Sunday, April 26, 2026

ਮਜੀਠਾ ਦੇ ਵਾਰਡ ਨੰਬਰ 8 ਤੇ 9 ਦੇ ਵਿਕਾਸ ਕਾਰਜਾਂ ਲਈ 75 ਲੱਖ ਦਿੱਤੀ ਗਰਾਂਟ

PPN2805201617ਮਜੀਠਾ, 28 ਮਈ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਜੀਠਾ ਕਸਬੇ ਨੂੰ ਸੁੰਦਰ ਬਣਾਉਂਦਿਆਂ ਆਧੁਨਿਕ ਸਹੂਲਤਾਂ ਨਾਲ ਲੈਸ ਕਰਨਾ ਉਸ ਦਾ ਮੁੱਖਮਕਸਦ ਰਿਹਾ।ਉਹਨਾਂ ਇਲਾਕਾ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਸ ਦੀ ਇਹ ਦਿਲੀ ਇੱਛਾ ਹੈ ਕਿ ਜਦ ਵੀ ਦੇਸ਼ ਭਰ ਵਿੱਚ ਕਸਬਿਆਂ ਦੀ ਤਰੱਕੀ ਸੰਬੰਧੀ ਸਰਵੇਖਣ ਹੋਇਆ ਤਾਂ ਉਸ ਸਮੇਂ ਮਜੀਠਾ ਸਭ ਤੋਂ ਵਿਕਸਤ ਕਸਬੇ ਵਜੋਂ ਆਪਣਾ ਸਥਾਨ ਦਰਜ ਕਰਾ ਸਕੇ।
ਸ: ਮਜੀਠੀਆ ਅੱਜ ਕਸਬਾ ਮਜੀਠਾ ਦੇ ਵਾਰਡ ਨੰਬਰ 8 ਅਤੇ 9 ਦੇ ਵਿਕਾਸ ਕਾਰਜਾਂ ਲਈ 75 ਲੱਖ ਦੀ ਗਰਾਂਟ ਦੇਣ ਆਏ ਸਨ।ਉਹਨਾਂ ਮਜੀਠਾ ਕਸਬੇ ਦੀਆਂ ਸਾਰੀਆਂ ਗਲੀਆਂ ਇੰਟਰਲਾਕ ਟਾਈਲਾਂ ਨਾਲ ਪੱਕੀਆਂ ਕਰਨ ਅਤੇ ਸਾਰੀਆਂ ਨਾਲੀਆਂ ਕੰਕਰੀਟ ਦੀਆਂ ਸਲੈਬਾਂ ਨਾਲ ਢੱਕਣ ਦਾ ਐਲਾਨ ਕੀਤਾ ਹੈ।ਉਨ੍ਹਾਂ ਕਿਹਾ ਕਿ ਮੇਰਾ ਸ਼ਹਿਰ ਵਿੱਚ ਸੀਵਰੇਜ ਪਾਉਣ ਦਾ ਵਿਚਾਰ ਸੀ, ਪਰ ਸ਼ਹਿਰ ਪੁਰਾਣਾ ਬਣਿਆ ਹੋਣ ਕਾਰਨ ਬਾਜ਼ਾਰ ਬਹੁਤ ਘੱਟ ਚੌੜੇ ਹਨ ਅਤੇ ਸੀਵਰੇਜ ਪਾਉਣਾ ਇਮਾਰਤਾਂ ਲਈ ਖ਼ਤਰਾ ਬਣ ਸਕਦਾ ਸੀ, ਸੋ ਹੁਣ ਮਾਹਿਰਾਂ ਦੀ ਰਾਏ ਅਨੁਸਾਰ ਨਾਲੀਆਂ ਕੰਕਰੀਟ ਦੀਆਂ ਸਲੈਬਾਂ ਨਾਲ ਢੱਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਨਾਲ ਜਿੱਥੇ ਸਫਾਈ ਵੱਧ ਜਾਵੇਗੀ, ਉੱਥੇ ਗਲੀਆਂ ਹੋਰ ਚੌੜੀਆਂ ਹੋ ਜਾਣਗੀਆਂ। ਸੀ ਮਜੀਠੀਆ ਨੇ ਦੱਸਿਆ ਕਿ ਸ਼ਹਿਰ ਦੀਆਂ ਸਾਰੀਆਂ ਗਲੀਆਂ ਇੰਟਰਲਾਕ ਟਾਈਲਾਂ ਨਾਲ ਬਣਾਈਆਂ ਜਾਣਗੀਆਂ ਅਤੇ ਇਸ ਸਾਰੇ ਪ੍ਰਾਜੈਕਟ ‘ਤੇ 9 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਮਜੀਠੀਆ ਨੇ ਕਿਹਾ ਕਿ ਮਜੀਠਾ ਮੇਰਾ ਸ਼ਹਿਰ ਤੇ ਮੇਰਾ ਘਰ ਹੈ ਅਤੇ ਮੇਰੀ ਤਰਜੀਹ ਹੈ ਕਿ ਇਸ ਨੂੰ ਦੇਸ਼ ਦੇ ਸਭ ਤੋਂ ਸੋਹਣੇ ਸ਼ਹਿਰਾਂ ਵਾਂਗ ਵਿਕਸਤ ਕੀਤਾ ਜਾਵੇ।ਉਨ੍ਹਾਂ ਅੱਜ ਤੋਂ 9 ਸਾਲ ਪਹਿਲਾਂ ਦੇ ਮਜੀਠਾ ਕਸਬੇ ਦੀ ਤਸਵੀਰ ਅੱਖਾਂ ਅੱਗੇ ਲਗਾਉਂਦੇ ਕਿਹਾ ਕਿ ਉਸ ਸਮੇਂ ਨਾਲੋਂ ਭਾਵੇਂ ਅੱਜ ਹਲਾਤ ਬਹੁਤ ਬਿਹਤਰ ਹੋ ਗਏ ਹਨ, ਪਰ ਮੇਰੀ ਕੋਸ਼ਿਸ਼ ਇਸ ਨੂੰ ਹੋਰ ਸੁੰਦਰ ਬਨਾਉਣ ਦੀ ਰਹੇਗੀ।ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ-ਮਜੀਠਾ ਸੜਕ ਨੂੰ ਲਗਭਗ 90 ਕਰੋੜ ਰੁਪਏ ਨਾਲ ਚਾਰ ਮਾਰਗੀ ਬਣਾਉਣਾ ਇਸੇ ਕੋਸ਼ਿਸ਼ ਦਾ ਇੱਕ ਹਿੱਸਾ ਹੈ, ਜਿਸ ਨਾਲ ਜਿੱਥੇ ਸਾਰੇ ਮਜੀਠਾ ਇਲਾਕੇ ਦੀਆਂ ਜਾਇਦਾਦਾਂ ਦੇ ਰੇਟ ਵਧਣਗੇ, ਉਥੇ ਕਾਰੋਬਾਰ ਦੇ ਵੱਧ ਮੌਕੇ ਵੀ ਵਿਕਸਤ ਹੋਣਗੇ। ਸੀ ਮਜੀਠੀਆ ਨੇ ਕਿਹਾ ਕਿ ਅੱਜ ਮਜੀਠਾ ਇਲਾਕੇ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਰਾਜਧਾਨੀ ਦਿੱਲੀ ਨਾਲੋਂ ਵੀ ਕਈ ਗੁਣਾ ਚੰਗੀ ਹੈ।ਉਨ੍ਹਾਂ ਕਸਬੇ ਦੇ ਮੁੱਖ ਬੱਸ ਸਟੈਂਡ ਨੇੜੇ ਛੇਤੀ ਹੀ ਟੈਕਸੀ ਸਟੈਂਡ ਉਸਾਰਨ ਅਤੇ ਗਊਸ਼ਾਲਾ ਬਨਾਉਣ ਦਾ ਐਲਾਨ ਵੀ ਕੀਤਾ।ਅੱਜ ਸੀ ਮਜੀਠੀਆ ਨੇ ਵਾਰਡ ਨੰਬਰ 8 ਅਤੇ 9 ਵਿੱਚ ਕਈ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ।
ੱ ਇਸ ਮੌਕੇ ਉਨ੍ਹਾਂ ਨਾਲ ਮੇਜਰ ਸ਼ਿਵੀ, ਜੋਧ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀਵਿੰਡ, ਪ੍ਰਧਾਨ ਤਰੁਨ ਅਬਰੋਲ, ਮੀਡੀਆ ਸਲਾਹਕਾਰ ਪ੍ਰੋ. ਸਰਚਾਂਦ ਸਿੰਘ, ਐਡਵੋਕੇਟ ਰਾਕੇਸ਼ ਪਰਾਸ਼ਰ, ਗਗਨਦੀਪ ਸਿੰਘ ਭਕਨਾ, ਬੱਬੀ ਭੰਗਵਾਂ, ਗੌਰਵ ਬੱਬਾ, ਬਲਰਾਜ ਔਲਖ, ਅਵਤਾਰ ਸਿੰਘ ਗਿੱਲ, ਕੌਂਸਲਰ ਪ੍ਰਿੰਸ ਨਈਅਰ, ਅਜੇ ਚੋਪੜਾ, ਕੌਂਸਲਰ ਸਨੇਹ ਲਤਾ, ਸਾਬਕਾ ਪ੍ਰਧਾਨ ਨਾਨਕ ਸਿੰਘ, ਵਾਈਸ ਚੇਅਰਮੈਨ ਦੁਰਗਾ ਦਾਸ, ਲੱਕੀ ਕਹੇੜ, ਮਹਿੰਦਰ ਸਿੰਘ, ਪੱਪੂ ਕਾਮਰੇਡ, ਕੰਵਰਦੀਪ ਸਿੰਘ ਲਾਲੀ, ਰਾਜੇਸ਼ ਕੁਮਾਰ ਲਾਟੀ, ਸੋਨੂੰ ਸਰਾਖ਼, ਸਾਬਾ ਮਜੀਠਾ, ਬਾਬਾ ਗੁਰਦੀਪ ਸਿੰਘ, ਸਤੀਸ਼ ਕੁਮਾਰ, ਮਹਿੰਦਰ ਨਾਥ ਸਾਈਂ, ਮੋਹਨ ਲਾਲ, ਬਾਊ ਬਲਦੇਵ ਰਾਜ, ਕੇਵਲ ਕਿਸ਼ਨ ਕਹੇੜ, ਸੁਖਜੀਤ ਸਿੰਘ, ਜੋਗਾ ਸਿੰਘ ਅਠਵਾਲ ਅਤੇ ਹੋਰ ਵਿਅਕਤੀ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply