Tuesday, April 28, 2026

 ਤਰਕਸ਼ੀਲ ਸੋਸਾਇਟੀ ਵੱਲੋਂ ਸਰੀਰ ਦਾਨ ਕਰਨ ਵਾਲੇ ਬਾਬੂ ਰਾਮ ਨਮਿਤ ਸ਼ੋਕ ਸਮਾਗਮ 29 ਨੂੰ

ਅੰਮ੍ਰਿਤਸਰ, 27 ਮਈ (ਜਗਦੀਪ ਸਿੰਘ ਸੱਗੂ)- ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਅੰਮ੍ਰਿਤਸਰ ਦੇ ਆਗੂ ਡਾ. ਸ਼ਮਸ਼ੇਰ ਸਿੰਘ ਹੇਰ ਅਤੇ ਵਰਿੰੰਦਰ ਕੌਰ ਬੋਪਾਰਾਏ ਦੇ ਘਰ ਪਿਛਲੇ 35 ਸਾਲਾਂ ਤੋਂ ਪਰਿਵਾਰਕ ਮੈਂਬਰ ਵਾਂਗ ਰਹਿ ਰਹੇ ਬਾਬੂ ਰਾਮ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਉਸ ਦੀ ਇੱਛਾ ਅਨੁਸਾਰ ਬਾਬੂ ਰਾਮ ਦੀ ਮ੍ਰਿਤਕ ਦੇਹ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਵਿਦਿਆਰਥੀਆਂ ਦੇ ਖੋਜ ਕਾਰਜਾਂ ਵਾਸਤੇ ਦੇ ਦਿਤੀ ਗਈ।ਤਰਕਸ਼ੀਲ ਆਗੂ ਸੁਮੀਤ ਸਿੰਘ, ਮਾਸਟਰ ਕੁਲਜੀਤ ਵੇਰਕਾ ਨੇ ਕਿਹਾ ਕੇ ਮਨੁੱਖੀ ਸ਼ਰੀਰ ਅੰਦਰਲੀਆਂ ਬਿਮਾਰੀਆਂ ਦੇ ਕਾਰਨ ਲੱਭਣ ਅਤੇ ਲੋੜਵੰਦ ਮਰੀਜਾਂ ਨੂੰ ਅੰਗ ਪ੍ਰਦਾਨ ਕਰਨ ਲਈ ਮ੍ਰਿਤਕ ਸ਼ਰੀਰਾਂ ਦੀ ਬੇਹੱਦ ਲੋੜ ਹੁੰਦੀ ਹੈ। ਪਰ ਜਿਆਦਾਤਰ ਲੋਕ ਧਾਰਮਿਕ ਅਤੇ ਰੂੜੀਵਾਦੀ ਮਾਨਸਿਕਤਾ ਹੋਣ ਕਰਕੇ ਮ੍ਰਿਤਕ ਸ਼ਰੀਰਾਂ ਨੂੰ ਸਾੜ ਦਿੰਦੇ ਹਨ, ਜਿਸ ਨਾਲ ਰੁੱਖਾਂ ਦੀ ਕਟਾਈ ਅਤੇ ਫਜੂਲ ਖਰਚੀ ਹੋਣ ਦੇ ਨਾਲ ਨਾਲ ਸਮੁੱਚਾ ਵਾਤਾਵਰਨ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਅਨਾਟਮੀ ਵਿਭਾਗ ਦੇ ਮੁੱਖੀ ਨੇ ਮ੍ਰਿਤਕ ਸਰੀਰ ਦਾਨ ਕਰਨ ਦੀ ਲੋੜ ‘ਤੇ ਜੋਰ ਦਿੰਦਿਆਂ ਕਿਹਾ ਕਿ ਤਰਕਸ਼ੀਲ ਸੋਸਾਇਟੀ ਪੰਜਾਬ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ ਸ਼ੁਰੂ ਕੀਤੀ ਗਈ ਸ਼ਰੀਰ ਦਾਨ ਕਰਨ ਦੀ ਲੋਕ ਲਹਿਰ ਨੇ ਸਮਾਜ ਵਿਚ ਵਿਗਿਆਨਿਕ ਜਾਗਰੂਤੀ ਲਿਆਂਦੀ ਹੈ, ਜਿਸ ਦੇ ਨਤੀਜੇ ਵੱਜੋ ਕਈ ਆਮ ਲੋਕ ਵੀ ਪਰਿਵਾਰਕ ਮੈਂਬਰਾਂ ਦੇ ਮ੍ਰਿਤਕ ਸ਼ਰੀਰ ਮੈਡੀਕਲ ਕਾਲਜਾਂ ਨੂੰ ਸੌਪ ਰਹੇ ਹਨ। ਮੁਖਤਿਆਰ ਸਿੰਘ ਗੋਪਾਲ ਪੁਰਾ, ਧਰਵਿੰਦਰ ਸਿੰਘ ਕੋਹਾਲੀ ਨੇ ਦੱਸਿਆ ਕਿ ਬਾਬੂ ਰਾਮ ਦਾ ਗੈਰ ਧਾਰਮਿਕ ਸ਼ੋਕ ਸ਼ਮਾਗਮ 29 ਮਈ ਐਤਵਾਰ ਨੂੰ ਦੁਪਿਹਰ 12 ਤੋਂ 1.00 ਵਜੇ ਤੱਕ ਪਿੰਡ ਬੋਪਾਰਾਏ ਬਾਜ ਸਿੰਘ, ਨਜਦੀਕ ਰਾਮ ਤੀਰਥ ਵਿਖੇ ਹੋਏਗਾ। ਇਸ ਮੌਕੇ ਸੁਖਮੀਤ ਸਿੰਘ, ਕਰਨ ਰਾਜ ਸਿੰਘ, ਰਵੇਲ ਸਿੰਘ ਪੰਚ, ਅਮ੍ਰਿਤਪਾਲ ਸਿੰਘ, ਹਰਦਿਪ ਸਿੰਘ ਆਦਿ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply