ਬਠਿੰਡਾ, 29 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿਵਲ ਸਰਜਨ ਬਠਿੰਡਾ ਡਾ. ਰਘੁਬੀਰ ਸਿੰਘ ਰੰਧਾਵਾ ਦੀ ਯੋਗ ਰਹਿਨੁਮਾਈ ਹੇਠ 29, 30 ਅਤੇ 31 ਮਈ 2016 ਨੂੰ ਸਲੱਮ ਬਸਤੀਆਂ, ਝੁੱਗੀਆਂ, ਭੱਠਿਆਂ ਫੈਕਟਰੀਆਂ ਅਤੇ ਨਿਰਮਾਣ ਅਧੀਨ ਇਮਾਰਤਾਂ ਆਦਿ ਵਿਖੇ ਜੀਰੋ ਤੋਂ ਪੰਜ ਸਾਲ ਤੱਕ ਬੱਚਿਆਂ ਨੂੰ ਪੋਲੀਉ ਵੈਕਸੀਨ ਦੀਆਂ ਬੂੰਦਾਂ ਪਲਾਉਣ ਵਾਲੀਆਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਹਿਲੇ ਦਿਨ ਜਿਲਾ ਬਠਿੰਡਾ ਵਿੱਚ ਪ੍ਰਵਾਸੀ ਆਬਾਦੀ ਦੇ 8587 ਬੱਚਿਆਂ ਨੂੰ ਪੋਲੀਉ ਵੈਕਸੀਨ ਦੀਆਂ ਬੂੰਦਾਂ ਪਲਾਈਆਂ ਗਈਆਂ। ਇਸ ਮੌਕੇ ਸਿਵਲ ਸਰਜਨ ਡਾ. ਰੰਧਾਵਾ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਰਾਊਂਡ ਦੌਰਾਨ 29, 30 ਅਤੇ 31 ਮਈ 2016 ਨੂੰ 20130 ਬੱਚਿਆਂ ਨੂੰ ਪੋਲੀਉ ਵੈਕਸੀਨ ਬੂੰਦਾਂ ਪਿਲਾਉਣ ਲਈ ਜਿਲੇ ਭਰ ਵਿੱਚ ਮੋਬਾਈਲ ਟੀਮਾਂ, ਟਰਾਂਜਿਟ ਟੀਮਾਂ ਅਤੇ ਹਾਊਸ ਟੂ ਹਾਊਸ ਟੀਮਾਂ ਗਠਨ ਕੀਤਾ ਗਿਆ ਸੀ, ਜਿਹਨਾਂ ਨੂੰ ਸਖਤ ਹਦਾਇਤਾਂ ਦਿਤੀਆਂ ਗਈਆਂ ਸਨ ਕਿ ਹਾਈ ਰਿਸਕ ਏਰੀਏ ਦਾ ਕੋਈ ਵੀ ਬੱਚਾ ਪੋਲੀਉ ਵੈਕਸੀਨ ਦੀਆਂ ਬੂੰਦਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਹਨਾਂ ਦੱਸਿਆ ਕਿ ਇਸ ਰਾਊਂਡ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਜਿਲਾ ਪਰਿਸ਼ਦ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਫੂਡ ਸਪਲਾਈ ਵਿਭਾਗ, ਬਿਜਲੀ ਬੋਰਡ, ਸਮਾਜ ਸੇਵੀ ਸੰਸਥਾਵਾਂ, ਆਈ.ਐਮ.ਏ., ਰੇਲਵੇ ਵਿਭਾਗ ਅਤੇ ਪੁਲਿਸ ਵਿਭਾਗ ਆਦਿ ਤੋਂ ਸਹਿਯੋਗ ਲਿਆ ਗਿਆ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media