📝 ਅੱਜ ਦੀਆਂ ਸੁਰਖੀਆਂ…..
ਮਿਤੀ : 30 ਮਈ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਕਿਰਨ ਬੇਦੀ ਨੇ ਪੁਡੂਚੇਰੀ ਦੇ ਉਪ ਰਾਜਪਾਲ ਦੇ ਅਹੁੱਦੇ ਦੀ ਸਹੁੰ ਚੁੱਕੀ।
▶ ਦਿੱਲੀ ਦੇ ਹਰੀ ਨਗਰ ਤੋਂ ਆਪ ਵਿਧਾਇਕ ਜਗਦੀਪ ਸਿੰਘ ਮਾਰਕੁੱਟ ਦੇ ਦੋਸ਼ ‘ਚ ਪੁਲਿਸ ਵਲੋਂ ਗ੍ਰਿਫਤਾਰ।
▶ ਕਾਸ਼ੀਮੱਠ ਦੇ ਸੰਕਰਚਾਰੀਆ ਨਰੇਂਦਰਾਨੰਦ ਦਾ ਵਿਵਾਦਿਤ ਬਿਆਨ – ਜਿਥੇ ਹਿੰਦੂ ਘੱਟ ਉਥੇ ਅੱਤਵਾਦ ਵੱਧ – ਕਿਹਾ ਹਿੰਦੂ ਜਿਆਦਾ ਬੱਚੇ ਪੈਦਾ ਕਰਨ।
▶ ਪਠਾਨਕੋਟ ਵਿਖੇ ਲਾਸਨਾਇਕ ਰਾਮ ਸੁਭਾਸ਼ ਪ੍ਰਸ਼ਾਦ ਨੇ ਖੁੱਦ ਨੂੰ ਮਾਰੀ ਗੋਲੀ।
▶ ਸੰਤ ਢੱਡਰੀਆਂ ਵਾਲਾ ਨੇ ਕਿਹਾ 8 ਦਿਨਾਂ ਤੱਕ ਦੋਸ਼ੀ ਨਾ ਫੜੇ ਗਏ ਤਾਂ ਹਾਈਕੋਰਟ ਜਾਵਾਂਗੇ – ਸੀ.ਬੀ.ਆਈ ਦੀ ਜਾਂਚ ਮੰਗੀ।
▶ 5 ਜੂਨ ਨੂੰ ਜਾਟਾਂ ਵਲੋਂ ਇਨਸਾਫ ਰੈਲੀ ਦੇ ਐਲਾਨ ਤੋਂ ਬਾਅਦ ਹਰਿਆਣਾ ਵਿੱਚ ਸੁਰੱਖਿਆ ਕੀਤੀ – ਸੀ.ਏ.ਪੀ.ਐਫ ਦੇ ਜਵਾਨ ਕੀਤੇ ਤਾਇਨਾਤ।
▶ ਜਾਟ ਅੰਦੋਲਨ ਦੇ ਮੁੱਦੇਨਜ਼ਰ ਹਰਿਆਣਾ ਸਰਕਾਰ ਨੇ ਮੂਨਕ ਨਹਿਰ ਦੀ ਸੁਰੱਖਿਆ ਵਧਾਈ।
▶ ਬਾਪੂ ਸੂਰਤ ਸਿੰਘ ਖਾਲਸਾ ਨੂੰ ਡੀ.ਐਮ.ਸੀ ਹਸਪਤਾਲ ਲਿਜਾਣ ਲਈ ਪੁਲਿਸ ਪੁੱਜੀ – ਬਾਪੂ ਸੂਰਤ ਸਿੰਘ ਵਲੋਂ ਇਨਕਾਰ।
▶ ਉਤਰਾਖੰਡ ਵਿੱਚ ਬੱਦਲ ਫਟਣ ਨਾਲ 6 ਦੀ ਮੌਤ।
▶ ਯੂ.ਪੀ ਦੇ ਲਖਨਊ ਵਿੱਚ ਅਸਲੇ ਦੇ ਨਵੇਂ ਲਾਈਸੈਂਸ ਲੈਣ ਅਤੇ ਪੁਰਾਣੇ ਰਿਨਿਊ ਕਰਨ ਲਈ ਦੇਣਾ ਹੋਵੇਗਾ ਟੈਸਟ।
▶ ਆਈ.ਪੀ.ਐਲ- 9 ਦੇ ਫਾਈਨਲ ‘ਚ ਬੈਂਗਲੌਰ ਰਾਇਲ ਚੈਲੰਜ਼ਰਜ਼ ਨੂੰ 8 ਦੌੜਾਂ ਨਾ ਹਰਾ ਕੇ ਚੈਂਪੀਅਨ ਬਣਿਆ ਹੈਦਰਾਬਾਦ ਸੰਨਰਾਈਜਰਜ਼।
▶ ਦਿੱਲੀ ਵਿੱਚ ਅਫਰੀਕੀ ਨਾਗਰਿਕਾਂ ‘ਤੇ ਹਮਲੇ ‘ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੁਲਿਸ ਕਮਿਸ਼ਨਰ ਨਾਲ ਕੀਤੀ ਗੱਲ – ਵਿਦੇਸ਼ੀਆਂ ਨੂੰ ਸੁਰੱਖਿਆ ਦੇਣ – ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਦਿੱਤੇ ਹੁਕਮ।
▶ 4 ਜੂਨ ਨੂੰ 6 ਮੁਲਕਾਂ ਅਫਗਾਨਿਸਤਾਨ, ਕਤਰ, ਸਿੰਘਾਪੁਰ, ਅਮਰੀਕਾ ਅਤੇ ਮੈਕਸੀਕੋ ਦੇ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ।
▶ ਜਲੰਧਰ ਪੁੱਜੇ ਜਗਮੀਤ ਬਰਾੜ ਨੇ ਪੰਜਾਬ ਵਿੱਚ ਅਮਨ ਕਾਨੂੰਨ ਸਥਿਤ ‘ਤੇ ਉਠਾਏ ਸਵਾਲ – 15 ਅਗਸਤ ਨੂੰ ਮਹਾਂ ਰੈਲੀ ਦਾ ਕੀਤਾ ਐਲਾਨ।
▶ ਭਾਜਪਾ ਵਲੋਂ ਹਰਿਆਣਾ ਤੋਂ ਚੌਧਰੀ ਬਰਿੰਦਰ ਸਿੰਘ ਅਤੇ ਰਾਜਸਥਾਨ ਤੋਂ ਵੈਂਕਈਆ ਨਾਈਡੂ ਸਮੇਤ ਸਭਾ ਲਈ 12 ਰਾਜ ਉਮੀਦਵਾਰਾਂ ਦਾ ਕੀਤਾ ਐਲਾਨ।
▶ 6 ਜੂਨ ਨੂੰ ਖਾਲੜਾ ਮਿਸ਼ਨ, ਅਜੀਤ ਸਿੰਘ ਬੈਂਸ ਤੇ ਹਮਖਿਆਲ ਜਥੇਬੰਦੀਆਂ ਵਲੋਂ ਸ਼ਹੀਦੀ ਸਮਾਗਮ ਕਰਵਾਉਣ ਦਾ ਐਲਾਨ।
▶ ਸੰਗਰੂਰ ਜੇਲ੍ਹ ਵਿੱਚ ਬੰਦ ਕੈਦੀ ਮਨਜੀਤ ਸਿੰਘ ਨੇ ਮਕੈਨੀਕਲ ਇੰਜੀਨੀਰਿੰਗ ਕੀਤੀ ਪਾਸ।
▶ ਦਿੱਲੀ ‘ਚ ਹੋਏ ਤਿੰਨ ਸੜਕ ਹਾਦਸੇ -1 ਨੌਜਵਾਨ ਦੀ ਮੌਤ।
▶ ਸਪੇਨ ਦੀ ਹਾਈ ਸਪੀਡ ਟਰੇਨ ‘ਟੈਲਗੋ’ ਦਾ ਬਰੇਲੀ ਤੋਂ ਮੁਰਾਦਾਬਾਦ ਰੂਟ ‘ਤੇ ਕੀਤਾ ਟਰਾਇਲ।
▶ ਰਾਸ਼ਟਰੀ ਜਨਤਾ ਦਲ ਅਤੇ ਸਮਾਜਵਾਦੀ ਪਾਰਟੀ ਕਰੇਗੀ ਉਤਰ ਪ੍ਰਦੇਸ਼ ‘ਚ ਗਠਜੋੜ- ਇਕੱਠਿਆਂ ਲੜਣਗੇ 2017 ਚੋਣਾਂ।
▶ ਅੰਬਾਲਾ ਵਿੱਚ ਸੀ.ਏ ਦਾ ਇਮਤਿਹਾਨ ਦੇਣ ਗਏ ਸਿੱਖ ਲੜਕੇ ਨੂੰ ਕਕਾਰ ਉਤਾਰਨ ਲਈ ਕੀਤਾ ਮਜ਼ਬੂਰ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media