Sunday, October 11, 2026

ਫੂਡ ਪ੍ਰੀਜਰਵੇਸ਼ਨ ਅਤੇ ਹੋਮ ਸਾਂਇੰਸ ਦੇ ਵਿਦਿਆਰਥੀਆਂ ਕੀਤਾ ਵਿਦਿਅਕ ਟੂਰ

K
K

ਬਟਾਲਾ, 27 ਮਈ (ਨਰਿੰਦਰ ਬਰਨਾਲ)- ਸਰਕਾਰੀ ਸੀਨੀਅਰ ਸੰਕੈਡਰੀ ਸਕੂਨ ਬਟਾਲਾ ਦੇ ਫੂਡ ਪ੍ਰੀਜਰਵੇਸਨਅਤੇ ਹੋਮ ਸਾਇੰਸ ਦੇ ਵਿਦਿਆਰਥੀਆਂ ਨੇ ਉਦਯੋਗ ਦੀਆਂ ਆਧੂਨਿਕ ਤਕਨੀਕਾ ਤੋ ਜਾਣੂ ਕਰਵਾਊਣ ਹਿੱਤ ਇਕ ਦਿਨਾ ਵਿਦਿਅਕ ਟੂਰ ਲਗਾਇਆ ਗਿਆ। ਸਕੂਲ ਵਿਦਿਆਰਥੀਆਂ ਨੂੰ ਮੌਸਮ ਅਨੁਸਾਰ ਉਪਲਬਧ ਫਲ ,ਸਬਜੀਆਂ ਤੇ ਹੋਰ ਖਾਣ ਪੀਣ ਵਾਲੇ ਪਦਾਰਥਾਂ ਦੇ ਬਣਾਉਣਦੇ ਤਰੀਕਿਆਂ ਨੂੰ ਦੱਸਿਆ ਗਿਆ। ਯਾਂਤਰਾ ਦੀ ਸੁਰੂਆਤ ਉਪ ਜਿਲ੍ਹਾਂ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਭਾਂਰਤ ਭੂਸ਼ਨ ਨੇ ਹਰੀ ਝੰਡੀ ਦਿਖਾ ਕੇ ਕੀਤੀ। ਵਿਦਿਆਰਥੀਆਂ ਨੂ ੰਵੇਵਜ ਲਿਮਿਟਡ ਜੰਡਿਆਲਾ ਗੁਰੂ, ਅਤੇ ਜੀ ਡੀ ਫੂਡਜ ਪਾz ਲਿਮਿਟਡ ਖਡੂਰ ਸਾਹਿਬ ਵਿਖੇ ਟਮਾਟਰਾਂ ਦੀ ਪੇਸ਼ਟ ਅਤੇ ਹੋਰ ਖਾਣ ਪੀਣ ਵਾਲੇ ਪਦਾਰਥਾਂ ਨੂੰ ਬਣਦਿਆਂ ਵਿਖਾਇਆ ਗਿਆ।ਇਸ ਫੈਕਟਰੀ ਵਿਚ ਵਿਦਿਆਰਥੀਆਂ ਨੇ ਬਹੁਤ ਦਿਲਚਸਪੀ ਵਿਖਾਈ। ਇਸੇ ਦੌਰਾਨ ਵਿਦਿਆਰਥੀਆਂਤੇ ਗਾਈਡ ਅਧਿਆਪਾਂ ਨੇ ਗੋਇੰਦਵਾਲ ਸਾਹਿਬ ਦੇ ਗੁਰੂ ਦੁਆਰਾ ਤੇ ਬਾਬਾ ਬਕਾਲਾ ਸਾਹਿਬ ਦੇ ਗੁਰੂ ਦੁਆਰਾ ਦੇ ਦਰਸ਼ਨ ਕੀਤੀ।ਇਹ ਯਾਤਰਾ ਦੇ ਮੁਖ ਪ੍ਰਬੰਧਕ ਸ੍ਰੀ ਹਰਪ੍ਰੀਤ ਸਿੰਘ ਵੋਕੇਸ਼ਨ ਮਾਸਟਰ ਸਨ ਤੇ ਨਾਲ ਜਾਣ ਵਾਲੇ ਅਧਿਆਪਕਾਂ ਵਿਚ ਸੁਸਮ ਰਾਣੀ, ਲੈਕ, ਰੂਪ ਸਿੰਘ , ਲਾਇਬ੍ਰੇਰੀਅਨ ਅਤੇ ਹਰਪੀ੍ਰਤ ਸਿੰਘ ਐਸ ਐਲ ਏ ਨਾਲ ਹਾਜ਼ਰ ਸਨ। ਵਿਦਿਅਕ ਟੂਰ ਰਵਾਨਾ ਕਰਨ ਵਾਲਿਆਂ ਵਿਚ ਕਮਲੇਸ ਕੌਰ ਵਾਈਪ੍ਰਿੰਸੀਪਲ, ਸੁਨੀਤਾ ਸਰਮਾ, ਰਜਨੀ ਬਾਲਾ ਆਦਿ ਅਧਿਆਪਕ ਸਾਮਲ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply