Tuesday, September 29, 2026

ਸ੍ਰੀ ਹਰਿਮੰਦਰ ਸਾਹਿਬ ਪੁੱਜਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਬਣ ਰਿਹਾ ਹੈ ਪੈਦਲ ਜੋਨ- ਜਥੇ. ਅਵਤਾਰ ਸਿੰਘ

PPN2705201623

ਅੰਮ੍ਰਿਤਸਰ, 27 ਮਈ (ਗੁਰਪ੍ਰੀਤ ਸਿੰਘ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨੁੱਖਤਾ ਲਈ ਖਿੱਚ ਦਾ ਕੇਂਦਰ ਹੈ ਅਤੇ ਵਿਸ਼ਵ ਭਰ ਵਿਚੋਂ ਇਥੇ ਪੁੱਜਦੀਆਂ ਸੰਗਤਾਂ ਦੀ ਨਿਰਵਿਘਨ ਆਮਦ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਆਉਣ ਵਾਲੇ ਮੁੱਖ ਮਾਰਗਾਂ ਨੂੰ ਇਕ ਨਮੂਨੇ ਵਜੋਂ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਜਾ ਰਿਹਾ ਹੈ।ਇਨ੍ਹਾਂ ਮਾਰਗਾਂ ‘ਤੇ ਬਣੀਆਂ ਇਮਾਰਤਾਂ ਨੂੰ ਇੱਕੋ ਜਿਹੀ ਦਿੱਖ ਪ੍ਰਦਾਨ ਕਰਕੇ ਖੂਬਸੂਰਤੀ ਦਿੱਤੀ ਜਾ ਰਹੀ ਹੈ।ਸ਼੍ਰੋਮਣੀ ਗੁ: ਪ੍ਰ:ਕਮੇਟੀ ਪ੍ਰਧਾ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਫੁਹਾਰਾ ਚੌਂਕ ਤੋਂ ਇਕ ਵਿਸ਼ੇਸ਼ ਪੈਦਲ ਜੋਨ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਵੱਡੀ ਗਿਣਤੀ ਵਿਚ ਪੁੱਜਣ ਵਾਲੀਆਂ ਸੰਗਤਾਂ, ਦੂਰ ਦੁਰਾਡੇ ਤੋਂ ਆਉਣ ਵਾਲੇ ਸੈਲਾਨੀਆਂ ਟ੍ਰੈਫਿਕ ਸਮੱਸਿਆਂ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਮਾਰਗ ਤੇ ਸਾਰੀਆਂ ਇਮਾਰਤਾਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੀਆਂ।ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਦੇ ਧਾਰਮਿਕ ਅਸਥਾਨਾਂ ਤੇ ਕੇਂਦਰ ਸਥਲ ‘ਤੇ ਪੁੱਜਣ ਤੋਂ ਪਹਿਲਾਂ ਪੈਦਲ ਜੋਨ ਬਣੇ ਹੋਏ ਹਨ। ਇਥੇ ਵੀ ਅੰਮ੍ਰਿਤਸਰ ਨਿਵਾਸੀਆਂ, ਵਪਾਰੀਆਂ ਨੂੰ ਇਸ ਕਾਰਜ ਲਈ ਅੱਗੇ ਹੋ ਕੇ ਸਹਿਯੋਗ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਹ ਜੋਨ ਬਣਨ ਦੇ ਨਾਲ ਵਪਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਲਾਭ ਹੋਵੇਗਾ ਇਸ ਨਾਲ ਵਪਾਰ ਵਧੇਗਾ, ਘਟੇਗਾ ਨਹੀਂ। ਉਨ੍ਹਾਂ ਕਿਹਾ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਐਡਵਾਂਸ ਸਟੱਡੀਜ਼ ਸਿੱਖਇਜ਼ਮ ਬਹਾਦਰਗੜ੍ਹ, ਪਟਿਆਲਾ ਦੇ ਬਹੁਪੱਖੀ ਵਿਕਾਸ ਲਈ ਆਧੁਨਿਕ ਤਕਨੀਕ ਦੇਣ ਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਉੱਘੇ ਸਿੱਖ ਚਿੰਤਕ ਤੇ ਬੁਧੀਜੀਵੀ ਡਾ. ਬਲਕਾਰ ਸਿੰਘ ਸਾਬਕਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 2 ਸਾਲ ਲਈ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ। ਜਿਸ ਦਾ ਨਿਰੋਲ ਮਕਸਦ ਸਮੇਂ ਦੇ ਹਾਣੀ ਪ੍ਰਚਾਰਕ, ਕਥਾਵਾਚਕ ਤਿਆਰ ਕਰਨਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪ੍ਰੋ. ਬਲਕਾਰ ਸਿੰਘ ਦੀਆਂ ਸੇਵਾਵਾਂ ਨਿਰਸੰਦੇਹ ਕੌਮ ਦੀ ਪ੍ਰਚਾਰਕ ਸ਼੍ਰੇਣੀ ਨੂੰ ਨਵੀਨ ਕਾਲ ਅਨੁਸਾਰ ਗਿਆਨ ਨਾਲ ਭਰਪੂਰ ਕਰਨ ਵਿਚ ਵਡਮੁੱਲੀ ਭੂਮਿਕਾ ਨਿਭਾਉਣਗੀਆਂ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply