Friday, October 9, 2026

ਗੁਰੂੂ ਗੋਬਿੰਦ ਸਿੰਘ ਰਿਫਾਇਨਰੀ ਰਾਮਾਂ ਮੰਡੀ ਵਿਖੇ 173 ਯੂਨਿਟ ਖੂਨਦਾਨ

PPN2605201604

ਬਠਿੰਡਾ, 26 ਮਈ (ਜਸਵਿੰਦਰ ਸਿਘ ਜੱਸੀ, ਅਵਤਾਰ ਸਿੰਘ ਕੈਂਥ)- ਡਾ: ਆਰ.ਐਸ ਰੰਧਾਵਾ ਸਿਵਲ ਸਰਜਨ ਦੀ ਦੇਖਰੇਖ ਹੇਠ ਅਤੇ ਡਾ: ਇੰਦਰਦੀਪ ਸਿੰਘ ਸਰਾਂ ਬੀ.ਟੀ.ਓ ਦੀ ਅਗਵਾਈ ਵਿਚ ਬਲੱਡ ਬੈਂਕ ਸਿਵਲ ਹਸਪਤਾਲ ਦੀ ਟੀਮ ਵਲੋਂ ਗੁਰੂੂ ਗੋਬਿੰਦ ਸਿੰਘ ਰਿਫਾਇਨਰੀ ਰਾਮਾ ਮੰਡੀ ਵਿਖੇ ਖੂਨਦਾਨ ਦੇ ਸਪੈਸ਼ਲ ਕੈਂਪ ਲਗਾਉਣ ਮੌਕੇ ਮੁਲਾਜਮਾਂ ਵਲੋਂ ਦੋ ਦਿਨਾਂ ਵਿਚ 173 ਯੂਨਿਟ ਖੂਨਦਾਨ ਕੀਤਾ ਗਿਆ। ਡਾ: ਸਰਾਂ ਨੇ ਦੱਸਿਆ ਕਿ ਖੂਨਦਾਨ ਮਹਾਂਦਾਨ ਹੈ, ਹਰ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਤੋਂ 60 ਸਾਲ ਅਤੇ ਭਾਰ 45 ਕਿਲੋਂ ਤੋਂ ਉੱਪਰ ਹੈ ਖੂਨਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਖੂਨ ਦਾਨ ਕੀਤਾ ਚਾਰ ਜਿੰਦਗੀਆਂ ਬਚਾਉਂਦਾ ਹੈ। ਸਵੈ ਇੱਛਕ ਵਲੰਟੀਅਰਾਂ ਦੇ ਤੌਰ ‘ਤੇ ਸਾਨੂੰ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੁੰਦਾ ਹੈ ਤਾਂ ਜੋ ਐਕਸੀਡੈਂਟ, ਬਾਰਨ ਕੇਸ, ਮਲਟੀਪਲ ਇੰਜਹੀ ਅਤੇ ਧੇਲੈਸੀਮੀਅ ਤੋਂ ਪੀੜ੍ਹਤ ਵਿਅਕਤੀਆਂ ਨੂੰ ਸਮੇਂ ਸਿਰ ਖੂਨਦਾਨ ਦੇ ਕੇ ਕੀਮਤੀ ਜਿੰਦਗੀਆਂ ਬਚਾਈਆਂ ਜਾ ਸਕਣ। ਇਸ ਮੌਕੇ ‘ਤੇ ਡਾ: ਪ੍ਰਵੀਨ ਮੋਦ ਗਿੱਲ ਹਿੰਚ ਮੈਡੀਕਲ ਵਿੰਗ ਰਿਫਾਇਨਰੀ ਵੀ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply