
ਨਵੀਂ ਦਿੱਲੀ, 26 ਮਈ (ਅੰਮ੍ਰਿਤ ਲਾਲ ਮੰਨਣ)- ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਸਟਾਫ਼ ਵਿਚਕਾਰ 20-20 ਕ੍ਰਿਕੇਟ ਮੁਕਾਬਲਾ ਕਰਵਾਇਆ ਗਿਆ।ਜਿਸ ਵਿਚ ਖਾਲਸਾ ਰਾਇਲ ਅਤੇ ਖਾਲਸਾ ਵਾਰੀਅਰ ਨਾਂ ਦੀਆਂ ਦੋ ਟੀਮਾਂ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ ਵਿਖੇ ਚਾਰ ਮੈਚ ਖੇਡੇ ਗਏ।20-20 ਮੈਂਚਾਂ ਦੀ ਇਸ ਸੀਰੀਜ਼ ਨੂੰ ਖਾਲਸਾ ਰੋਅਲ ਟੀਮ ਨੇ 3-1 ਦੇ ਫਰਕ ਨਾਲ ਜਿੱਤ ਪ੍ਰਾਪਤ ਕਰਦੇ ਹੋਏ ਖਾਲਸਾ ਵਾਰੀਅਰ ਨੂੰ ਧੂਲ ਚਟਾ ਦਿੱਤੀ।ਜੇਤੂ ਟੀਮ ਦੇ ਕਪਤਾਨ ਤੇ ਮੀਤ ਜਨਰਲ ਮੈਨੇਜਰ ਬਲਬੀਰ ਸਿੰਘ ਨੂੰ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਅਮਰਜੀਤ ਸਿੰਘ ਪੱਪੂ ਨੇ ਫੁੱਲਾਂ ਦੇ ਗੁਲਦਸਤੇ ਅਤੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਨੇ 3100 ਰੁਪਏ ਦੀ ਨਗਦ ਰਾਸ਼ੀ ਆਪਣੇ ਕੋਲੋਂ ਦੇ ਕੇ ਹੌਸ਼ਲਾ ਅਫ਼ਜਾਈ ਕੀਤੀ।
Punjab Post Daily Online Newspaper & Print Media