Thursday, August 13, 2026

ਕਾਨੂੰਨਗੋ ਮਹੇਰ ਸਿੰਘ ਦੀ ਬੇਵਕਤੀ ਮੌਤ ‘ਤੇ ਪਰਿਵਾਰ ਨੂੰ ਦਿੱਤੀ ਇੱਕ ਲੱਖ ਦੀ ਮਾਲੀ ਮਦਦ

PPN2305201610

ਪੱਟੀ, 23 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਬੀਤੇ ਦਿਨ ਸੜਕ ਹਾਦਸੇ ਵਿਚ ਕਾਨੂੰਨਗੋ ਮਹੇਰ ਸਿੰਘ ਦੀ ਹੋਈ ਮੌਤ ਸਬੰਧੀ ਉਨਾਂ ਦੇ ਘਰ ਰੈਵਨਿਉ ਪਟਵਾਰ ਯੂਨੀਅਨ ਦੇ ਜਿਲਾ ਅੰਮ੍ਰਿਤਸਰ ਦੇ ਸਾਬਕਾ ਜਿਲਾ ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਆਪਣੇ ਸਾਥੀਆਂ ਦੁੱਖ ਦੀ ਘੜੀ ਵਿਚ ਹੋਸਲਾ ਦੇਣ ਲਈ ਪਰਿਵਾਰ ਆ ਰਹੀਆਂ ਮੁਸ਼ਕਲਾਂ ਦੇ ਹੱਲ ਤੇ ਸਹਿਯੋਗ ਲਈ ਭਰੋਸਾ ਦਿੱਤਾ।ਸ਼ਰਮਾ ਨੇ ਕਿਹਾ ਕਿ ਮੇਹਰ ਸਿੰਘ ਸਾਡੇ ਨਾਲ ਪਟਵਾਰੀ ਦਾ ਕੰਮ ਕੀਤਾ ਅਤੇ ਬਾਦ ਵਿਚ ਕਾਨੂੰਨਗੋ ਪ੍ਰਮੋਟ ਹੋ ਗਏ।ਉਨਾਂ ਕਿਹਾ ਕਿ ਕਾਨੂੰਨਗੋ ਮੇਹਰ ਸਿੰਘ ਦੀ ਮੌਤ ਨਾਲ ਪਰਿਵਾਰ ਵਿਚ ਬੁਹਤ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿਚ ਉਨਾਂ ਦੀ ਧਰਮਪਤਨੀ ਨਰਿੰਦਰ ਕੌਰ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਮਦਦ ਲਈ ਦਿੱਤੀ ਗਈ।ਪ੍ਰਧਾਨ ਸ਼ਰਮਾ ਨੇ ਕਿਹਾ ਕਿ ਡੀ ਸੀ ਤਰਨ ਤਾਰਨ ਨੂੰ ਅਪੀਲ ਕੀਤੀ ਕਿ ਮੇਹਰ ਸਿੰਘ ਦੇ ਪਰਿਵਾਰਕ ਹਾਲਤ ਨੂੰ ਧਿਆਨ ਵਿਚ ਰੱਖ ਕੇ ਤਰਸ ਦੇ ਆਧਾਰ ਤੇ ਉਨਾਂ ਦੇ ਪੁੱਤਰ ਨੂੰ ਜਲਦੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਪਟਵਾਰੀ ਸੁਖਬੀਰ ਸਿੰਘ, ਧਰਮਬੀਰ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply