
ਬਠਿੰਡਾ, 26 ਮਈ (ਜਸਵਿੰਦਰ ਸਿਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤੇ ਦਿਨੀ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਤੇ ਅਧੀਨ ਪੈਂਦੇ ਗੁਰੂ ਗੋਬਿੰਦ ਸਿੰਘ ਪੋਲੀਟੈਕਨਿਕ ਕਾਲਜ ਵਿਖੇ ਇੱਕ ਨੌਕਰੀ ਚੌਣ ਪ੍ਰਕਿਆ ਦੌਰਾਨ ੫ ਵਿਦਿਆਰਥੀ ਨੌਕਰੀ ਲਈ ਚੁਣੇ ਗਏ। ਏ.ਆਰ.ਐਨ ਇਨਫੋਟੈਲ ਪ੍ਰਾਈਵੇਟ ਲਿਮਟਿਡ ਨਾਮੀ ਬਹੁਰਾਸਟਰੀ ਕੰਪਨੀ ਨੇ ਲਿਖਤੀ ਪ੍ਰੀਖਿਆ ਤਕਨੀਕੀ ਪ੍ਰੀਖਿਆ ਅਤੇ ਇੰਟਰਵਿਊ ਦੇ ਜਰੀਏ ਡਿਪਲੋਮਾ ਕਰ ਚੁੱਕੇ ਇਲੈਕਟੀਕਲ ਅਤੇ ਇਲੈਕਟਰੋਨਿਕਸ ਇੰਜਨੀਰਗ ਦੇ ਵਿਦਿਆਰਥੀਆਂ ਦੀ ਚੋਣ ਕੀਤੀ।ਇਹ ਵਿਦਿਆਰਥੀ ੨੦ ਜ਼ੂਨ ੨੦੧੬ ਤੋਂ ਕੰਪਨੀ ਵਿਚ ਤ ਮਹੀਨੇ ਦੀ ਟਰੇਨਿੰਗ ਲਈ ਕਰਨਾਲ ਜਾਣਗੇ ਅਤੇ ਇਸ ਦੌਰਾਨ ਮੁਫਤ ਰਿਹਾਇਸ ਅਤੇ ਭੋਜਨ ਦੀ ਸੁਵਿਧਾ ਦੇ ਨਾਲ ਨਾਲ ੧੦੦੦੦/- ਤੋਂ ੧੨੦੦੦/- ਰੁਪਏ ਤੱਕ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ ਇੰਡਸਟਰੀ ਦੇ ਮਾਪਦੰਡਾ ਮੁਤਾਬਕ ਪੈਕਜ ਦਿੱਤਾ ਜਾਵੇਗਾ। ਚੇਅਰਮੈਨ ਸz. ਗੁਰਲਾਭ ਸਿੰਘ ਸਿੱਧੂ ਨੇ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਮਹਿਬੂਬ ਸਿੰਘ ਗਿੱਲ ਅਤੇ ਉਨ੍ਹਾਂ ਦੇ ਸਟਾਫ ਦੀ ਸਲਾਘਾ ਕੀਤੀ ਜਿਸ ਸਦਕਾ ਵਿਦਿਆਰਥੀ ਇਨ੍ਹਾਂ ਚੁਣੋਤੀਆਂ ਵਾਲੀਆਂ ਨੌਕਰੀਆਂ ਦੀਆਂ ਕਸੋਟੀਆਂ ਤੇ ਖਰੇ ਉੱਤਰਦੇ ਹਨ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਸਲਰ ਡਾ. ਨਛੱਤਰ ਸਿੰਘ ਮੱਲੀ ਨੇ ਇਹ ਭਰੋਸਾ ਦਵਾਇਆ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਇਲਾਕੇ ਦੇ ਵਿਦਿਆਰਥੀ ਵਰਗ ਲਈ ਉਹ ਸਾਰੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ।ਜਿਸ ਸਦਕਾ ਉਹ ਕਦਰਾਂ ਕੀਮਤਾਂ ਦੇ ਧਨੀ ਹੋਣ ਦੇ ਨਾਲ ਨਾਲ ਕਾਰਪੋਰੇਟ ਵਰਗ ਵਿੱਚ ਆਪਣੀ ਵਧੀਆ ਜਗਾ ਬਣਾ ਸਕਦੇ ਹਨ।
Punjab Post Daily Online Newspaper & Print Media