ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ ਬਿਊਰੋ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਤੋਂ ਬਾਅਦ ਵੱਖ ਵੱਖ ਸਕੂਲਾਂ ਦੇ ਵਿਚ ਮਨਾਏ ਜਾ ਰਹੇ ਜਸ਼ਨਾਂ ਦੇ ਚੱਲਦਿਆਂ ਬਾਹਰੀ ਚਾਟੀਵਿੰਡ ਗੇਟ ਅੰਤਰਯਾਮੀ ਕਲੋਨੀ ਵਿਖੇ ਸਥਿਤ ਨਿਊ ਫਲਾਵਰ ਪਬਲਿਕ ਸੀਨੀ: ਸੈਕੰ: ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਦੇ ਦਿਸ਼ਾ ਨਿਰਦੇਸ਼ਾਂ ਤੇ ਦਸਵੀਂ ਜਮਾਤ ਦੇ ਵਿਚੋਂ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਵਲੋਂ ਉਚੇਚੇ ਤੋਰ ਤੇ ਸਨਮਾਨਿਤ ਕਰਨ ਦੇ ਨਾਲ ਨਾਲ ਉਨ੍ਹਾ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰ: ਕੁਲਵਿੰਦਰ ਕੋਰ ਨੇ ਦੱਸਿਆ ਕਿ ਗਗਨਦੀਪ ਸਿੰਘ ਨੇ 85.1 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ਵਿਚੋਂ ਟਾਪ ਕੀਤਾ ਹੈ। ਅੰਮ੍ਰਿਤਪ੍ਰੀਤ ਕੋਰ ਨੇ 83.8 ਪ੍ਰਤੀਸ਼ਤ ਅੰਕ ਹਾਸਲ ਕਰਕੇ ਦੂਸਰਾ ਸਥਾਨ ਜਦੋਂ ਕਿ ਇਕ ਹੋਰ ਅੰਮ੍ਰਿਤਪ੍ਰੀਤ ਕੋਰ ਨੇ 82.6 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ 10 ਵਿਦਿਆਰਥੀਆਂ ਨੇ 80-89 ਪ੍ਰਤੀਸ਼ਤ, 30 ਵਿਦਿਆਰਥੀਆਂ ਨੇ 70-79 ਪ੍ਰਤੀਸ਼ਤ, 12 ਵਿਦਿਆਰਥੀਆਂ ਨੇ 60-69 ਪ੍ਰਤੀਸ਼ਤ ਅੰਕ ਹਾਸਲ ਕਰਕੇ 11ਵੀਂ ਜਮਾਤ ਵਿਚ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਸਕੂਲ ਅਧਿਆਪਕਾਂ ਤੇ ਮਾਪਿਆਂ ਦੇ ਸਿਰ ਜਾਂਦਾ ਹੈ ਇਸ ਮੋਕੇ ਵਾਇਸ ਚੇਅਰਮੈਨ ਮਨਿੰਦਰ ਸਿੰਘ ਮਨੀ, ਸੈਕਟਰੀ ਲਖਵਿੰਦਰ ਸਿੰਘ ਢਿੱਲੋਂ, ਮੈਨੇਜਰ ਰਾਜਵਿੰਦਰ ਕੋਰ, ਵਾਇਸ ਪ੍ਰਿੰ: ਤਾਨੀਆ ਭਾਟੀਆ ਤੇ ਮੈਂਬਰ ਲਕਸ਼ਮਿੰਦਰ ਕੋਰ, ਗੁਰਮੇਜ ਸਿੰਘ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media