ਪੱਟੀ, 24 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਵਿਧਾਨ ਸਭਾ 2017 ਦੀਆਂ ਚੋਣਾਂ ਲਈ ਪੰਜਾਬ ਵਿਚ ਕਾਂਗਰਸ ਸਰਕਾਰ ਲਿਆਉਣ ਤੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਅਰਥ ਸ਼ਾਸਤਰੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪਾਸੋ ਸਲਾਹ ਲੈ ਕੇ ਚੋਣ ਮਨਰੋਥ ਪੱਤਰ ਤਿਆਰ ਕੀਤਾ ਜਾ ਰਿਹਾ ਹੈ। ਇਹ ਵਿਚਾਰ ਆਲ ਇੰਡੀਆ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਤੇ ਸਾਬਕਾ ਐਮ.ਪੀ ਤੇ ਪੰਜਾਬ ਇੰਚਾਰਜ਼ ਹਰੀਸ਼ ਚੌਧਰੀ ਵਲੋਂ ਪੱਟੀ ਵਿਧਾਨ ਸਭਾ ਅਧੀਨ ਬਣਾਈਆਂ ਗਈਆਂ ਬੂਥ ਲੈਵਲ ਕਮੇਟੀਆਂ ਦੇ ਆਹੁਦੇਦਾਰਾਂ ਦਾ ਹਲਕਾ ਪੱਟੀ ਦੇ ਇੰਚਾਰਜ਼ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸੰਗਵਾਂ ਵਿਖੇ ਭਰਵੇ ਇਕੱਠ ਨੂੰ ਸਬੰਧੋਨ ਕਰਦੇ ਕਹੇ।ਉਨਾਂ ਕਿਹਾ ਕਿ ਸਾਢੇ 6 ਮਹੀਨੇ ਬਾਅਦ ਵਿਧਾਨ ਸਭਾ ਚੋਣਾ ਆ ਰਹੀਆਂ ਹਨ ਅਤੇ ਉਹ ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਆਦੇਸ਼ਾਂ ਤੇ ਬੂਥ ਕਮੇਟੀਆਂ ਦੇ ਸੂਬੇ ਅੰਦਰ ਵਿਚਾਰ ਜਾਨਣ ਅਤੇ ਯਕੀਨ ਦਿਵਾਉਣ ਆੇ ਹਨ ਕਿ ਕਾਂਗਰਸ ਪਾਰਟੀ ਵਰਕਰਾਂ ਦੀ ਰਾਏ ਲੈ ਕੇ ਉਮੀਦਵਾਰਾਂ ਬਾਰੇ ਵਿਚਾਰ ਕਰੇਗੀ ਅਤੇ ਹਲਕਾ ਪੱਟੀ ਅੰਦਰ ਵੀ ਤਹੁਾਡੀ ਸਲਾਹ ਨਾਲ ਹੀ ਉਮੀਦਵਾਰ ਦਿੱਤਾ ਜਾਵੇਗਾ। ਹਰੀਸ਼ ਚੌਧਰੀ ਨੇ ਕਿਹਾ ਕਿ ਜਿਸ ਮਹਾਂ ਪੰਜਾਬ ਦੇ ਮੁੱਖ ਮੰਤਰੀ ਸਵ: ਪ੍ਰਤਾਪ ਸਿੰਘ ਕੈਰੋ ਸਨ, ਉਨਾਂ ਨੇ ਸੂਬੇ ਦੇ ਪਛਾਣ ਵੱਖਰੀ ਬਨਾਈ, ਪਰ ਅੱਜ 12000 ਕਰੋੜ ਰੁਪਏ ਦੇ ਘਪਲੇ ਦਾ ਪੰਜਾਬ ਮੱਥੇ ਕਲੰਕ ਲੱਗਾ ਹੈ, ਉਹ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਕਾਰਨ ਲੱਗਾ ਹੈ।ਉਨਾਂ ਕਿਹਾ ਕਿ ਪੰਜਾਬ ਅੰਦਰ 1 ਲੱਖ ਕਰੋੜ ਦੇ ਉਦਯੋਗ ਹਨ, ਪਰ ਮੰਤਰੀ ਕੈਰੋਂ ਦੇ ਸਰਕਾਰ ਅੰਦਰ ਅਹਿਮ ਸਥਾਨ ਰੱਖਦੇ ਹੋਏ ਵੀ ਹਲਕਾ ਪੱਟੀ ਅੰਦਰ ਕੋਈ ਉਦਯੋਗ ਲੈ ਕਿ ਨਹੀ ਆ ਸਕੇ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦੇਸ਼ ਲਈ ਕਿ ਕੁਰਬਾਨੀਆਂ ਕੀਤੀਆਂ ਹਨ ਅਤੇ ਨਾ ਹੀ ਇੰਨਾਂ ਦਿੱਲੀ ਵਿੱਚ ਕੋਈ ਵਾਅਦਾ ਪੂਰਾ ਕੀਤਾ ਹੈ। ਦੇਸ਼ ਦੇ ਪੀ.ਐਮ ਨਰਿੰਦਰ ਮੋਦੀ ਨੇ ਝੂਠੇ ਵਾਅਦੇ ਕੀਤੇ ਸਨ ਕਿ ਹਰੇਕ ਦੇ ਖਾਤੇ 15-15 ਲੱਖ ਰੁਪਏ ਆਉਣਗੇ, ਪਰ ਉਹ ਸਭ ਭੁੱਲ ਗਏ ਹਨ ਅਤੇ ਸਿਰਫ ਉਦਯੋਗਪਤੀ ਲਈ ਕੰਮ ਕਰ ਰਹੇ ਹਨ।
ਹਰੀਸ਼ ਚੌਧਰੀ ਦੀ ਅਗਵਾਈ ਹੇਠ ਵਰਿਆਮ ਸਿੰਘ ਸ੍ਰੋਮਣੀ ਅਕਾਲੀ ਦਲ ਮਾਨ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ।ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਹਲਕਾ ਪੱਟੀ ਅੰਦਰ ਸਵ: ਪ੍ਰਤਾਪ ਸਿੰਘ ਕੈਰੋਂ ਤੋ ਬਾਅਦ ਕੈਰੋਂ ਪਰਿਵਾਰ ਨੇ ਕਾਂਗਰਸ ਪਾਰਟੀ ਦਾ ਨੁਕਸਾਨ ਕੀਤਾ ਅਤੇ ਪਾਰਟੀ ਦੀ ਪਿਠ ਵਿੱਚ ਛੁਰਾ ਮਾਰ ਕੇ 1996 ਵਿਚ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋ ਗਏ ਅਤੇ ਹੁਣ ਕਾਂਗਰਸ ਪਾਰਟੀ ਫਿਰ ਤੋ ਜੁਝਾਰੂ ਵਰਕਰਾਂ ਨਾਲ ਨਵੀ ਸਿਰਜੀ ਗਈ ਹੈ।ਇਸ ਮੌਕੇ ਕਾਂਗਰਸ ਦੇ ਸਰਗਰਮ ਤੇ ਜੋਸ਼ੀਲੇ ਵਰਕਰ ਬਿੰਦੂ, ਸੁਖਪਾਲ ਸਿੰਘ ਭੁੱਲਰ ਜਿਲਾ ਪ੍ਰਧਾਨ ਕਾਂਗਰਸ, ਡਾ. ਧਰਮਬੀਰ ਅਗਨੀਹੋਤਰੀ, ਨਵਤੇਜ਼ ਸਿੰਘ ਚੀਮਾ ਵਿਧਾਇਕ, ਜਗਤਾਰ ਸਿੰਘ ਬੁਰਜ਼, ਬਿੰਦੂ ਬੈਂਕ ਵਾਲੇ, ਨਵਰੀਤ ਸਿੰਘ ਜੱਲੇਵਾਲ, ਸੁਖਵਿੰਦਰ ਸਿੰਘ ਸਿੱਧੂ, ਕੁਲਵਿੰਦਰ ਸਿੰਘ ਬੱਬਾ, ਬਿੱਲਾ ਜੋਸਨ, ਮਲਕੀਤ ਮੱਲੂ, ਜਗਤੇਸ਼ਵਰ ਸਿੰਘ ਬੁਰਜ਼, ਦਲਬੀਰ ਸਿੰਘ ਸੇਖੋਂ, ਸਰਦੂਲ ਸਿੰਘ ਸਭਰਾਂ, ਚਮਕੌਰ ਸਿੰਘ, ਡਾ: ਇਕਬਾਲ ਸਿੰਘ, ਸੁਰਿੰਦਰਪਾਲ ਸਿੰਘ ਬੁਰਜ, ਲਖਵਿੰਦਰ ਸਿੰਘ ਖਹਿਰਾ, ਨਿਰਮਲਜੀਤ ਸਿੰਘ ਲਾਲੀ, ਗੁਰਦੀਪ ਸਿੰਘ ਜੇਈ, ਰਾਣਾ ਕੈਰੋਂ, ਸੁਖਦੇਵ ਸਿੰਘ ਬੱਠੇਭੈਣੀ, ਜਸਪਾਲ ਸਿੰਘ ਜੱਸ, ਵਿਜੇ ਕੁਮਾਰ, ਬਲਜਿੰਦਰ ਸਿੰਘ ਰੂੜੀਵਾਲਾ, ਗੁਰਜੰਟ ਸਿੰਘ ਔਲਖ, ਮਲਕੀਤ ਸਿੰਘ ਮੱਲੂ, ਗਿੰਦਰ ਸੰਧੂ, ਸੁਖਵਿੰਦਰ ਸਿੰਘ ਉਬੋਕੇ, ਗੁਰਲਾਲ ਸਿੰਘ ਬਰਵਾਲਾ ਆਦਿ ਹਾਜ਼ਿਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media