Saturday, July 25, 2026

ਸਰਕਾਰੀ ਹਾਈ ਸਕੁਲ ਪੁਤਲੀਘਰ ਦਾ ਨਤੀਜਾ ਰਿਹਾ 100 ਫੀਸਦ

PPN2705201612

ਅੰਮਿਤਸਰ, 28 ਮਈ (ਪੰਜਾਬ ਪੋਸਟ ਬਿਊਰੋ )- ਪੰਜਾਬ ਸਕੂਲ ਸਿੱਖਿਆ ਬੁੋਰਡ ਵੱਲੋ ਐਲਾਨੇ ਗਏ 10ਵੀ ਦੇ ਨਤੀਜੇ ‘ਚ ਸਰਕਾਰੀ ਹਾਈ ਸਕੁਲ, ਪੁਤਲੀਘਰ (ਗਵਾਲ ਮੰਡੀ ਦਾ ਨਤੀਜਾ 100% ਰਿਹਾ। ਸਕੂਲ ਦੇ ਵਿਦਿਆਰਥੀ ਸੁਮਰਨ ਨੇ 84%, ਹਰਪ੍ਰੀਤ ਸਿੰਘ ਨੇ 82%, ਰਿਤਿਕਾ ਨੇ 81%, ਲਵਪ੍ਰੀਤ ਸਿੰਘ ਤੇ ਆਸ਼ਿਮਾ ਨੇ 80% ਅੰਕ ਪ੍ਰਾਪਤ ਕੀਤੇ ਜਦੋ ਕਿ ਬਾਕੀ ਦੇ ਵਿਦਿਆਰਥੀਆ ਨੇ 70% ਤੋ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਕੂਲ ਦੇ ਮੁੱਖ ਅਧਿਆਪਕ ਮਨੋਹਰ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ 100% ਨਤੀਜੇ ਦਾ ਸਿਹਰਾ ਮਿਹਨਤੀ ਸਟਾਫ ਅਤੇ ਮਾਪਿਆ ਦੇ ਸਿਰ ਬੰਨਿਆ ਹੈ ਸਕੂਲ ਪੁੱਜੇ ਇੰਨਾ ਵਿਦਿਆਰਥੀਆ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ। ਮੁੱਖ ਅਧਿਆਪਕ ਮਨੋਹਰ ਸਿੰਘ ਨੇ ਕਿਹਾ ਕਿ ਵਿਦਿਆਰਥੀਆ ਦੀ ਇਹ ਪ੍ਰਾਪਤੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋ ਬਣਾਈਆ ਗਈਆ ਵਿੱਦਿਅਕ ਨੀਤੀਆ ਦੀ ਜਿੱਤ ਹੈ।ਇਸ ਮੋਕੇ ਮੈਡਮ ਇਦਰਜੀਤ ਨਾਰੰਗ, ਰੁਪਿੰਦਰਪਾਲ ਕੌਰ, ਸਰਬਜੀਤ ਕੌਰ, ਸ਼ਕਤੀ ਬਾਲਾ, ਹਰਪ੍ਰੀਤ ਕੌਰ, ਜਸਵਿੰਦਰ ਕੌਰ, ਪਰਮਿੰਦਰਜੀਤ ਕੌਰ, ਗੁਰਜੀਤ ਕੌਰ, ਹਰਪ੍ਰੀਤ ਕੌਰ, ਅੰਜੂ ਬਾਲਾ, ਸੁਨੀਤਾ ਬਾਵਾ, ਮਨਪ੍ਰੀਤ ਖਿੰਡਾ, ਕੁਲਦੀਪ ਕੌਰ, ਅਮਨਦੀਪ ਕੌਰ, ਸਿਮਰਨਪ੍ਰੀਤ ਕੌਰ, ਮਨਿੰਦਰ ਸਿੰਘ, ਦਿਨੇਸ਼ ਕੁਮਾਰ, ਕਰਮ ਸਿੰਘ ਤੇ ਗੁਰਨਰਿੰਦਰਪਾਲ ਸਿੰਘ ਹਾਜਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply