Friday, March 6, 2026

ਅਕਾਲੀ ਭਾਜਪਾ ਗੱਠਜੋੜ ਇੱਕ ਵਾਰ ਫਿਰ ਸਰਕਾਰ ਬਣਾਏਗਾ – ਮਜੀਠੀਆ

PPN2805201616ਮਜੀਠਾ, 28 ਮਈ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ 2017 ਵਿੱਚ ਸਰਕਾਰ ਬਣਾਉਣ ਸੰਬੰਧੀ ਵਿਰੋਧੀ ਪਾਰਟੀਆਂ ਵੱਲੋਂ ਲਏ ਜਾ ਰਹੇ ਮੂੰਗੇਰੀ ਲਾਲ ਦੇ ਸੁਪਨੇ ਪੂਰੇ ਨਹੀਂ ਹੋਣਗੇ, ਰਾਜ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕਰਾਏ ਗਏ ਵਿਕਾਸ ਸਦਕਾ ਅਕਾਲੀ ਭਾਜਪਾ ਗੱਠਜੋੜ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰਦਿਆਂ ਇੱਕ ਵਾਰ ਫਿਰ ਸਰਕਾਰ ਬਣਾਏਗਾ।  ਸ: ਮਜੀਠੀਆ ਅੱਜ ਕਸਬਾ ਮਜੀਠਾ ਦੇ ਵਾਰਡ ਨੰਬਰ 8 ਅਤੇ 9 ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਆਏ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਜੇਪੀ ਦੇ ਪ੍ਰਧਾਨ ਸ੍ਰੀ ਅਮਿਤ ਸ਼ਾਹ ਇਹ ਸਪਸ਼ਟ ਕਰ ਚੁੱਕੇ ਹਨ ਕਿ ਅਕਾਲੀ ਦਲ ਬੀਜੇਪੀ ਦਾ ਰਿਸ਼ਤਾ ਨੌਂਹ-ਮਾਸ ਦਾ ਹੈ ਅਤੇ ਇਹ ਗੱਠਜੋੜ ਕਾਇਮ ਹੈ ਤੇ ਕਾਇਮ ਰਹੇਗਾ।
ਉਹਨਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਜਰੀਵਾਲ ਤੋਂ ਦਿਲੀ ਦੇ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ।ਉਹਨਾਂ ਕਿਹਾ ਕਿ ਦਿੱਲੀ ਦੇ ਲੋਕਾਂ ਦੀਆਂ ਸਮੱਸਿਆਵਾਂ ਜਿਉਂ ਦੇ ਤਿਉਂ ਹਨ, ਕੇਜਰੀਵਾਲ ਦਿਲੀ ਦੇ ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਪੂਰੇ ਨਾ ਕਰ ਕੇ ਧੋਖਾ ਦੇ ਰਿਹਾ ਹੈ।ਲੋਕ ਸਮਝ ਚੁੱਕੇ ਹਨ ਕਿ ਕੇਜਰੀਵਾਲ ਇੱਕ ਫਲਾਪ ਸਿਆਸਤਦਾਨ ਹੈ, ਜੋ ਸਿਰਫ਼ ਤੇ ਸਿਰਫ਼ ਬੇਲੋੜੀ ਇਸ਼ਤਿਹਾਰਬਾਜ਼ੀ ਰਾਹੀਂ ਗੁਮਰਾਹਕੁਨ ਸਿਆਸਤ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਕੇਜਰੀਵਾਲ ਵੱਲੋਂ ਵਿਕਾਸ ਕਰਾਉਣ ਦੀ ਥਾਂ 550 ਕਰੋੜ ਫਜ਼ੂਲ ਖ਼ਰਚੀ ਕਰਕੇ ਬੇਲੋੜੀ ਇਸ਼ਤਿਹਾਰਬਾਜੀ ਰਾਹੀਂ ਆਪਣੀ ਮਸ਼ਹੂਰੀ ਕਰਨ ਵਿੱਚ ਮਸਰੂਫ਼ ਹੋਣਾ ਉਕਤ ਗਲ ਦਾ ਗਵਾਹ ਹੈ।ਜਦ ਕਿ ਇਨ੍ਹਾਂ ਪੈਸਿਆਂ ਦਾ ਸਹੀ ਇਸਤੇਮਾਲ ਕਰਦਿਆਂ ਦਿਲੀ ਦੇ ਲੋਕਾਂ ਨੂੰ ਦਰਪੇਸ਼ ਬਿਜਲੀ ਅਤੇ ਪਾਣੀ ਦੀ ਕਿੱਲਤ ਦੂਰ ਕਰਨ ਸਮੇਤ ਕਈ ਹੋਰ ਮਸਲੇ ਹਲ ਕੀਤੇ ਜਾ ਸਕਦੇ ਸਨ। ਜਿਸ ਨਾਲ ਲਖਾਂ ਲੋਕਾਂ ਨੂੰ ਸਹੂਲਤਾਂ ਅਤੇ ਲਾਭ ਹੋਣਾ ਸੀ। ਉਹਨਾਂ ਕਿਹਾ ਕਿ ਲੋਕ ਭਾਵਨਾਵਾਂ ਦੀ ਕਦਰ ਨਾ ਕਰਨ ਵਾਲੀ ਕਾਂਗਰਸ ਪਾਰਟੀ ਦਾ ਗਰਾਫ਼ ਵੀ ਨਾ ਕੇਵਲ ਤੇਜੀ ਨਾਲ ਡਿਗ ਰਿਹਾ ਹੈ, ਸਗੋਂ ਜਿੱਥੇ ਕਿਤੇ ਵੀ ਚੋਣਾਂ ਹੋਈਆਂ ਹਨ ਕਾਂਗਰਸ ਦਾ ਉਹਨਾਂ ਸੂਬਿਆਂ ਵਿੱਚ ਮੁਕੰਮਲ ਸਫਾਇਆ ਹੋ ਰਿਹਾ ਦੇਖਿਆ ਜਾ ਰਿਹਾ ਹੈ।
ਇਸ ਮੌਕੇ ਉਨ੍ਹਾਂ ਨਾਲ ਮੇਜਰ ਸ਼ਿਵੀ, ਜੋਧ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀਵਿੰਡ, ਪ੍ਰਧਾਨ ਤਰੁਨ ਅਬਰੋਲ, ਮੀਡੀਆ ਸਲਾਹਕਾਰ ਪ੍ਰੋ. ਸਰਚਾਂਦ ਸਿੰਘ, ਐਡਵੋਕੇਟ ਰਾਕੇਸ਼ ਪਰਾਸ਼ਰ, ਗਗਨਦੀਪ ਸਿੰਘ ਭਕਨਾ, ਬੱਬੀ ਭੰਗਵਾਂ, ਗੌਰਵ ਬੱਬਾ, ਬਲਰਾਜ ਔਲਖ, ਅਵਤਾਰ ਸਿੰਘ ਗਿੱਲ, ਕੌਂਸਲਰ ਪ੍ਰਿੰਸ ਨਈਅਰ, ਅਜੇ ਚੋਪੜਾ, ਕੌਂਸਲਰ ਸਨੇਹ ਲਤਾ, ਸਾਬਕਾ ਪ੍ਰਧਾਨ ਨਾਨਕ ਸਿੰਘ, ਵਾਈਸ ਚੇਅਰਮੈਨ ਦੁਰਗਾ ਦਾਸ, ਲੱਕੀ ਕਹੇੜ, ਮਹਿੰਦਰ ਸਿੰਘ, ਪੱਪੂ ਕਾਮਰੇਡ, ਕੰਵਰਦੀਪ ਸਿੰਘ ਲਾਲੀ, ਰਾਜੇਸ਼ ਕੁਮਾਰ ਲਾਟੀ, ਸੋਨੂੰ ਸਰਾਫ਼, ਸਾਬਾ ਮਜੀਠਾ, ਬਾਬਾ ਗੁਰਦੀਪ ਸਿੰਘ, ਸਤੀਸ਼ ਕੁਮਾਰ, ਮਹਿੰਦਰ ਨਾਥ ਸਾਈਂ, ਮੋਹਨ ਲਾਲ, ਬਾਊ ਬਲਦੇਵ ਰਾਜ, ਕੇਵਲ ਕਿਸ਼ਨ ਕਹੇੜ, ਸੁਖਜੀਤ ਸਿੰਘ, ਜੋਗਾ ਸਿੰਘ ਅਠਵਾਲ ਅਤੇ ਹੋਰ ਵਿਅਕਤੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply