
ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ ਬਿਊਰੋ) – ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਠੱਲ ਪਾਉਣ ਵਿਚ ਲੱਗੀ ਸਮਾਜ ਸੇਵੀ ਸੰਸਥਾ ਮਾਣ ਧੀਆਂ ਤੇ ਵਲੋਂ ਨਸ਼ਿਆ ਦੇ ਖਿਲਾਫ ਖਾਸਾ ਵਿਖੇ ਸਰਕਾਰੀ ਸੀਨੀ: ਸੈਕੰ: ਸਕੂਲ ਦੇ ਪ੍ਰਬੰਧਕਾਂ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਕ ਰੈਲੀ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਮੁੱਖ ਸੇਵਾਦਾਰ ਗੁਰਿੰਦਰ ਸਿੰਘ ਮੱਟੂ ਦੇ ਪ੍ਰਬੰਧਾਂ ਤੇ ਪ੍ਰਿੰ: ਸ਼ਿਸ਼ੂ ਪਾਲ ਕੌਸ਼ਲ ਦੀ ਦੇਖ ਰੇਖ ਹੇਠ ਆਯੋਜਤ ਇਸ ਰੈਲੀ ਦਾ ਸ਼ੁਭਾਰੰਭ ਡੀਐਸਪੀ ਅਟਾਰੀ ਗੁਰਮੀਤ ਸਿੰਘ ਚੀਮਾ ਦੇ ਵਲੋਂ ਹਰੀ ਝੰਡੀ ਦਿਖਾ ਕੇ ਕੀਤਾ ਗਿਆ। ਇਸ ਰੈਲੀ ਵਿਚ ਸ਼ਾਮਲ ਵਿਦਿਆਰਥੀਆਂ ਨੇ ਸੰਸਥਾ ਵਲੋਂ ਬੈਨਰ, ਪੋਸਟਰ, ਤਖਤੀਆਂ ਤੇ ਹੋਰ ਪੜਨਯੋਗ ਸਮੱਗਰੀ ਦਿਖਾ ਕੇ ਇਲਾਕਾ ਨਿਵਾਸੀਆਂ ਨੂੰ ਨਸ਼ਿਆ ਦੇ ਖਿਲਾਫ ਡੱਟਣ ਦਾ ਸੁਨੇਹਾ ਦਿੱਤਾ। ਇਸ ਮੋਕੇ ਆਪਣੇ ਸੰਬੋਧਨ ਵਿਚ ਡੀ.ਐਸ.ਪੀ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਸਮਾਜਕ ਅਲਾਮਤ ਦੇ ਖਿਲਾਫ ਸੰਸਥਾ ਵਲੋਂ ਸ਼ੁਰੂ ਕੀਤਾ ਗਿਆ ਇਹ ਸਿਲਸਿਲਾ ਬਹੁਤ ਹੀ ਵਧੀਆ ਹੈ। ਉਨ੍ਹਾਂ ਕਿਹਾ ਕਿ ਨਸ਼ਾਖੋਰੀ ਤੇ ਨਸ਼ਾਤਸਕਰੀ ਬਹੁਤ ਹੀ ਗੰਭੀਰ ਸਮਾਜਕ ਮਸਲਾ ਹੈ। ਸਾਨੂੰ ਸਾਰਿਆਂ ਨੂੰ ਇਸ ਦੇ ਖਿਲਾਫ ਖੜਾ ਹੋਣਾ ਚਾਹੀਦਾ ਹੈ। ਪ੍ਰਿੰ: ਸ਼ਿਸ਼ੂਪਾਲ ਦੇ ਵਲੋਂ ਆਏ ਹੋਏ ਵਿਸ਼ੇਸ਼ ਵਿਅਕਤੀਆਂ ਤੇ ਮੋਹਤਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੋਕੇ ਬੀ.ਡੀ.ਓ ਅਟਾਰੀ ਤਜਿੰਦਰ ਕੁਮਾਰ, ਐਸ.ਐਚ.ਓ ਘਰਿੰਡਾ ਹਰਮਿੰਦਰ ਸਿੰਘ ਸੰਧੂ, ਸਰਪੰਚ ਨਿਰਵੈਲ ਸਿੰਘ ਸਰਕਾਰੀਆ, ਚੌਕੀ ਇੰਚਾਰਜ ਖਾਸਾ ਸਤਿੰਦਰਪਾਲ ਸਿੰਘ, ਚੌਕੀ ਇੰਚਾਰਜ ਕਾਹਨਗੜ੍ਹ ਜੋਰਾਵਰ ਸਿੰਘ, ਮਲਕੀਤ ਸਿੰਘ, ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ, ਗੁਰਨਾਮ ਕੋਰ ਤੇ ਕਰਮਜੀਤ ਕੋਰ ਉਚੇਚੇ ਤੋਰ ਤੇ ਹਾਜਰ ਸਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media