📝 ਅੱਜ ਦੀਆਂ ਸੁਰਖੀਆਂ…..
ਮਿਤੀ : 31 ਮਈ 2016
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੇ ਪੁੱਤਰ ਅੀਭਤੇਜ ਸਿੰਘ ਸੰਧੂ ਦੇ ਦਿਹਾਂਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੋਹਾਲੀ ਪਹੁੰਚੇ ।
▶ ਤਰਨ ਤਾਰਨ ਦੇ ਸਰਹੱਦੀ ਖੇਤਰ ਦੀ ਚੌਕੀ ਕਰਮਾ ਤੋਂ ਬੀ.ਐਸ.ਐਫ ਨੇ 3 ਪਾਕਿਸਤਾਨੀ ਨੌਜਵਾਨ ਕੀਤੇ ਕਾਬੂ – ਭੁੱਲ ਕੇ ਭਾਰਤੀ ਸਰਹੱਦ ‘ਚ ਦਾਖਲ ਹੋਏ ਤਿੰਨਾਂ ਨੋਜਵਾਨਾਂ ਨੂੰ ਫਲੈਗ ਮੀਟਿੰਗ ਤੋਂ ਬਾਅਦ ਕੀਤੇ ਪਾਕਿ ਰੇਂਜਰਾਂ ਹਵਾਲੇ।
▶ ਪੇਰੈਂਟ ਐਸੋਸੀਏਸ਼ਨ ਨੇ ਨਿੱਜੀ ਸਕੂਲਾਂ ਵਲੋਂ ਵਧਾਈਆਂ ਫੀਸਾਂ ਦੇ ਮਾਮਲੇ ‘ਚ ਡੀ.ਸੀ ਦਫਤਰ ਮੂਹਰੇ ਸ਼ੁਰੂ ਕੀਤਾ ਅਣਮਿੱਥੇ ਸਮੇਂ ਦਾ ਧਰਨਾ।
▶ ਚੰਡੀਗੜ੍ਹ ਵਿੱਚ ਕਲਾਕਾਰਾਂ ਨੇ ਪੇਟਿੰਗਾਂ ਰਾਹੀਂ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਕੀਤਾ ਚਿਤਰਨ।
▶ ਵੀਰਭੱਦਰ ਆਮਦਨ ਤੋਂ ਵਧੇਰੇ ਜਾਇਦਾਦ ਮਾਮਲਾ – ਦਿੱਲੀ ਹਾਈਕੋਰਟ ਨੇ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਦੀ ਜਾਇਦਾਦ ‘ਤੇ ਸਟੇਅ ਤੋਂ ਕੀਤਾ ਇਨਕਾਰ – ਈ.ਡੀ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਹੋ ਸਕੇਗੀ ਪ੍ਰਾਪਰਟੀ ‘ਤੇ ਕਾਰਵਾਈ।
▶ ਢੱਡਰੀਆਂ ਵਾਲਾ ਦੇ ਸਮਰਥਕਾਂ ਨੇ ਪੰਜਾਬ ‘ਚ ਡਿਪਟੀ ਕਮਿਸ਼ਨਰਾਂ ਨੂੰ ਸੌਪੇ ਮੰਗ ਪੱਤਰ – ਹਮਲੇ ਦੀ ਸੀ.ਬੀ.ਆਈ ਜਾਂਚ ਕਰਵਾਉਣ ਦੀ ਕੀਤੀ ਮੰਗ।
▶ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨਾਜ਼ੁਕ – ਕੈਪਟਨ, ਕਿਹਾ ਨਾਮਧਾਰੀ ਮਾਤਾ ਚੰਦ ਕੌਰ ਤੇ ਸੰਤ ਢੱਡਰੀਆਂ ਵਾਲਾ ‘ਤੇ ਹਮਲੇ ਚਿੰਤਾਜਨਕ, ।
▶ ਕੇਂਦਰ ਨੇ ਐਨ.ਜੀ.ਟੀ. ਨੂੰ ਕਿਹਾ 11 ਵੱਡੇ ਸ਼ਹਿਰਾਂ ‘ਚ ਡੀਜ਼ਲ ਗੱਡੀਆਂ ‘ਤੇ ਨਾ ਲੱਗੇ ਪਾਬੰਦੀ।
▶ ਮਮਤਾ ਦੱਤਾ ਬਣੀ ਪੰਜਾਬ ਪ੍ਰਦੇਸ਼ ਕਾਂਗਰਸ ਮਹਿਲਾ ਪ੍ਰਧਾਨ।
▶ ਭਾਰਤ ਪਾਕਿ ਦਰਮਿਆਨ ਸਮੱਸਿਆਂ ਦਾ ਹੱਲ ਜੰਗ ਨਹੀਂ – ਪਾਕਿ ਹਾਈ ਕਮਿਸ਼ਨ ਅਬਦੁਲ ਬਾਸਿਤ
▶ 1 ਜੂਨ ਤੋਂ ਡੈਬਿਟ/ਕ੍ਰੈਡਿਟ ਕਾਰਡ ਨਾਲ ਰੇਲ ਟਿਕਟ ਬੁੱਕ ਕਰਵਾਉਣ ਸਮੇਂ ਨਹੀਂ ਲੱਗੇਗਾ ਸਰਵਿਸ ਚਾਰਜ।
▶ ਸੰਤਾਂ ਦਰਮਿਆਨ ਸੁਲਹਾ ਕਰਵਾਉਣ ਦੀ ਕੋਸ਼ਿਸ਼ – ਸ਼੍ਰੋਮਣੀ ਕਮੇਟੀ ਕਾਰਜਕਾਰਨੀ ਦੀ ਮੀਟਿੰਗ ਅੱਜ।
▶ 50 ਹਜ਼ਾਰ ਤੱਕ ਪੀ.ਐਫ ਵਾਪਿਸ ਲੈਣ ‘ਤੇ ਨਹੀਂ ਲੱਗੇਗਾ ਕੋਈ ਟੈਕਸ।
▶ ਤੜਕੇ ਸਵੇਰੇ ਤੇਜ਼ ਬਾਰਿਸ਼ ਅਤੇ ਹਨੇਰੀ ਝੱਖੜ ਨਾਲ ਅੰਮ੍ਰਿਤਸਰ ‘ਚ ਡਿੱਗੀ ਛੱਤ – 1 ਦੀ ਮੌਤ।
▶ ਯੋਗਿੰਦਰ ਯਾਦਵ ਵਲੋਂ ਐਲਾਨੀ ਖੇਤਰੀ ਸਵਰਾਜ ਪਾਰਟੀ ਦੀ ਹਮਾਇਤ ਨਾ ਕਰਨ ਦਾ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਕੀਤਾ ਐਲਾਨ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media