Friday, March 6, 2026

ਗੁਰਜੀਤ ਔਜਲਾ ਨੇ ਜਿਲ੍ਹਾ ਕਾਂਗਰਸ ਦਿਹਾਤੀ ਦਾ ਮੁੜ ਅਹੁੱਦਾ ਸੰਭਾਲਿਆ

ਕਾਂਗਰਸੀਆਂ ਨੂੰ ਆਪਸੀ, ਮਤਭੇਦ ਭੁਲਾ ਕੇ ਵਿਧਾਨ ਸਭਾ ਚੋਣਾਂ ਲਈ ਕਮਰਕੱਸੇ ਕਰਨ ਦਾ ਦਿੱਤਾ ਸੱਦਾ

PPN2305201604

ਅੰਮ੍ਰਿਤਸਰ, 23 ਮਈ (ਜਗਦੀਪ ਸਿੰਘ ਸੱਗੂ)- ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸ੍ਰ: ਗੁਰਜੀਤ ਸਿੰਘ ਔਜਲਾ ਨੇ ਸਮੂੰਹ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਸੀ, ਮਤਭੇਦ ਭੁਲਾ ਕੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਫਲਤਾ ਕਈ ਕਮਰਕੱਸੇ ਕਰ ਲੈਣ।ਉਨ੍ਹਾਂ ਪਾਰਟੀ ਹਾਈਕਮਾਨ ਦੇ ਜਿਲ੍ਹਾ ਅਹੁਦੇਦਾਰਾਂ ਨੂੰ ਵੀ ਸੱਦਾ ਦਿੱਤਾ ਹੈ ਕਿ ਮਿਸ਼ਨ 2017 ਦੀ ਪੂਰਤੀ ਲਈ ਸਿਆਸੀ ਵਿਰੋਧੀਆਂ ਖਿਲਾਫ ਸਿਧਾਂਤਕ ਤੇ ਰਣਨੀਤਕ ਜੰਗ ਦਫਤਰਾਂ ‘ਚੋਂ ਸੜਕਾਂ, ਗਲੀਆਂ ਤੇ ਪਿੰਡਾਂ ਤੀਕ ਲੈ ਕੇ ਆਉਣ ਲਈ ਰਣਨੀਤੀ ਤੈਅ ਕਰਨ।ਸ੍ਰ: ਔਜਲਾ ਅੱਜ ਇਥੇ ਪਾਰਟੀ ਹਾਈਕਮਾਨ ਵਲੋਂ ਦੂਸਰੀ ਵਾਰ ਦਿਹਾਤੀ ਇਕਾਈ ਦੀ ਪ੍ਰਧਾਨਗੀ ਸੌਪੇ ਜਾਣ ਦੇ ਸਬੰਧ ਵਿੱਚ ਅਯੋਜਿਤ ਸਹੁੰ ਚੁੱਕ ਸਮਾਗਮ ਮੌਕੇ ਬੋਲ ਰਹੇ ਸਨ।ਜਿਲ੍ਹਾ ਕਾਂਗਰਸ ਦਿਹਾਤੀ ਦੇ ਖੁੱਲੇ ਵਿਹੜੇ ਵਿੱਚ ਅਯੋਜਿਤ ਇਸ ਸਹੁੰ ਚੁੱਕ ਸਮਾਗਮ ਮੌਕੇ ਸ੍ਰ: ਔਜਲਾ ਨੇ ਦੁਹਰਾਇਆ ਕਿ ਉਹ ਵਕਤ ਪਾਰਟੀ ਹਾਈਕਮਾਨ ਦੁਆਰਾ ਲਏ ਹਰ ਫੈਸਲੇ ਨੂੰ ਲਾਗੂ ਕਰਨ ਹਿੱਤ ਕਾਂਗਰਸੀ ਲੀਡਰਸ਼ਿਪ ਤੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਅਤੇ ਸੂਬੇ ਦੇ ਲੋਕਾਂ ਦੀ ਬੇਹਤਰੀ ਲਈ ਯਤਨਸ਼ੀਲ ਰਹਿਣਗੇ ।
ਪਾਰਟੀ ਹਾਈਕਮਾਨ ਵਲੋਂ ਵਿਸ਼ੇਸ਼ ਤੌਰ ਤੇ ਪੁੱਜੇ ਵਿਧਾਇਕ ਓਮ ਪ੍ਰਕਾਸ਼ ਸੋਨੀ, ਸੁੱਖਬਰਿੰਦਰ ਸਿੰਘ ਸਰਕਾਰੀਆਂ, ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਜਸਬੀਰ ਸਿੰਘ ਡਿੰਪਾ ਗਿੱਲ, ਹਰਮਿੰਦਰ ਸਿੰਘ ਗਿੱਲ, ਸੁੱਖਵਿੰਦਰ ਸਿੰਘ ਡੈਨੀ, ਤਰਸੇਮ ਸਿੰਘ ਡੀ.ਸੀ., ਰਣਜੀਤ ਸਿੰਘ ਛੱਜਲਵੱਡੀ, ਕਰਮਾ ਮਸੀਹ, ਸਵਿੰਦਰ ਸਿੰਘ ਕਥੂਨੰਗਲ, ਜਸਵਿੰਦਰ ਸਿੰਘ ਰਮਦਾਸ, ਬੀਬੀ ਸਵਿੰਦਰ ਕੌਰ ਬੋਪਾਰਾਏ, ਸ਼ਹਿਰੀ ਪ੍ਰਧਾਨ ਜੂਗਲ ਕਿਸ਼ੋਰ ਸ਼ਰਮਾ, ਕਰਮਜੀਤ ਸਿੰਘ ਰਿੰਟੂ, ਸਾਬਕਾ ਮੇਅਰ ਸੁਨੀਲ ਦੱਤੀ, ਮੈਡਮ ਮੱਮਤਾ ਦੱਤਾ, ਮੈਡਮ ਲੀਲਾ ਵਰਮਾ, ਕਿਰਨਜੀਤ ਸਿੰਘ ਮਿੱਠਾ, ਮਨਦੀਪ ਸਿੰਘ ਮੰਨਾ, ਜੋਗਿੰਦਰ ਪਾਲ ਢੀਂਗਰਾ, ਦਿਨੇਸ਼ ਬੱਸੀ, ਮਨਮੋਹਨ ਸਿੰਘ ਗੁਮਟਾਲਾ, ਮਨਿੰਦਰ ਪਾਲ ਸਿੰਘ ਪਲਾਸੌਰ, ਕੇਵਲ ਕ੍ਰਿਸ਼ਨ ਸ਼ਰਮਾ, ਡੈਨੀਅਲ ਮਸੀਹ, ਲਾਲੀ ਵਰਪਾਲ, ਸੁਖਜਿੰਦਰ ਸਿੰਘ ਰੰਧਾਵਾ, ਸੁਖਜਿੰਦਰ ਸਿੰਘ ਗੁਜਰਪੁਰਾ ਨੇ ਆਪਣੇ ਸੰਬੋਧਨ ਵਿੱਚ ਦੁਬਾਰਾ ਪ੍ਰਧਾਨ ਥਾਪੇ ਜਾਣ ਤੇ ਗੁਰਜੀਤ ਸਿੰਘ ਔਜਲਾ ਨੂੰ ਵਧਾਈ ਦਿੰਦਿਆਂ ਪਾਰਟੀ ਦੀ ਕੌਮੀ ਪ੍ਰਧਾਨ ਮੈਡਮ ਸੋਨੀਆ ਗਾਂਧੀ, ਸ੍ਰੀ ਰਾਹੁਲ ਗਾਂਧੀ,ਸ੍ਰੀ ਸ਼ਕੀਲ ਅਹਿਮਦ, ਸ੍ਰੀਮਤੀ ਅੰਬਿਕਾ ਸੋਨੀ ਅਤੇ ਪਾਰਟੀ ਦੇ ਸੂਬਾਈ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਧਨਵਾਦ ਕੀਤਾ।
ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਗਿੱਲ, ਪਾਰਟੀ ਬੁਲਾਰੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਗੁਰਜੀਤ ਸਿੰਘ ਔਜਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੁਣ ਸਮਾਂ ਅਕਾਲੀ ਭਾਜਪਾ ਦੇ 9 ਸਾਲਾ ਗੁੰਡਾ ਤੇ ਮਾਫੀਆ ਰਾਜ ਦੀਆਂ ਵਧੀਕੀਆਂ ਦੀ ਦਰਦਨਾਲਕ ਦਾਸਤਾਨ ਸੂਬੇ ਦੇ ਲੋਕਾਂ ਨਾਲ ਸਾਂਝੀ ਕਰਨ ਦਾ ਹੈ ।ਇਸ ਸਹੁੰ ਚੁੱਕ ਸਮਾਗਮ ਵਿੱਚ ਸ਼ਮੂਲੀਅਤ ਕਰਨ ਪੁਜੇ ਹਾਈਕਮਾਨ ਆਗੂਆਂ, ਜਿਲ੍ਹਾ ਦਿਹਾਤੀ ਦੇ ਬਲਾਕ ਪ੍ਰਧਾਨਾਂ, ਜਿਲਾ ਪ੍ਰੀਸ਼ਦ ਮੈਂਬਰਾਨ ਤੇ ਵਰਕਰਾਂ ਵਲੋ ਸਿਰੋਪਾਓ, ਕ੍ਰਿਪਾਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply