
ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ ਬਿਊਰੋ) – ਅੰਤਰਾਸ਼ਟਰੀ ਮਾਨਵ ਅਧਿਕਾਰ ਆਯੋਗ ਦੀ ਇਕ ਬੈਠਕ ਮਾਨਵ ਅਧਿਕਾਰ ਦੇ ਚੀਫ ਕੋਆਰਡੀਨੇਟਰ ਮੋਲਾਨਾ ਅਨਵਰ ਅੰਮ੍ਰਿਤਸਰੀ ਦੀ ਅਗਵਾਈ ਵਿਚ ਆਯੋਜਤ ਕੀਤੀ ਗਈ। ਬੈਠਕ ਤੋਂ ਬਾਅਦ ਡਾ: ਮੋਤੀ ਰਹਿਮਾਨ ਨੂੰ ਉਨ੍ਹਾਂ ਦੀਆਂ ਸਮਾਜਕ ਕਾਰਗੁਜਾਨੂੰ ਦੇਖਦੇ ਹੋਏ ਮੋਲਾਨਾ ਅੰਮ੍ਰਿਤਸਰੀ ਵਲੋਂ ਜਿਲ੍ਹਾ ਸੈਕਟਰੀ ਨਿਯੁਕਤ ਕੀਤਾ ਗਿਆ। ਯਾਦ ਰਹੇ ਕਿ ਡਾ: ਮੋਤੀ ਰਹਿਮਾਨ ਪ੍ਰਸਿਧ ਸਿਆਸੀ ਅਤੇ ਸਮਾਜਕ ਸੰਸਥਾ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਵਿਚ ਉਚੇ ਅਹੁਦੇ ਤੇ ਅਤੇ ਕਾਂਗ੍ਰੇਸ ਮਨਿਓਰਿਟੀ ਸੈਲ ਵਿਚ ਵਾਇਸ ਚੇਅਰਮੈਨ ਦੇ ਅਹੁਦੇ ਤੇ ਵਿਰਾਜਮਾਨ ਹਨ। ਨਿਯੁਕਤੀ ਪੱਤਰ ਹਾਸਲ ਕਰਨ ਤੋਂ ਬਾਅਦ ਡਾ: ਮੋਤੀ ਰਹਿਮਾਨ ਨੇ ਆਯੋਗ ਤੇ ਆਏ ਹੋਏ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਮੈਂ ਇਸ ਜਿੰਮੇਵਾਰੀ ਨੂੰ ਪੂਰੀ ਤਰਾਂ ਨਿਭਾਵਾਗਾ। ਇਸ ਮੋਕੇ ਤੇ ਆਲ ਮੁਸਲਿਮ ਵੈਲਫੇਅਰ ਦੇ ਪ੍ਰਧਾਨ ਮਾਨਿਕ ਅਲੀ, ਉਪ ਪ੍ਰਧਾਨ ਖੁਰਸ਼ੀਦ ਅਹਿਮਦ, ਚੇਅਰਮੈਨ ਅਬਦੁਲ ਕਾਦਿਰ, ਜਨਰਲ ਸੈਕਟਰੀ ਮੋਲਾਨਾ ਸ਼ਾਹ ਆਲਮ, ਜੁਆਇੰਟ ਕੈਸ਼ੀਅਰ ਸ਼ਾਕਿਰ ਅਹਿਮਦ, ਸਲਾਹਕਾਰ ਹਕੀਮ ਨਸੀਮ ਅਹਿਮਦ, ਬਲਾਕ ਪ੍ਰਧਾਨ (ਕਾਂਗਰਸ) ਸ਼ੌਕਤ ਅਲੀ, ਡਾ: ਨਸੀਮ ਅਹਿਮਦ, ਪ੍ਰਧਾਨ ਅਸ਼ਵਨੀ ਪੁਰੀ, ਲਾਭ ਸਿੰਘ, ਪ੍ਰਧਾਨ ਚਮਨ ਲਾਲ, ਜਨਰਲ ਸੈਕਟਰੀ ਕਰਮਜੀਤ ਸਿੰਘ ਬਾਸਰਕੇ, ਜੱਜ ਸਿੰਘ ਆਦਿ ਵਿਸ਼ੇਸ਼ ਤੋਰ ਤੇ ਹਾਜਰ ਸਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media