
ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ ਬਿਊਰੋ) – ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਭਗਤ ਪੂਰਨ ਸਿੰਘ ਪਿੰਗਲਵਾੜਾ ਐਂਡ ਚੈਰੀਟੇਬਲ ਟਰੱਸਟ ਦੇ ਬੇਮਿਸਾਲ ਪ੍ਰਬੰਧਾਂ ਹੇਠ ਚੱਲ ਰਹੇ ‘ਭਗਤ ਪੁੂਰਨ ਸਿੰਘ ਸਕੂਲ ਫੋਰ ਦ ਡੈਫ’ ਦੇ ਵਿਦਿਆਰਥੀ ਵੀ ਹੁਣ ਬਾਕੀ ਖੇਡਾਂ ਵਾਂਗ ਜੁਡੌ ਖੇਡ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈ ਸਕਣਗੇ। ਜਿਨ੍ਹਾਂ ਨੂੰ ਜੁੂਡੌ ਖੇਡ ਦੇ ਗੁਰ ਫ੍ਰੀ ਵਿਚ ਸਿਖਾਉਣ ਦੀ ਜਿੰਮੇਵਾਰੀ ਅੰਤਰਾਸ਼ਟਰੀ ਜੂਡੋ ਕੋਚ ਕਰਮਜੀਤ ਸਿੰਘ ਨੇ ਚੁੱਕੀ ਹੈ। ਕੋਚ ਕਰਮਜੀਤ ਸਿੰਘ ਨੇ ਦੱਸਿਆ ਕਿ ਸੰਸਥਾ ਦੀ ਮੁੱਖ ਸੇਵਾਦਾਰ ਬੀਬੀ ਇੰਦਰਜੀਤ ਕੋਰ ਦੇ ਆਸ਼ੀਰਵਾਦ ਸਦਕਾ ਇਹ ਵਿਦਿਆਰਥੀ ਪਿਛਲੇ ਇਕ ਮਹੀਨੇ ਤੋ ਭਗਤ ਪੂਰਨ ਸਿੰਘ ਸਕੂਲ ਫਾਰ ਦ ਡੈਫ ਵਿਖੇ ਅਤੇ ਸ਼੍ਰੀ ਗੁਰੂ ਰਾਮਦਾਸ ਜੂਡੋ ਸੈਂਟਰ ਰਾਮਸਰ ਰੋਡ ਵਿਖੇ ਕਰੜਾ ਅਭਿਆਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਗਸਤ ਦੇ ਮਹੀਨੇ ਉਪਰੋਕਤ ਖਿਡਾਰੀਆਂ ਨਾਲ ਸਬੰਧਤ ਹੋਣ ਵਾਲੀ ਰਾਸ਼ਟਰ ਪੱਧਰੀ ਜੂਡੋ ਪ੍ਰਤੀਯੋਗਿਤਾ ਵਿਚ ਇਹ ਖਿਡਾਰੀ ਹਿੱਸਾ ਲੈ ਸਕਣਗੇ। 9 ਸਾਲ ਤੋਂ ਲੈ ਕੇ 16 ਸਾਲ ਤੱਕ ਦੀ ਉਮਰ ਦੇ ਇਨ੍ਹਾਂ ਖਿਡਾਰੀਆਂ ਦੇ ਲੜਕੀਆਂ ਦੇ ਵਰਗ ਵਿਚ ਮਹਿਕਪ੍ਰੀਤ ਕੋਰ, ਉਪਾਸਨਾ, ਹਰਮਨਦੀਪ ਕੋਰ, ਸਿਮਰਨ, ਜੋਤੀ, ਨਵਪ੍ਰੀਤ ਕੋਰ, ਟੀਨਾ ਜਦੋਂ ਕਿ ਲੜਕਿਆਂ ਦੇ ਵਰਗ ਵਿਚ ਅਨਿਲ, ਅਜੈਪਾਲ, ਰਾਜ, ਗੁਰਸ਼ਰਨਪਾਲ ਸਿੰਘ, ਗਗਨਦੀਪ ਸਿੰਘ, ਸਾਹਿਲਦੀਪ, ਵਰਿੰਦਰ, ਸੁਖਪਾਲ ਸਿੰਘ, ਅਰਸ਼ਦੀਪ ਤੇ ਅਰਸ਼ਨੂਰ ਦੇ ਨਾਂ ਸ਼ਾਮਲ ਹਨ। ਕੋਚ ਕਰਮਜੀਤ ਸਿੰਘ ਨੇ ਦੱਸਿਆ ਕਿ ਸੰਸਥਾ ਪ੍ਰਬੰਧਕਾਂ ਵਲੋਂ ਇਨ੍ਹਾਂ ਖਿਡਾਰੀਆਂ ਲਈ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ ਤੇ ਇਹ ਖਿਡਾਰੀ ਖੇਡ ਖੇਤਰ ਦੇ ਵਿਚ ਵੱਖਰਾ ਤੇ ਵਿਲੱਖਣ ਕਰਨ ਦੀ ਸਮਰੱਥਾ ਰਖਦੇ ਹਨ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media