Sunday, April 26, 2026

ਨਸ਼ਾ ਛੁਡਾਊ ਕੇਂਦਰ ਖੋਲ੍ਹਣਾ ਬਾਦਲ ਸਰਕਾਰ ਦੇ ਮੱਥੇ ਉੱਪਰ ਕਲੰਕ – ਪ੍ਰੋ: ਬਲਜਿੰਦਰ ਕੌਰ

PPN2605201607

ਬਠਿੰਡਾ, 26 ਮਈ (ਜਸਵਿੰਦਰ ਸਿਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰੂਆਂ ਪੀਰਾਂ ਦੀ ਜਿਸ ਪਵਿੱਤਰ ਧਰਤੀ ‘ਤੇ ਮਹਾਨ ਮਾਤਾ ਗੁੱਜਰ ਕੌਰ ਤੇ ਮਾਈ ਭਾਗੋ ਵਰਗੀਆਂ ਮਾਤਾ ਨੇ ਸ਼ਹੀਦੀਆਂ ਪਾਈਆਂ, ਅੱਜ ਉਸ ਧਰਤੀ ‘ਤੇ ਕੁੜੀਆਂ ਲਈ ਨਸ਼ਾ ਛੁਡਾਉ ਕੇਂਦਰ ਖੋਲ੍ਹਣਾ ਬਾਦਲ ਸਰਕਾਰ ਦੇ ਮੱਥੇ ਉੱਪਰ ਕਲੰਕ ਹੈ ਤੇ ਬਾਦਲ ਸਰਕਾਰ ਦੀ 9 ਸਾਲਾਂ ਦੀ ਮਾੜੀ ਸਰਕਾਰ ਦੇ ਰਾਜ ਦਾ ਨਤੀਜਾ ਹੈ। ਇਹ ਸ਼ਬਦ ਕੇਂਦਰੀ ਲੀਡਰ ਤੇ ਆਮ ਆਦਮੀ ਪਾਰਟੀ ਮਹਿਲਾ ਵਿੰਗ, ਪੰਜਾਬ ਦੇ ਪ੍ਰਧਾਨ ਪ੍ਰੋ: ਬਲਜਿੰਦਰ ਕੌਰ ਨੇ ਕਹੇ ਅਤੇ ਬੀਬਾ ਹਰਸਿਮਰਤ ਕੌਰ ਬਾਦਲ, ਕੇਂਦਰੀ ਮੰਤਰੀ ਨੂੰ ਸਵਾਲ ਕੀਤਾ ਕਿ ਬੀਬਾ ਜੀ ਆਮ ਆਦਮੀ ਪਾਰਟੀ ਬਾਰੇ ਜਿਹੜੇ ਤੁਸੀਂ ਪਿਛਲੇ ਦਿਨੀਂ ਬਿਆਨ ਦਿੱਤੇ ਸਨ ਕਿ ਆਮ ਆਦਮੀ ਪਾਰਟੀ ਨਸ਼ੇ ਬਾਰੇ ਪੰਜਾਬ ਵਿੱਚ ਗਲਤ ਪ੍ਰਚਾਰ ਕਰਦੀ ਹੈ, ਹੁਣ ਸਰਕਾਰ ਦੁਆਰਾ ਲੜਕੀਆਂ ਲਈ ਨਸ਼ੇ ਛੁਡਾਉ ਕੇਂਦਰੀ ਖੋਲ੍ਹਣਾ ਆਮ ਆਦਮੀ ਪਾਰਟੀ ਦੇ ਉਸ ਬਿਆਨ ਦੀ ਪ੍ਰੋੜ੍ਹਤਾ ਕਰਦਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਸਰਪ੍ਰਸਤੀ ਹਾਸਲ ਨਸ਼ੇ ਦੇ ਸੋਦਾਗਰ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਵਿੱਚ ਧੱਕ ਰਹੇ ਹਨ। ਉਨ੍ਹਾਂ ਕਿਹਾ ਕਿ ਬੀਬਾ ਜੀ ਆਮ ਆਦਮੀ ਪਾਰਟੀ ਪੰਜਾਬ ਦੇ ਨਸ਼ੇ ਵਿੱਚ ਗਲਤਾਨ ਨੌਜਵਾਨਾਂ ਨੂੰ ਬਚਾਉਣ ਲਈ ਆਵਾਜ਼ ਉਠਾਉਂਦੀ ਹੈ, ਪਰ ਜਿਹੜਾ ਨਸ਼ਾ ਛੁਡਾਉ ਕੇਂਦਰ ਲੜਕੀਆਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖੋਲ੍ਹਿਆ ਗਿਆ ਹੈ, ਇਸ ਨੇ ਵੀ ਇਹ ਸਾਬਿਤ ਕਰ ਦਿੱਤਾ ਹੈ ਕਿ ਇਕੱਲੇ ਨੌਜਵਾਨ ਹੀ ਨਹੀਂ, ਬਲਕਿ ਪੰਜਾਬ ਦੇ ਵਿੱਚ ਲੜਕੀਆਂ ਵੀ ਨਸ਼ੇ ਵਿੱਚ ਗਲਤਾਨ ਹੋ ਚੁੱਕੀਆਂ ਹਨ। ਪ੍ਰੋਫ਼ੈਸਰ ਸਾਹਿਬ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕਿਹਾ ਕਿ ਤੁਸੀਂ ਤਾਂ 2008 ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਰੁੱਖ ਲਗਾਓ, ਕੁੱਖ ਬਚਾਓ ਦੀ ਗੱਲ ਕੀਤੀ ਸੀ, ਪਰ ਅਫਸੋਸ ਕਿ ਨੌਜਵਾਨ ਕੁੜੀਆਂ ਵੀ ਨਸ਼ਾ ਕਰਨ ਲੱਗ ਪਈਆਂ ਹਨ, ਇਸ ਲਈ ਤੁਹਾਡੇ ਸਹੁਰਾ ਸਾਹਿਬ ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਤੇ ਸੂਬੇ ਦੇ ਗ੍ਰਹਿ ਮੰਤਰੀ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿਉ ਕਿ ਜੇ ਪੰਜਾਬ ਵਿੱਚ ਨਸ਼ਾ ਖ਼ਤਮ ਕਰਨਾ ਹੈ ਤਾਂ ਨਸ਼ਾ ਸਮਗਲਰਾਂ ‘ਤੇ ਢੁੱਕਵੀਂ ਕਾਰਵਾਈ ਕਰੋ।ਇਸ ਮੌਕੇ ਮੀਡੀਆ ਇੰਚਾਰਜ ਨੀਲ ਗਰਗ ਤੋਂ ਇਲਾਵਾ ਸਾਬਕਾ ਸਰਪੰਚ ਨਛੱਤਰ ਸਿੰਘ, ਕੇਵਲ ਘੁਰਕਨੀ, ਹਰਦੀਪ ਸਿੰਘ ਐਡਵੋਕੇਟ, ਜਸਵਿੰਦਰ ਸਿੰਘ ਅਤੇ ਜੱਗਾ ਰਾਮ ਤੀਰਥ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply