Friday, October 9, 2026

ਬੀਬਾ ਕੈਰੋਂ ਨੇ ਆੜ੍ਹਤੀ ਐਸੋਸੀਏਸ਼ਨ ਪੱਟੀ ਦੇ ਨਵੇਂ ਚੁਣੇ ਪ੍ਰਧਾਨ ਲਾਲਜੀਤ ਭੁੱਲਰ ਨੂੰ ਕੀਤਾ ਸਨਮਾਨਿਤ

PPN2505201622ਪੱਟੀ, 25 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ )- ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਵਲੋਂ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਕਿਸਾਨਾਂ ਅਤੇ ਆਛਤੀਆਂ ਨੂੰ ਮੰਡੀਆਂ ਵਿੱਚ ਕੋਈ ਤਕਲੀਫ ਨਾ ਆਉਣ ਦਿੱਤੀ ਜਾਵੇ। ਅਤੇ ਖਰੀਦ ਦੇ ਭੁਗਤਾਨ ਲਈ ਵੀ ਪੁੱਖਤਾ ਪ੍ਰਬੰਧ ਕੀਤੇ ਗਏ ਸਨ। ਇਹ ਸ਼ਬਦ ਬੀਬਾ ਪ੍ਰਨੀਤ ਕੌਰ ਕੈਰੋਂ ਪਤਨੀ ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਖੁਰਾਕ ਤੇ ਸਪਲਾਈ ਮੰਤਰੀ ਪੰਜਾਬ ਨੇ ਕੈਰੋਂ ਕੋਠੀ ਵਿਖੇ ਆੜ੍ਹਤੀ ਐਸੋਸੀਏਸ਼ਨ ਪੱਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਲਾਲਜੀਤ ਸਿੰਘ ਭੁੱਲਰ ਨੂੰ ਸਨਮਾਨਿਤ ਕਰਨ ਸਮੇਂ ਹਾਜਿਰ ਸਮੂਹ ਆੜ੍ਹਤੀਆਂ ਨੂੰ ਸੰਬੋਧਨ ਕਰਦਿਆਂ ਕਹੇ। ਇਸ ਮੌਕੇ ਬੀਬਾ ਕੈਰੋਂ ਨੇ ਆੜ੍ਹਤੀਆਂ ਨੂੰ ਦਰਪੇਸ਼ ਮੁਸ਼ਕਿਲਾਂ ਸੁਣੀਆਂ ਅਤੇ ਉਨਾਂ ਦੇ ਹਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਮੰਡੀ ਵਿੱਚੋਂ ਜਲਦੀ ਲਿਫਟਿੰਗ ਕਰਨ ਅਤੇ ਮੰਡੀ ਵਿੱਚ ਸੀਵਰੇਜ ਸਿਸਟਮ ਨਵਿਆਉਣ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਸਮੂਹ ਆੜ੍ਹਤੀਆਂ ਨੇ ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਦੇ ਉਦਮਾਂ ਸਦਕਾ ਕਿਸਾਨ ਫੂਡਜ਼ ਸ਼ੈਲਰ ਫਰਮ ਤੋਂ 2014 ਦੀ ਬਾਸਮਤੀ ਦੇ ਪੱਟੀ ਮੰਡੀ ਦੇ ਅੜੇ 38 ਲੱਖ ਰੁਪਏ ਦੀ ਰਕਮ ਕਢਵਾਉਣ ਦਾ ਵੀ ਕੈਰੋਂ ਪਰਿਵਾਰ ਦਾ ਧੰਨਵਾਦ ਕੀਤਾ। ਇਸ ਸਮੇਂ ਪ੍ਰਧਾਨ ਲਾਲਜੀਤ ਸਿੰਘ ਭੁੱਲਰ ਨੇ ਵਿਸ਼ਵਾਸ ਦੁਆਇਆ ਕਿ ਉਹ ਆਪਣੀ ਜਿੰਮੇਦਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵੇਗਾ। ਇਸ ਸਮੇਂ ਆੜ੍ਹਤੀ ਐਸੋਸੀਏਸ਼ਨ ਵਲੋਂ ਬਬਲੀ ਸ਼ਾਹ ਆੜ੍ਹਤੀ ਨੂੰ ਐਸੋਸੀਏਸ਼ਨ ਦਾ ਸੀਨੀਅਰ ਮੀਤ ਪ੍ਰਧਾਨ ਵੀ ਥਾਪਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪੱਟੀ ਸ਼ਹਿਰੀ ਦੇ ਪ੍ਰਧਾਨ ਕੌਂਸਲਰ ਗੁਰਚਰਨ ਸਿੰਘ ਚੰਨ, ਸਰਪੰਚ ਕੁਲਦੀਪ ਸਿੰਘ ਕੋਟਬੁੱਢਾ, ਜਵਾਹਰ ਸਿੰਘ ਚੀਮਾਂ, ਕੁਲਦੀਪ ਸਿੰਘ ਸੈਕਟਰੀ, ਜਸਪ੍ਰੀਤ ਸਿੰਘ ਢਿਲੋਂ, ਮਨਬੀਰ ਸਿੰਘ ਸੰਧੂ, ਸੁਖਜਿੰਦਰ ਸਿੰਘ ਸੁਖ ਬੱਠੇਭੈਣੀ, ਬਿੱਟੂ ਸੇਰੋਂ, ਰਾਜਬੀਰ ਸਿੰਘ ਖਹਿਰਾ, ਬਲਬੀਰ ਸਿੰਘ ਖਹਿਰਾ, ਸਤਨਾਮ ਸਿੰਘ ਧਾਰੀਵਾਲ, ਸ਼ੋਭਨ ਜੈਨ, ਬਲਜੀਤ ਸਿੰਘ ਖਹਿਰਾ, ਹਰਪਾਲ ਸਿੰਘ ਸਰਪੰਚ, ਗੁਰਲਾਲ ਸਿੰਘ ਖਹਿਰਾ, ਜੱਜਬੀਰ ਸਿੰਘ ਬਾਠ, ਪ੍ਰਿੰਸ ਧਵਨ, ਮੁਖਤਾਰ ਸਿੰਘ ਘਰਿਆਲਾ, ਦਿਲਬਾਗ ਸਿੰਘ ਖਹਿਰਾ, ਨਾਣ੍ਹੇ ਸ਼ਾਹ, ਕੁਲਵਿੰਦਰ ਸਿੰਘ ਜੌੜ ਸਿੰਘ ਵਾਲਾ, ਜਤਿੰਦਰ ਸਿੰਘ ਲੱਕੀ, ਬਿੱਟੂ ਬਾਠ, ਪੰਮਾ ਸ਼ਾਹ, ਗੁਰਬਿੰਦਰ ਸਿੰਘ ਬਾਠ, ਰਸ਼ਪਾਲ ਬੇਦੀ, ਹਰਬੰਸ ਸਿੰਘ ਘੈਂਟ, ਬਬਲੀ ਸ਼ਾਹ, ਇੰਦੇ ਸ਼ਾਹ, ਰਜਿੰਦਰ ਸ਼ਾਹ, ਵਿਜੇ ਕੁਮਾਰ, ਜੱਗ ਮਲਹੋਤਰਾ, ਜਰਨੈਲ ਉਬੋਕੇ, ਸੇਵਾ ਸਿੰਘ ਉਬੋਕੇ, ਭਿੰਦਾ ਗਿੱਲ, ਬਲਜਿੰਦਰ ਸਿੰਘ ਖਹਿਰਾ, ਕੁਲਦੀਪ ਬੇਦੀ, ਨੰਦ ਸ਼ਾਹ, ਰਾਜੇਸ਼ ਸ਼ਾਹ, ਬਾਬਾ ਗੁੱਜਰ ਸਿੰਘ, ਸਾਬ੍ਹਾ ਬਾਠ ਆਦਿ ਹਾਜਿਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply