
ਭਿਖੀਵਿੰਡ ਫ਼ ਅਲਗੋਂ ਕੋਠੀ, 23 ਮਈ (ਕੁਲਵਿੰਦਰ ਸਿੰਘ ਕੰਬੋਕੇ, ਹਰਦਿਆਲ ਸਿੰਘ ਭੈਣੀ) ਗੁ. ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਅਸਥਾਨ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇੰਟਰਲਾਕਿੰਗ ਟਾਇਲਾਂ ਲਾ ਕੇ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ਨੂੰ ਚੌੜੀ ਕਰਨ ਦੇ ਕੰਮ ਦਾ ਸ਼ੁਭਅਰੰਭ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਅਤੇ ਚੀਫ ਪਾਰਲੀਮਾਨੀ ਸਕੱਤਰ ਵਿਰਸਾ ਸਿੰਘ ਵਲਟੋਹਾ ਵਲੋਂ ਕੀਤਾ ਗਿਆ।
ਇਸ ਸਮੇਂ ਭਾਈ ਗੁਰਇਕਬਾਲ ਸਿੰਘ ਨੇ ਕਿਹਾ ਕਿ ਗੁ. ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਸੜਕ ਛੋਟੀ ਹੋਣ ਕਰਕੇ ਬਹੁਤ ਪਰੇਸ਼ਾਨੀ ਹੁੰਦੀ ਸੀ।ਇਸ ਨੂੰ ਮੁੱਖ ਰੱਖਦੇ ਹੋਏ 4 ਕਿਲੋਮੀਟਰ ਤੱਕ ਸੜਕ ਦੇ ਦੋਨੋਂ ਪਾਸੇ ਚਾਰ-ਚਾਰ ਫੁੱਟ ਇੰਟਰਲਾਕਿੰਗ ਟਾਇਲ ਲਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ‘ਤੇ ਤਕਰੀਬਨ 1 ਕਰੋੜ ਖਰਚਾ ਆਵੇਗਾ।ਭਾਈ ਸਾਹਿਬ ਨੇ ਦੱਸਿਆ ਕਿ ਟਰੱਸਟ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਹਾਲ, ਜੋੜਾ ਘਰ, ਲੰਗਰ ਹਾਲ ਦੀ ਕਾਰ ਸੇਵਾ ਸ਼੍ਰੋਮਣੀ ਕਮੇਟੀ ਅਤੇ ਲੋਕਲ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਚਲ ਰਹੀ ਹੈ।ਉਨਾਂ ਕਿਹਾ ਕਿ ਸੜਕ ਨੂੰ ਚੌੜਾ ਕਰਨ ਦੀ ਸੇਵਾ ਟਰੱਸਟ ਵੱਲੋਂ ਭਾਈ ਹਰਮਿੰਦਰ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਾਲਿਆਂ ਦੀ ਨਿਗਰਾਨੀ ਹੇਠ ਹੋ ਰਹੀ ਹੈ। ਇਸ ਮੌਕੇ ਟਹਿਲਇੰਦਰ ਸਿੰਘ ਜੀ, ਪ੍ਰਧਾਨ ਬਾਪੂ ਜਗੀਰ ਸਿੰਘ, ਬਲਵਿੰਦਰ ਸਿੰਘ ਪਾੜਾ, ਨਿਰਮਲ ਸਿੰਘ ਸੇਵਕ ਬਾਬਾ ਬਿੱਧੀ ਚੰਦ, ਸਰਪੰਚ ਅਮਰਜੀਤ ਸਿੰਘ, ਸਾਬ ਸਿੰਘ, ਹਰਜੀਤ ਸਿੰਘ, ਸ਼ਮਸ਼ੇਰ ਸਿੰਘ, ਹਰਪਾਲ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ ਚੇਅਰਮੈਨ ਬੱਚਿਤਰ ਸਿੰਘ, ਕੈਪਟਨ ਬਲਵੰਤ ਸਿੰਘ ਪਹੂਵਿੰਡ ਸਾਹਿਬ ਅਤੇ ਪਿੰਡ ਵਿਰਮ ਤੋਂ ਇਲਾਵਾ ਕਈ ਹੋਰ ਪਿੰਡਾਂ ਤੇ ਸ਼ਹਿਰਾਂ ਦੀਆਂ ਸੰਗਤਾਂ ਨੇ ਹਾਜਰੀ ਭਰੀ। ਇਸ ਮੌਕੇ ਵਿਸ਼ੇਸ਼ ਕੀਰਤਨ ਦੇ ਦੀਵਾਨ ਵੀ ਸਜਾਏ।
Punjab Post Daily Online Newspaper & Print Media