Saturday, August 8, 2026

ਦਹੇਜ ਦੀ ਭੇਂਟ ਚੜੀ ਇੱਕ ਹੋਰ ਮਾਸੂਮ – ਪਤੀ ਤੇ ਸੱਸ ‘ਤੇ ਮਾਮਲਾ ਦਰਜ

PPN2505201616ਜੰਡਿਆਲਾ ਗੁਰੂ, 25 ਮਈ (ਹਰਿੰਦਰ ਪਾਲ ਸਿੰਘ)- ਇਥੋ ਥੋੜੀ ਦੂਰ ਪਿੰਡ ਧਾਰੜ ਵਿਖੇ ਇੱਕ ਗਰਭਵਤੀ ਔਰਤ ਨੂੰ ਸਹੁਰੇ ਪਰਿਵਾਰ ਵੱਲੋ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪੁਲਿਸ ਨੂੰ ਵੱਲੋ ਦਰਜ ਕੀਤੀ ਗਈ ਐਫ ਆਈ ਆਰ ਮੁਤਾਬਕ ਕੁਲਵਿੰਦਰ ਕੌਰ ਪਤਨੀ ਸੁੱਖਵਿੰਦਰ ਸਿੰਘ ਵਾਸੀ ਦਾਉਦ, ਥਾਣਾ ਮਹਿਤਾ ਨੇ ਦੱਸਿਆ ਕਿ ਉਹਨਾ ਦੀ ਬੇਟੀ ਰਮਨਦੀਪ ਕੌਰ ਦਾ ਪਿੰਡ ਧਾਰੜ ਵਾਸੀ ਨਿਸ਼ਾਨ ਸਿੰਘ ਪੁੱਤਰ ਬਲਕਾਰ ਸਿੰਘ ਨਾਲ ਲੱਗਭਗ 6 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਆਪਣੀ ਹੈਸੀਅਤ ਮੁਤਾਬਿਕ ਉਨਾਂ ਨੇ ਦਹੇਜ ਦਿੱਤਾ ਸੀ, ਪਰ ਫੇਰ ਵੀ ਲੜਕੀ ਦੀ ਸੱਸ ਸਰਬਜੀਤ ਕੌਰ ਨੇ ਵਿਆਹ ਤੋ 6 ਮਹੀਨੇ ਬਾਅਦ ਰਮਨਦੀਪ ਕੌਰ ਨੁੰ ਦਹੇਜ ਲਈ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਰਮਨਦੀਪ ਕੌਰ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਮੋਟਰਸਾਈਕਲ ਦੀ ਮੰਗ ਵੀ ਕਰਨ ਲੱਗੇ।ਉਹਨਾ ਦੱਸਿਆ ਕਿ ਅਜੇ ਮਹੀਨਾ ਪਹਿਲਾ ਵੀ ਬੜਾ ਝਗੜਾ ਹੋਇਆ ਸੀ ਤੇ ਉਹ ਕਿਸੇ ਰਾਜੀਨਾਮਾ ਕਰਵਾ ਕੇ ਰਮਨਦੀਪ ਕੌਰ ਨੂੰ ਸੋਹਰੇ ਪਿੰਡ ਛੱਡ ਕੇ ਗਏ ਸਨ।ਕੁਲਵਿੰਦਰ ਕੋਰ ਨੇ ਦੱਸਿਆ ਕਿ ਅੱਜ ਤੜਕੇ ਲੜਕੀ ਦੀ ਸੱਸ ਸਰਬਜੀਤ ਕੋਰ ਅਤੇ ਪਤੀ ਨਿਸ਼ਾਨ ਸਿੰਘ ਨੇ ਉਸ ਦੀ ਲੜਕੀ ਰਮਨਦੀਪ ਕੌਰ ਦਾ ਰੱਸੀ ਨਾਲ ਗਲਾ ਦਬਾ ਕੇ ਕਤਲ ਕਰ ਦਿੱਤਾ ਹੈ।ਇਸ ਸਬੰਧੀ ਥਾਣਾ ਜੰਡਿਆਲਾ ਗੁਰੂ ਦੇ ਐਸ.ਐਚ.ਓ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾ ਦੱਸਿਆ ਕਿ ਦੋਸ਼ੀ ਨਿਸ਼ਾਨ ਸਿੰਘ ਅਤੇ ਉਸ ਦੀ ਮਾਂ ਸਰਬਜੀਤ ਕੌਰ ‘ਤੇ ਮਕੱਦਮਾ ਨੰ: 114 ਧਾਰਾ 304 ਬੀ, 314 ਆਈ.ਪੀ.ਸੀ ਤਹਿਤ ਦਰਜ ਕਰ ਲਿਆ ਗਿਆ ਅਤੇ ਲਾਸ਼ ਪੋਸਟਮਾਰਟਮ ਵਾਸਤੇ ਅੰਮ੍ਰਿਤਸਰ ਭੇਜ ਦਿੱਤੀ ਗਈ ਹੈ ਅਤੇ ਅੱਗੇ ਤਫਤੀਸ਼ ਜਾਰੀ ਹੈ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply