Wednesday, September 30, 2026

ਇੰਦਰਾ ਨਿਵਾਸ ਯੋਜਨਾ ਦੇ ਪਲਾਟਾਂ ਨੂੰ ਰਸਤਾ ਨਾ ਮਿਲਣ ‘ਤੇ ਬੀ.ਡੀ.ਪੀ.ਓ ਨੂੰ ਦਿੱਤਾ ਮੰਗ ਪੱਤਰ

PPN2705201615

ਜੰਡਿਆਲਾ ਗੁਰੂ, 27 ਮਈ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ਤੋਂ ਪਿੰਡ ਗਹਿਰੀ ਮੰਡੀ ਸੜਕ ‘ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿਛਲੇ ਪਾਸੇ ਕਈ ਸਾਲ ਪਹਿਲਾਂ ਇੰਦਰਾ ਨਿਵਾਸ ਯੋਜਨਾ ਦੇ ਤਹਿਤ ਗਰੀਬ ਦਲਿਤ ਪਰਿਵਾਰਾਂ ਨੂੰ ਪਲਾਟ ਕੱਟ ਕੇ ਦਿੱਤੇ ਸਨ, ਜਿਸ ਵਿੱਚ 35 ਦੇ ਕਰੀਬ ਪਰਿਵਾਰ ਰਹਿ ਰਹੇ ਹਨ ਪਰ ਇਹਨਾਂ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨਾਂ ਨੂੰ ਅਜੇ ਤੱਕ ਪੱਕੇ ਤੋਰ ‘ਤੇ ਕੋਈ ਰਸਤਾ ਨਹੀਂ ਦਿੱਤਾ ਗਿਆ। ਇਕ ਪ੍ਰਾਈਵੇਟ ਫਰਮ ਵਲੋਂ ਆਪਣੀ ਜਮੀਨ ਵਿਚੋਂ ਕੱਚੇ ਤੋਰ ‘ਤੇ ਰਸਤਾ ਦਿੱਤਾ ਗਿਆ ਸੀ’ ਜੋ ਕਿ ਹੁਣ ਬੰਦ ਹੋ ਗਿਆ ਹੈ। ਜਿਸ ਕਰਕੇ ਸਾਰੇ ਪਰਿਵਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਉਹ ਇਸ ਸਬੰਧੀ ਵਾਰ ਵਾਰ ਪਿੰਡ ਦੇ ਸਰਪੰਚ ਨੂੰ ਮਿਲ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਪਰਿਵਾਰਾਂ ਵਲੋਂ ਇਸ ਸਬੰਧੀ ਇੱਕ ਮੰਗ ਪੱਤਰ ਬੀ.ਡੀ.ਪੀ.ਓ ਜੰਡਿਆਲਾ ਨੂੰ ਦਿੱਤਾ ਗਿਆ। ਬੀ.ਡੀ.ਪੀ.ਓ ਜੰਡਿਆਲਾ ਲਖਬੀਰ ਸਿੰਘ ਨਾਲ ਗੱਲ ਕਰਨ ‘ਤੇ ਉਹਨਾਂ ਕਿਹਾ ਕਿ ਇਕ ਦੋ ਦਿਨਾਂ ਤੋਂ ਹੀ ਚਾਰਜ ਸੰਭਾਲਿਆ ਹੈ ਅਤੇ ਜਲਦੀ ਹੀ ਇਹਨਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਨੇ ਵੀ ਇਸ ਸਬੰਧੀ ਜਲਦੀ ਪਰਿਵਾਰ ਵਾਲਿਆਂ ਨਾਲ ਮਿਲ ਕੇ ਕੋਈ ਹੱਲ ਕੱਢਣ ਦਾ ਭਰੋਸਾ ਦਿੱਤਾ।ਮੰਗ ਪੱਤਰ ਦੇਣ ਵਾਲਿਆਂ ਵਿੱਚ ਬਲਜੀਤ ਕੋਰ, ਦਲਜੀਤ ਕੋਰ, ਸੁਨੀਤਾ ਦੇਵੀ, ਜਰਮਨਜੀਤ ਸਿੰਘ, ਜਸਪ੍ਰੀਤ ਕੋਰ, ਪ੍ਰੇਮ ਚੰਦ, ਨਿਰਮਲ ਸਿੰਘ, ਆਰਤੀ ਦੇਵੀ, ਰਾਜਬੀਰ ਸਿੰਘ, ਗੁਰਪ੍ਰੀਤ ਕੋਰ, ਮੇਜਰ ਸਿੰਘ, ਅਜੀਤ ਸਿੰਘ ਆਦਿ ਸ਼ਾਮਿਲ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply