
ਅਲਗੋਂ ਕੋਠੀ, 23 ਮਈ (ਹਰਦਿਆਲ ਸਿੰਘ ਭੈਣੀ) – ਪੰਜਾਬ ਰਾਜ ਵਿਗਿਆਨ ਅਤੇ ਤਕਨੋਲੋਜੀ ਪੀ੍ਰਸ਼ਦ ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ: ਸਿ) ਤਰਨ ਤਾਰਨ ਸ: ਪਰਮਜੀਤ ਸਿੰਘ ਤੇ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਸ: ਤਜਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਵਿਖੇ ਅੰਤਰਰਾਸ਼ਟੀ ਜੈਵਿਕ ਵਿਭਿੰਨਤਾ ਦਿਵਸ ਮਨਾਇਆ ਗਿਆ। ‘ਸਕੂਲ ਗਰੀਨ ਵੇਵ ਪ੍ਰੋਗਰਾਮ 2016’ ਨਾਲ ਜੁੜੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਸਕੂਲ ਦੇ ਮੁੱਖ ਅਧਿਆਪਕ ਸ: ਸੁਭਿੰਦਰਜੀਤ ਸਿੰਘ ਨੇ ਜੈਵਿਕ ਵਿਭਿੰਨਤਾ ਅਤੇ ਮਨੁੱਖੀ ਜੀਵਨ ਸੰਬੰਧੀ ਵਿਸਥਾਰ ਨਾਲ ਚਾਣਨਾ ਪਾਇਆ। ਇਸ ਮੌਕੇ ਜੈਵਿਕ ਵਿਭਿੰਨਤਾ ਵਿਸ਼ੇ ‘ਤੇ ਪੋਸਟਰ ਮੇਕਿੰਗ, ਭਾਸ਼ਣ ਅਤੇ ਲੇਖ ਮੁਕਾਬਲੇ ਕਰਵਾਏ ਗਏ।ਪੋਸਟਰ ਮੇਕਿੰਗ ਮੁਕਾਬਲੇ ਵਾਸਤੇ ਮੈਡਮ ਅਦਿਤੀ, ਮੈਡਮ ਦਵਿੰਦਰ ਕੌਰ ਤੇ ਨਵਦੀਪ ਕੌਰ, ਲੇਖ ਮੁਕਾਬਲੇ ਵਾਸਤੇ ਸz: ਬਲਜੀਤ ਸਿੰਘ, ਸ੍ਰੀ ਮਹਾਵੀਰ ਕੁਮਾਰ ਅਤੇ ਭਾਸ਼ਣ ਮੁਕਾਬਲੇ ਵਾਸਤੇ ਸ: ਰੇਸ਼ਮ ਸਿੰਘ, ਸ੍ਰੀਮਤੀ ਨਰਿੰਦਰ ਕੌਰ, ਮੈਡਮ ਜਗਮੀਤ ਕੌਰ ਨੇ ਬਤੌਰ ਨਿਰਣਾਕਾਰ ਭੂਮਿਕਾ ਨਿਭਾਈ। ਜੇਤੂ ਵਿਦਿਆਰਥਣਾਂ ਨੂੰ ਮੈਡਲ ਅਤੇ ਸਰਟੀਫਿਕੇਟ ਬਤੌਰ ਇਨਾਮ ਵੰਡੇ ਗਏ।ਇਸ ਮੌਕੇ ‘ਤੇ ‘ਹਰ ਮਨੁੱਖ ਲਗਾਵੇ ਇੱਕ ਰੁੱਖ’ ਦੇ ਨਾਅਰੇ ਤਹਿਤ ਸਮੂੰਹ ਸਟਾਫ ਤੇ ਵਿਦਿਆਰਥਣਾਂ ਨੇ ਰੁੱਖ ਲਗਾਉਣ ਦਾ ਪ੍ਰਣ ਕੀਤਾ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media