Wednesday, November 25, 2026

ਸਕੂਲੀ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਦਿੱਤੀ ਜਾਣਕਾਰੀ

PPN2505201624ਪੱਟੀ, 25 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ )- ਸਰਕਾਰੀ ਹਾਈ ਸਕੂਲ ਬੁਰਜ ਰਾਏ ਕੇ ਵਿਖੇ ਐਸ.ਐਸ.ਪੀ ਤਰਨਤਾਰਨ ਦੇ ਹੁਕਮਾਂ ਅਨੁਸਾਰ ਟਰੈਫਿਕ ਮੁਲਾਜਮਾਂ ਨੇ ਸਕੂਲੀ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਹੈੱੱਡ ਕਾਂਸਟੇਬਲ ਹਰਪ੍ਰਕਾਸ਼ ਸਿੰਘ ਤੇ ਹੈੱੱਡ ਕਾਂਸਟੇਬਲ ਮੰਗਲ ਸਿੰਘ ਨੇ ਸਕੂਲ ਦੇ ਵਿਦਿਅੱਾਥੀਆਂ ਨੂੰ ਜਾਣਕਾਰੀ ਦੇਂਦੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਭਵਿੱਖ ਵਿੱਚ ਇਨਾਂ ਨਿਯਮਾਂ ਅਨੁਸਾਰ ਚੱਲਣ ਦੀ ਪ੍ਰੇਰਨਾ ਦਿੱਤੀ। ਸਕੂਲ ਵਿੱਚ ਬਣੇ ਟਰੈਫਿਕ ਰੂਲਜ਼ ਪਾਰਕ ਵਿੱਚ ਉਨਾਂ ਕਿਹਾ ਕਿ ਬਿਨਾਂ ਲਾਈਸੈਂਸ ਤੇ ਬਿਨਾਂ ਕਾਗਜ਼ਾਤ ਦੇ ਕੋਈ ਵੀ ਵਾਹਨ ਸੜਕ ‘ਤੇ ਨਾ ਲਿਆਓ। ਸੜਕ ‘ਤੇ ਚਲਦੇ ਸਮੇਂ ਜੇਕਰ ਟਰੈਫਿਕ ਨਿਯਮਾਂ ਦੀ ਪਾਲਣਾ ਕਰੋਗੇ ਤਾਂ ਤੁਸੀਂ ਆਪਣੇ ਨਾਲ ਨਾਲ ਦੂਸਰੇ ਲੋਕਾਂ ਦੀ ਵੀ ਜਿੰਦਗੀ ਬਚਾ ਸਕਦੇ ਹੋ। ਉਨਾਂ ਨੇ ਵਿਦਿਆਰਥੀਆਂ ਨੂੰ ‘ਸੜਕ ਸੁਰੱਖਿਆ ਜੀਵਨ ਰੱਖਿਆ’ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਕੂਲ ਇੰਚਾਰਜ ਪਰਵਿੰਦਰ ਕੌਰ, ਅਵਤਾਰ ਸਿੰਘ, ਹਰੀਸ਼ ਮਰਵਾਹਾ, ਹਰਿੰਦਰ ਸਿੰਘ, ਰਾਜਵਿੰਦਰ ਕੌਰ, ਵਰਿੰਦਰ ਕੌਰ ਹਾਜਿਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply