Thursday, April 30, 2026

ਨਸ਼ਿਆਂ ਖਿਲਾਫ਼ ਵਿਦਿਆਰਥੀ ‘ਤੇ ਅਧਿਆਪਕ ਮੈਦਾਨ ਵਿੱਚ ਉਤਰੇ

PPN2605201603

ਬਠਿੰਡਾ, 26 ਮਈ (ਜਸਵਿੰਦਰ ਸਿੰਗ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਅਮਰਪੁਰਾ ਬਸਤੀ ਦੇ ਕਿਰਨ ਪਬਲਿਕ ਸਕੂਲ ਵਿਚ ਪੰਜਾਬ ਪੁਲਿਸ ਦੇ ਮੁਖੀ ਸਵਪਨ ਸ਼ਰਮਾ ਦੁਆਰਾ ਸ਼ੁਰੂ ਕੀਤੀ ਨਸ਼ਾ ਖਿਲਾਫ਼ ਮੁਹਿੰਮ ਨਾਲ ਜੋੜਣ ਲਈ ਸਕੂਲ ਵਿਚ ਵਰਕਸ਼ਾਪ ਅਯੋਜਿਤ ਕੀਤੀ ਗਈ। ਜਿਸ ਵਿਚ ਬੱਚਿਆਂ ਨੂੰ ਨਸ਼ਿਆ ਤੋਂ ਦੂਰ ਰਹਿਣ,ਨਸ਼ਾ ਰੋਕਣ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਕਿਵੇਂ ਬੇਨਕਾਬ ਕਰਨਾ ਹੈ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਅੱਜ ਦੇ ਮਾਸੂਮ ਨੌਜਵਾਨਾਂ ਨਸ਼ੇ ਦੀ ਲਤ ਵਿੱਚ ਪੈ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਹਨ। ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਸ਼ੁਰੂਆਤ ਕੀਤੀ ਗਈ, ਹੁਣ ਅਸੀ ਅਮਰਪੁਰਾ ਬਸਤੀ ਦੇ ਘਰ ਘਰ ਜਾ ਕੇ ਬੱਚਿਆਂ ਤੇ ਮਾਪਿਆਂ ਨੂੰ ਜਾਗਰੂਕ ਕਰਾਂਗੇ। ਇਸ ਵਿਚ ਮੌਜੂਦ ਸਾਰੇ ਬੱਚਿਆਂ ਨੇ ਨਸ਼ੇ ਤੋਂ ਦੂਰ ਰਹਿਣ ਦੀ ਕਸਮ ਖਾਂਧੀ ਅਤੇ ਬਠਿੰਡਾ ਨੂੰ ਨਸ਼ਾ ਮੁਕਤ ਕਰਨ ਵਿਚ ਸਹਿਯੋਗ ਦੇਣਾ ਹੈ। ਇਸ ਜਾਣਕਾਰੀ ਮੌਕੇ ਜਸਟਿਸ ਫੋਰ ਆਲ ਅਰਗੇਨਾਈਜੇਸ਼ਨ ਪ੍ਰਧਾਨ ਹਰਿ ਓਮ ਠਾਕੁਰ,ਕੰਵਲ ਵਧਵਾ,ਰਮਨਅਰੋੜਾ ਤੋਂ ਇਨਾਵਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply