Wednesday, September 30, 2026

 ਕੁੜੀਆਂ ਮਾਰੀ ਜਾਉਗੇ ਤਾਂ ਚੰਗਾ ਸਮਾਜ ਕਿਵੇਂ ਬਣਾਉਗੁੇ ਖੇਤਰੀ ਪ੍ਰਚਾਰ ਨਿਦੇਸ਼ਾਲਾ ਵਲੋਂ ਰੈਲੀ

PPN2705201618

ਬੁਢਾਬੜ (ਹੁਸ਼ਿਆਰਪੁਰ), 27 ਮਈ (ਪੰਜਾਬ ਪੋਸਟ ਬਿਊਰੋ) ੁ ਕੇਂਦਰ ਸਰਕਾਰ ਦੀਆਂ ‘ ਸਵੱਛ ਭਾਰਤ ਅਭਿਆਨ’ ਅਤੇ ‘ ਬੇਟੀ ਬਚਾਉ ਬੇਟੀ ਪੜਾ੍ਉ ‘ ਵਰਗੀਆਂ ਕਲਿਆਣਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਲਿਆਉਣ ਲਈ ਅੱਜ ਇਥੇ ਕੇਂਦਰੀ ਸੂਚਨਾਂ ਤੇ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਪ੍ਰਚਾਰ ਨਿਦੇਸ਼ਾਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੁਢਾਬੜ ਦੇ ਵਿਦਿਆਰਥੀਆਂ ਦੀ ਇੱਕ ਰੈਲੀ ਕੱਢੀ ਗਈ ।ਇਸ ਰੈਲੀ ਨੂੰ ਮੁਕੇਰੀਆਂ ਦੇ ਸਬ ਡਵੀਜਨਲ ਮੈਜੀਸਟਰੇਟ ਸ੍ਰੀ ਹਰਚਰਨ ਸਿੰਘ ਅਤੇ ਸਕੂਲ ਦੇ ਪ੍ਰਿਸੀਪਲ ਸ੍ਰੀ ਦੀਪਕ ਸ਼ਰਮਾਂ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾਂ ਕੀਤਾ ਗਿਆ। ‘ਕੁੜੀਆਂ ਮਾਰੀ ਜਾਉਗੇ ਤਾਂ ਚੰਗਾ ਸਮਾਜ ਕਿਵੇਂ ਬਣਾਉਗੇ’, ‘ਬਾਪੂ ਜੀ ਨਾਂ ਪੀੳ ਸ਼ਰਾਬ ਸਾਨੂੰ ਲਿਆ ਦਿੳ ਇੱਕ ਕਿਤਾਬ’ ਅਤੇ ‘ਰੁੱਖ ਲਗਾਉ ਵਾਤਾਵਰਣ ਸਾਫ ਸੁਥਰਾ ਬਣਾਉ’ ਵਰਗੇ ਨਾਰੇ ਲਗਾਉਦੇ ਹੋਏ ਅਤੇ ਹੱਥਾਂ ਵਿੱਚ ਸਮਾਜਿਕ ਬੁਰਾਈਆਂ ਬਾਰੇ ਅਵਾਜ ਬੁਲੰਦ ਕਰਨ ਸੰਬੰਧੀ ਤਖਤੀਆਂ ਫੜੀ ਵਿਦਿਆਰਥੀਆਂ ਦੀ ਇਹ ਰੈਲੀ ਪਿੰਡ ਦੇ ਬਜਾਰ ਵਿੱਚੋ ਹੁੰਦੀ ਹੋਈ ਵਾਪਸ ਸਕੂਲ ਆ ਕੇ ਖਤਮ ਹੋ ਗਈ । ਐਸ.ਡੀ.ਐਮ ਸ੍ਰੀ ਹਰਚਰਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਪ੍ਰਾਪਤ ਕਰਕੇ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਆਪਣਾ ਵੱਧ ਤੋਂ ਵੱਧ ਹਿੱਸਾ ਪਾਉਣ ਲਈ ਪ੍ਰੇਰਿਆ/ ਉਨਾਂ ਕਿਹਾ ਕਿ ਆਪਣਾ ਆਲਾ ਦੁਆਲਾ ਸਾਫ ਰੱਖ ਕੇ ਅਤੇ ਬਵਿੱਚੀਆਂ ਨੂੰ ਬਰਾਬਰ ਦੇ ਮੌਕੇ ਦੇ ਕੇ ਇੱਕ ਨਿਰੋਇਆ ਸਮਾਜ ਸਿਰਜਿਆ ਜਾ ਸਕਦਾ ਹੈ।ਉਨਾਂ ਨੇ ਵਿਦਿਆਰਥੀਆਂ ਨੂੰ ‘ਬੇਟੀ ਬਚਾਉ ਬੇਟੀ ਪੜ੍ਹਾਉ’ ਦੇ ਮਹੱਤਵ ਨੂੰ ਸਮਝ ਕੇ ਇਸ ਵੱਲ ਹੋਰ ਜਾਗਰੂਕਤਾ ਲਿਆਉਣ ਲਈ ਉਤਸਾਹਿਤ ਕੀਤਾ। ਇਸ ਤੌਂ ਪਹਿਲਾਂ ਖੇਤਰੀ ਪ੍ਰਚਾਰ ਨਿਦੇਸ਼ਾਲਾ ਵੱਲੋਂ ਵਿਦਿਆਰਥੀਆਂ ਦੇ ਪੇਟਿੰਗ ਅਤੇ ਕੁਇਜ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮ ਵੰਡ ਗਏੇ।ਵਿਦਿਆਰਥੀਆਂ ਨੂੰ ਮੰਤਰਾਲੇ ਦੇ ਵਿਗਿਆਪਨ ਅਤੇ ਦ੍ਰਿਸ਼ ਪ੍ਰਚਾਰ ਨਿਦੇਸ਼ਾਲਾ ਦੇ ਸਹਾਇਕ ਨਿਰਦੇਸ਼ਕ ਸਪਨਾ ਵੱਲੋਂ ਬੀਤੇ ਦੌ ਸਾਲਾਂ ਵਿੱਚ ਦੇਸ਼ ਦੀ ਤਰੱਕੀ ਨੂੰ ਦਰਸਾਉਂਦੀ ਫੋਟੋ ਪ੍ਰਦਰਸ਼ਨੀਂ ਵੀ ਦਿਖਾਈ ਗਈ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply