Sunday, October 11, 2026

ਸਰਕਾਰੀ ਹਾਈ ਸਕੂਲ ਚਾਹਲ ਕਲਾਂ ਦਸਵੀ ਦਾ ਨਤੀਜਾ ਸੋ ਫੀਸਦ ਰਿਹਾ

PPN2705201601

ਬਟਾਲਾ, 27 ਮਈ (ਨਰਿੰਦਰ ਬਰਨਾਲ)- ਪੰਜਾਬ ਸਕੂਲ ਸਿਖਿਆ ਬੋਰਡ ਵੱਲੋ ਐਲਾਨੇ ਦਸਵੀ ਜਮਾਤ ਦੇ ਨਤੀਜੇ ਵਿਚ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਦੇ 36 ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਮੱਲਾਮਾਰੀਆਂ। ਸਮੁਚ ੇ ਵਿਦਿਆਰਥੀਆਂ ਵਿਚੋ ੬ ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋ ਵੱਧ ਅੰਕ ਪ੍ਰਾਪਤ ਕੀਤੇ।ਸਕੁਲ ਦੀ ਮਨਪ੍ਰੀਤ ਕੌਰ ਪਹਿਲੇ ਸਥਾਂਨ, ਨਵਨੀਤ ਕੌਰ ਦੂਜੇ ਸਥਾਨ ਤੇ ਕਿਰਨਦੀਪ ਕੌਰ ਨੇ ਸਕੂਲ ਵਿਚੋ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਵਿਚ ਇਕ ਪ੍ਰਭਾਂਵਸ਼ਾਲੀ ਸਮਾਗਮ ਦੌਰਾਨਵਿਦਿਆਰਥੀਆਂ ਸਨਮਾਨ ਚਿੰਨ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਸਕੂਲ ਮੁਖ ਅਧਿਆਪਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਮਿਹਨਤੀ ਵਿਦਿਆਰਥੀ ਹੀ ਜਿੰਦਗਰੀ ਵਿਚ ਕਾਮਯਾਬ ਹੁੰਦੇ ਹਨ। ਇਸ ਵਾਸਤੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਪਹਿਲੇ ਸਥਾਂਨਾ ਤੇ ਆਏ ਵਿਦਿਆਰਥੀਆਂ ਤੋ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਸਤਨਾਮ ਸਿੰਘ ਮੰਡ ਤੋ ਇਲਾਵਾ, ਰਾਜਵਿੰਦਰ ਕੌਰ, ਸੁਖਜੀਤ ਸਿੰਘ, ਕੰਵਲ ਦਿਨੇਸ਼, ਪਵਨਪ੍ਰੀਤ ਸਿੰਘ, ਜਗਜੀਤ ਸਿੰਘ, ਸਤਿੰਦਰ ਕੌਰ ਡਾਕਟਰ,ਕਿਰਨ ਬਾਲਾ, ਤੇਜਿੰਦਰ ਕੌਰ, ਗੁਰਜਿੰਦਰ ਕੌਰ,ਪਰਮਜੀਤ ਕੌਰ,ਰਣਜੀਤ ਕੌਰ,ਅਨੂੰ ਅਰੋੜਾ, ਪ੍ਰਸੰਤਾ ਸਰਮਾ,ਐਗਨਸ , ਗੁਰਪ੍ਰੀਤ ਕੌਰ ਕੰਪਿਊਟਰ, ਰਣਦੀਪ ਕੌਰ, ਤਜਿੰਦਰ ਕੌਰ ਆਦਿ ਸਟਾਂਫ ਮੈਬਰ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply