਮਿਲਨਾਡੂ ਦੀ ਮੁੱਖ ਮੰਤਰੀ ਦਾ ਅਹੁੱਦਾ ਸੰਭਾਲੇਗੀ ਮਿਸ ਜੈਲਲਿਤਾ।

▶ ਆਈ.ਪੀ ਐਲ ਕ੍ਰਿਕਟ ਮੁਕਾਬਲੇ ‘ਚ ਬੈਂਗਲੌਰ ਨੇ ਦਿੱਲੀ ਨੂੰ 6 ਵਿਕਟਾਂ ਨਾਲ ਹਰਾਇਆ।

▶ ਪਾਕਿ ਤੇ ਚੀਨ ਲਈ ਚੁਣੌਤੀ- ਚਾਬਹਾਰ ਬੰਦਰਗਾਹ ਸਮਝੌਤਾ, ਵਾਇਆ ਇਰਾਨ ਅਫਗਾਨਿਸਤਾਨ ਜਾਏਗਾ ਭਾਰਤ।

▶ ਕੇਜਰੀਵਾਲ ਵਲੋਂ ਐਲਾਨ – ਆਮ ਆਦਮੀ ਪਾਰਟੀ ਗੋਆ ‘ਚ ਲੜੇਗੀ ਵਿਧਾਨ ਸਭਾ ਚੋਣਾਂ ।

▶ ਲੁਧਿਆਣਾ ਵਿਖੇ ਸੁੱਖਾ ਬਾੜੇਵਾਲ ਗੰਭੀਰ ਜਖਮੀ- ਹਥਿਆਰਬੰਦ ਨੌਜਵਾਨਾਂ ਨੇ ਕੀਤਾ ਹਮਲਾ- ਹਸਪਤਾਲ ‘ਚ ਹਾਲਤ ਸਥਿਰ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply