Tuesday, April 28, 2026

ਡਾਇਮੰਡ ਵੈਲਫੇਅਰ ਸੁਸਾਇਟੀ ਵਲੋਂ 15ਵਾਂ ਸਵੈ-ਰੋਜ਼ਗਾਰ ਸਿਖਲਾਈ ਕੈਂਪ 1 ਜੂਨ ਤੋਂ

ਬਠਿੰਡਾ, 29 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੀ ਡਾਇਮੰਡ ਵੈਲਫੇਅਰ ਸੁਸਾਇਟੀ ਵਲੋਂ ਔਰਤਾਂ ਅਤੇ ਵਿਦਿਆਰਥੀਆਂ ਦੇ ਵਿਕਾਸ ਲਈ ਗਰਮੀਆਂ ਦੇ ਦਿਨਾ ਵਿਚ ਸਵੈ-ਰੋਜ਼ਗਾਰ ਸਿਖਲਾਈ ਕੈਂਪ ਲਗਾਇਆ ਜਾਂਦਾ ਹੈ ।ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਪ੍ਰਧਾਨ ਵੀਨੂ ਗੋਇਲ ਨੇ ਦੱਸਿਆ ਕਿ ਪਿਛਲੇ 14 ਸਾਲਾਂ ਤੋਂ ਗਰੀਬ ਲੜਕੀਆਂ ਨੂੰ ਲਾਭ ਪਹੁੰਚਾਇਆ ਜਾ ਚੁੱਕਿਆ ਹੈ, ਇਸ ਕੈਂਪ ਵਿਚ ਹਰ ਉਮਰ ਦੀਆਂ ਲੜਕੀਆਂ ਅਤੇ ਔਰਤਾਂ ਪੂਰੇ ਉਤਸ਼ਾਹ ਨਾਲ ਭਾਗ ਲੈ ਕੇ ਸਿਖਲਾਈ ਪ੍ਰਾਪਤ ਕਰਦੀਆਂ ਹਨ। ਜਿਆਦਾਤਰ ਗਰੀਬ ਪਰਿਵਾਰਾਂ ਨਾਲ ਸਬੰਧਤ ਲੜਕੀਆਂ ਹੀ ਅਜਿਹੇ ਕੈਂਪਾਂ ਵਿਚ ਭਾਗ ਲੈਂਦੀਆਂ ਹਨ, ਜਿਥੇ ਇਨ੍ਹਾਂ ਨੂੰ ਸਵੈ ਰੋਜ਼ਗਾਰ ਲਈ ਪ੍ਰੇਰਿਤ ਕੀਤਾ ਜਾਂਦਾ ਹੈ।ਉਨ੍ਹਾਂ ਵਿਚ ਛੁਪੀ ਹੋਈ ਪ੍ਰਤਿਭਾ ਨੂੰ ਉਭਾਰਿਆ ਜਾਂਦਾ ਹੈ।ਇਸ ਕੈਂਪ ਵਿਚ ਸਲਾਈ, ਕਢਾਈ, ਮਹਿੰਦੀ, ਫਲਾਵਰ ਮੇਕਿੰਗ, ਸੌਫਟ ਟੋਆਏ, ਬਿਉਟੀ ਪਾਰਲਰ ਆਦਿ ਕੌਰਸਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਮੈਡਮ ਜਿੰਦਲ ਨੇ ਦੱਸਿਆ ਕਿ ਹੁਣ ਤੱਕ ਦਾ ਇਹ 15ਵਾਂ ਕੈਂਪ ਸਥਾਨਕ ਸਰਕਾਰੀ ਕੰਨਿਆ ਸਕੂਲ ਮਾਲ ਰੋਡ ਵਿਚ ਸਵੇਰੇ 9 ਵਜੇ ਤੋਂ 11 ਵਜੇ ਤੱਕ 1 ਜੂਨ ਤੋਂ ਰਜਿਸਟਰੇਸ਼ਨ ਸ਼ੁਰ ਕਰ ਕੇ 6 ਜਨੂ ਤੋਂ ਕੋਰਸਾਂ ਦੀ ਸਿਖਲਾਈ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਮੈਡਮ ਪਰਵਿੰਦਰ ਨੇ ਦੱਸਿਆ ਕਿ ਇਹ ਕੈਂਪ 21 ਤੋਂ 25 ਦਿਨਾਂ ਦੀ ਟ੍ਰੈਨਿੰਗ ਦੇ ਕੇ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ, ਹੁਣ ਤੱਕ 20085 ਲੜਕੀਆਂ ਅਤੇ ਔਰਤਾਂ ਸਿਖਲਾਈ ਲੈ ਕੇ ਆਪਣਾ ਕਾਰੋਬਾਰ ਵੀ ਸ਼ੁਰੂ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੀਆਂ ਹਨ। ਇਸ ਮੌਕੇ ਲਖਵੀਰ ਸਿੰਘ ਐਡਮਿਨਸਟਰੇਟਰ ਅਤੇ ਮੈਡਮ ਬਿੰਦੂ ਬਾਲਾ ਵੀ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply