Tuesday, April 28, 2026

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*
ਮਿਤੀ : 28 ਮਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਬਸਪਾ ਸੁਪਰੀਮੋ ਮਾਇਆਵਤੀ ਦਾ ਹਰਿਆਣਾ ਤੇ ਗੁਜਰਾਤ ਸਰਕਾਰਾਂ ‘ਤੇ ਹਮਲਾ – ਕਿਹਾ ਓ.ਬੀ.ਸੀ ਕੋਟੇ ‘ਚ ਦੇਣ ਜਾਟਾਂ ਤੇ ਪਟੇਲਾਂ ਨੂੰ ਰਾਖਵਾਂਕਰਨ।

▶ ਹਰਿਆਣਾ ਦੇ ਕੁਰਕਸ਼ੇਤਰ ਬੱਸ ਧਮਾਕਾ ਅੱਤਵਾਦੀ ਘਟਨਾ ਹੋਣ ਦਾ ਸ਼ੱਕ – ਐਨ.ਆਈ.ਏ ਦੀ 2 ਮੈਂਬਰੀ ਟੀਮ ਨੇ ਕੀਤੀ ਜਾਂਚ – ਜਾਣਕਾਰੀ ਦੇਣ ਵਾਲਿਆਂ ਨੂੰ ਪੁਲਿਸ ਦੇਵੇਗੀ 10 ਲੱਖ ਦਾ ਇਨਾਮ।

▶ ਮਯਾਂਮਾਰ (ਬਰਮਾ) ਅਤੇ ਮਨੀਪੁਰ ਸੀਮਾ ‘ਤੇ ਫੋਜ਼ ਦਾ ਵੱਡਾ ਅਪਰੇਸ਼ਨ ਜਾਰੀ – 5 ਅੱਤਵਾਦੀ ਕੀਤੇ ਢੇਰ।

▶ ਦੋ ਸਾਲਾਂ ‘ਚ ਮੋਦੀ ਸਰਕਾਰ ‘ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਨਹੀਂ – ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ।

▶ ਅਕਾਲੀ ਦਲ ਵਲੋਂ ਰਾਜ ਸਭਾ ਲਈ ਨਾਮਜ਼ੱਦ ਬਲਵਿੰਦਰ ਸਿੰਘ ਭੂੰਦੜ ਨੇ ਨਾਮਜ਼ਦਗੀ ਕਾਗਜਾਤ ਭਰੇ।

▶ ਹਿੰਦੀ ਫਿਲਮ ‘ਉਡਤਾ ਪੰਜਾਬ’ ਨੂੰ ਨਹੀਂ ਮਿਲੀ ਸੈਂਸਰ ਬੋਰਡ ਤੋਂ ਮਨਜ਼ੂਰੀ।

▶ ਕੈਪਟਨ ਅਮਰਿੰਦਰ ਨੇ ਕਿਹਾ ਸਿਆਸੀ ਹਿੱਤਾਂ ਖਾਤਰ ਫਿਲਮ ‘ਉਡਤਾ ਪੰਜਾਬ’ ‘ਤੇ ਲੱਗੀ ਪਾਬੰਦੀ।

▶ ਹਰਿਆਣਾ ਦੇ ਕਾਂਗਰਸੀ ਵਿਧਾਇਕਾਂ ਨਾਲ ਰਾਹੁਲ ਗਾਂਧੀ ਨੇ ਕੀਤੀ ਦਿੱਲੀ ‘ਚ ਮੁਲਾਕਾਤ।

▶ ਸਰੋਤਾਂ ਤੋਂ ਵੱਧ ਆਮਦਨ ਮਾਮਲਾ – ਦਿੱਲੀ ਹਾਈਕੋਰਟ ਵਲੋਂ ਹਿਮਾਚਲ ਦੇ ਸੀ.ਐਮ ਵੀਰਭੱਦਰ ਸਿੰਘ ਕੇਸ ‘ਚ 30 ਮਈ ਤੱਕ ਫੈਸਲਾ ਰਾਖਵਾਂ।

▶ ਅੰਮ੍ਰਿਤਸਰ ਦੇ ਇੰਡਸਟ੍ਰੀਅਲ ਏਰੀਏ ‘ਚ ਬੀਤੀ ਦੇਰ ਰਾਤ ਨੂੰ ਇਕ 60 ਸਾਲਾ ਬਜ਼ੁੱਰਗ ਦੀ ਗੋਲੀ ਮਾਰ ਕੇ ਕੀਤੀ ਹੱਤਿਆ- ਵਾਰਦਾਤ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ – ਪੁਲਿਸ ਕਰ ਰਹੀ ਹੈ ਜਾਂਚ ।

▶ ਮੋਦੀ ਸਰਕਾਰ ਦੇ 2 ਸਾਲ ਪੂਰੇ ਹੋਣ ‘ਤੇ ਕਵਿਜ਼ ਪ੍ਰਤੀਯੋਗਤਾ – 20 ਸਵਾਲਾਂ ਦੇ ਜਵਾਬ ਦੇਣ ‘ਤੇ ਕਰੋ ਪੀ.ਐਮ ਮੋਦੀ ਨਾਲ ਮੁਲਾਕਾਤ।

▶ ਹਰਿਆਣਾ ਦੇ ਜੀਂਦ ‘ਚ ਬ੍ਰਿਜ ਮੋਹਨ ਸਿੰਗਲਾ ਦਾ ਦਿਹਾਂਤ – ਬੰਸੀ ਲਾਲ ਵਜ਼ਾਰਤ ‘ਚ ਸਨ ਮੰਤਰੀ।

▶ ਬ੍ਰੈਡ ਬਣਾਉਣ ਵਾਲੀਆਂ ਕੰਪਨੀਆਂ ਵਲੋਂ ਪੋਟਾਸ਼ੀਅਮ ਬ੍ਰੋਮੇਟ ਦਾ ਇਸਤੇਮਾਲ ਨਾ ਕਰਨ ਦਾ ਫੈਸਲਾ।

▶ ਪੰਜਾਬੀ ਫਿਲਮ ‘ਸਾਡੇ ਸੀ.ਐਮ.ਸਾਹਿਬ’ ਅੱਜ ਹੋਈ ਰਿਲੀਜ਼।

▶ ਹਰਿਆਣਾ ਸਰਕਾਰ ਵਲੋਂ ਪਾਣੀ ਦੀ ਬਰਬਾਦੀ ਰੋਕਣ ਲਈ ਹਰ ਜਿਲ੍ਹੇ ‘ਚ ਟਾਸਕ ਫੋਰਸ ਕਾਇਮ ਕਰਨ ਦਾ ਫੈਸਲਾ।

▶ ਪੰਜਾਬ ਵਿੱਚ ਅਕਾਲੀ ਦਲ ਭਾਜਪਾ ਦਾ ਵੱਡਾ ਭਰਾ, ਮਿਲ ਕੇ ਲੜਾਂਗੇ 2017 ਦੀ ਚੋਣ – ਅਮਿਤ ਸ਼ਾਹ।

▶ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਸ੍ਰੀ ਹਰਿਮੰਦਰ ਸਹਿਬ ਮੱਥਾ ਟੇਕਿਆ।

▶ ਮੋਦੀ ਸਰਕਾਰ ਗਰੀਬਾਂ ਦੀ ਸਰਕਾਰ, ਕਈ ਲੋਕ ਹਿਤੈਸ਼ੀ ਯੋਜਨਾਵਾਂ ਕੀਤੀਆਂ ਲਾਗੂ – ਪਾਸਵਾਨ।

▶ ਮੁੱਖ ਮੰਤਰੀ ਨੂੰ ਚੂੜੀਆਂ ਭੇਜਣ ਦਾ ਮਾਮਲਾ – ਪੁਲਿਸ ਕਮਿਸ਼ਨਰ ਦਫਤਰ ਸਾਹਮਣੇ ਪ੍ਰਦਰਸ਼ਨ ਕਰ ਰਹੇ ਐਮ.ਪੀ ਰਵਨੀਤ ਬਿੱਟੂ ਤੇ ਕਾਂਗਰਸੀਆਂ ਨੂੰ ਲੁਧਿਆਣਾ ਪੁਲਿਸ ਨੇ ਕੀਤਾ ਗਿਫਤਾਰ ।

▶ ਜੰਮੂ ਕਸ਼ਮੀਰ ਦੇ ਬਾਰਾਂਮੁੱਲਾ ‘ਚ ਫੋਜ ਨੇ 2 ਅੱਤਵਾਦੀ ਕੀਤੇ ਢੇਰ – 1 ਜਵਾਨ ਸ਼ਹੀਦ।

▶ ਆਈ.ਐਸ.ਆਈ.ਐਸ ਦੀ ਧਮਕੀ ਤੋਂ ਬਾਅਦ ਲੰਡਨ ਵਿੱਚ ਹਾਈ ਅਲਰਟ ਦੀ ਖਬਰ ।

▶ ਮੋਦੀ ਸਰਕਾਰ ਦਾ ਵਿਸਤਾਰ ਜਲਦ – ਅਮਿਤ ਸ਼ਾਹ।

▶ ਸੀ.ਬੀ.ਐਸ.ਈ ਦਸਵੀਂ ਦੀ ਪ੍ਰੀਖਿਆ ਦੇ ਨਤੀਜੇ ਅੱਜ 28 ਮਈ ਐਲਾਨੇ ਜਾਣਗੇ।

▶ ਬਿਨ੍ਹਾਂ ਲਿਖਤੀ ਪ੍ਰੀਖਿਆ ਦੇ ਹੋਣ ਵਾਲੀ ਪੁਲਿਸ ਦੇ ਸਿਪਾਹੀਆਂ ਦੀ ਭਰਤੀ ਦੇ ਨਤੀਜੇ ‘ਤੇ ਉਤਰ ਪ੍ਰਦੇਸ਼  ਹਾਈਕੋਰਟ ਨੇ ਲਾਈ ਰੋਕ।

▶ ਰਾਜਸਥਾਨ ਦੇ ਜੈਪੁਰ ਨੇੜੇ ਜੀਪ ਤੇ ਟਰੱਕ ਦਰਮਿਆਨ ਟੱਕਰ- 12 ਮੌਤਾਂ ਦੀ ਖਬਰ ।

▶ ਜਲੰਧਰ ਦੇ ਜਿਲਾ ਭਾਜਪਾ ਪ੍ਰਧਾਨ ਨੇ ਵਿਧਾਇਕ ਮਨੋਰੰਜਨ ਕਾਲੀਆ ਖਿਲਾਫ ਦੋਸ਼ ਲਾਉਣ ਵਾਲੇ  ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ਨੂੰ ਪਾਰਟੀ ‘ਚੋਂ ਕੱਢਿਆ।

▶ ਮਮਤਾ ਬੈਨਰਜੀ ਨੇ ਦੂਜੀ ਵਾਰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ- 41 ਮੰਤਰੀਆਂ ਨੇ ਵੀ ਲਿਆ ਹਲਫ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏🏻

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply