Monday, July 20, 2026

ਖੇਤੀਬਾੜੀ ਤੇ ਹੋਰ ਸੰਬੰਧਤ ਵਿਭਾਗਾਂ ਦੀਆਂ ਸਕੀਮਾਂ ਦੀ ਮਾਸਿਕ ਜਾਇਜ਼ਾ ਮੀਟਿੰਗ ਹੋਈ

PPN2905201615ਪਠਾਨਕੋਟ, 29 ਮਈ (ਪੰਜਾਬ ਪੋਸਟ ਬਿਊਰੋ)- ਖੇਤੀਬਾੜੀ ਅਤੇ ਹੋਰ ਸੰਬੰਧਤ ਵਿਭਾਗਾਂ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਜ਼ਿਲਾ ਉਤਪਾਦਨ ਕਮੇਟੀ ਦੀ ਮਾਸਿਕ ਮੀਟਿੰਗ ਸਤਾਨਕ ਸਵਿੰਿਮੰਗ ਪੂਲ ਹਾਲ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼ੀ ਕੁਮਾਰ ਸੌਰਵ ਰਾਜ ਸਿੰਘ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਐਸ.ਡੀ.ਐਮ ਧਾਰਕਲਾਂ, ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ, ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਹਰਦੀਪ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪ੍ਰਸ਼ੋਤਮ ਸਿੰਘ ਵਣ ਰੇਂਜ ਅਫਸਰ, ਸੱਤ ਪਾਲ ਡਿਪਟੀ ਰਜਿਸਟ੍ਰਾਰ, ਡਾ. ਕੁਲਦੀਪ ਰਾਜ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਗੁਰਪ੍ਰੀਤ ਸਿੰਘ ਭੂਮੀ ਰੱਖਿਆਂ ਅਫਸਰ, ਗਰਿੰਦਰ ਸਿੰਘ ਰੰਧਾਵਾ ਸਹਾਇਕ ਮੱਛੀ ਪਾਲਣ ਅਫਸਰ, ਡਾ. ਅਮਿਤ ਕੌਲ ਜ਼ਿਲਾ ਪਸਾਰ ਮਾਹਿਰ, ਰਤਨ ਲਾਲ, ਧਰਮ ਸਿੰਘ , ਰਾਕੇਸ਼ ਕੁਮਾਰ, ਕਰਨੈਲ ਸਿੰਘ ਸਮੇਤ ਸਮੂਹ ਮੈਂਬਰ ਹਾਜ਼ਰ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਕੁਮਾਰ ਸੌਰਵ ਰਾਜ ਨੇ ਕਿਹਾ ਕਿ ਮੱਕੀ ਦੀ ਕਾਸ਼ਤ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲੇ ਅੰਦਰ 240 ਕਲੱਸਟਰ ਪ੍ਰਦਰਸ਼ਨੀ ਪਲਾਟ (ਹਰੇਕ 10 ਹੈਕਟੇਅਰ) ਬਿਜਾਏ ਜਾਣਗੇ।ਉਨਾਂ ਦੱਸਿਆ ਕਿ ਪੀ.ਏ.ਯੂ. ਵੱਲੋਂ ਸੁਝਾਈਆਂ ਮੱਕੀ ਦੀਆਂ ਕਿਸਮਾਂ, ਲਕਸ਼ਮੀ 333,ਡੀ.ਕੇ.ਸੀ. 9125,ਡੀ. ਕੇ. ਸੀ. 9140,ਪੀ. ਏ. ਸੀ. 751, ਐਲ. ਆਈ.-558/4558, ਪੀ. ਐਮ. ਐਚ. 2255, ਟੀ. ਐਕਸ 369, ਪੀ. 3396, ਪੀ.3401,ਪੀ. ਐਮ. ਐਚ. 1 ਕਿਸਮਾਂ ਦੇ ਬੀਜ ਤੇ 84/- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇਗੀ।ਉਨਾਂ ਦੱਸਿਆਂ ਕਿ ਕਿਸਾਨ ਉਪਰੋਕਤ ਕਿਸਮਾਂ ਵਿੱਚੋਂ ਕੋਈ ਵੀ ਕਿਸਮ ਦਾ ਬੀਜ ਅਤੇ ਹੋਰ ਖੇਤੀ ਸਮੱਗਰੀ ਪੂਰੀ ਕੀਮਤ ਅਦਾ ਕਰਕੇ ਖ੍ਰੀਦ ਕੇ ਬਿੱਲ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸੰਬੰਧਤ ਖੇਤੀਬਾੜੀ ਦਫਤਰ ਵਿੱਚ ਜਮਾਂ ਕਰਵਾਉਣੇ ਹੋਣਗੇ। ਉਨਾ ਦੱਸਿਆ ਕਿ ਕਿਸਾਨ ਵੱਲੋਂ ਖ੍ਰੀਦੀ ਖੇਤੀ ਸਮਗੱਰੀ ਦੀ 50% ਜਾਂ ਵੱਧ ਤੋਂ ਵੱਧ 5000/- ਪ੍ਰਤੀ ਹੈਕਟੇਅਰ, ਜੋ ਵੀ ਘੱਟ ਹੋਵੇ, ਬਣਦੀ ਰਾਸ਼ੀ ਕਿਸਾਨ ਦੇ ਬੈਂਕ ਖਾਤੇ ਵਿੱਚ ਜਮਾਂ ਕਰਵਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਕਿਸਾਨ ਨੂੰ ਦਿੱਤੀ ਜਾਣ ਵਾਲੀ ਉਪਦਾਨ ਦੀ ਰਾਸ਼ੀ ਕਿਸੇ ਵੀ ਹਾਲਤ ਵਿੱਚ 5000/- ਪ੍ਰਤੀ ਹੈਕਟੇਅਰ ਤੋਂ ਵੱਧ ਨਹੀਂ ਹੋਵੇਗੀ।ਉਨਾਂ ਦੱਸਿਆ ਕਿ ਪ੍ਰਦਰਸ਼ਨੀ ਪਲਾਟ ਲਗਾਉਣ ਦੇ ਲਾਭਪਾਤਰੀ ਕਿਸਾਨ ਕਲੱਸਟਰ ਪ੍ਰਦਰਸ਼ਨੀ ਵਿਚਲੇ ਆਪਣੇ ਰਕਬੇ ਲਈ ਲੋੜੀਂਦੀ ਖੇਤੀ ਸਮੱਗਰੀ ਲੈਣ ਲਈ ਨਿਰਧਾਰਤ ਪ੍ਰੋਫਾਰਮੇ ਵਿੱਚ ਭਰ ਕੇ ਸੰਬੰਧਤ ਖੇਤੀਬਾੜੀ ਵਿਕਾਸ ਅਫਸਰ ਨੂੰ ਦੇਵੇਗਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply