Sunday, April 26, 2026

 ਮਰਨ ਉਪਰੰਤ ਸਰੀਰ ਦਾਨ ਕਰਨ ਵਾਲੇ ਬਾਬੂ ਰਾਮ ਨਮਿਤ ਸ਼ਰਧਾਜਲੀ ਸਮਾਗਮ

ਅੰਮ੍ਰਿਤਸਰ, 30 ਮਈ (ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਅੰਮ੍ਰਿਤਸਰ ਦੇ ਆਗੂ ਵਰਿੰਦਰ ਕੌਰ ਬੋਪਾਰਾਏ ਅਤੇ ਡਾਕਟਰ ਸਮਸ਼ੇਰ ਸਿੰਘ ਹੇਰ ਦੇ ਘਰ ਪਿਛਲੇ 35 ਸਾਲਾ ਤੋਂ ਪਰਿਵਾਰਕ ਮੈਂਬਰ ਵਾਂਗ ਰਹਿ ਰਹੇ ਸਵੈ ਇੱਛਾ ਨਾਲ ਆਪਣਾ ਮ੍ਰਿਤਕ ਸ਼ਰੀਰ ਦਾਨ ਕਰਨ ਵਾਲੇ ਬਾਬੂ ਰਾਮ ਦਾ ਗੈਰ ਧਾਰਮਿਕ ਸ਼ਰਧਾਜਲੀ ਸਮਾਰੋਹ ਪਿੰਡ ਬੋਪਾਰਾਏ ਬਾਜ ਸਿੰਘ, ਨੇੜੇ ਰਾਮ ਤੀਰਥ ਵਿਖੇ ਕਰਵਾਇਆ ਗਿਆ। ਬਾਬੂ ਰਾਮ ਨੂੰ ਸ਼ਰਧਾਜਲੀਆਂ ਭੇਟ ਕਰਦਿਆਂ ਤਰਕਸ਼ੀਲ ਆਗੂ ਸੁਮੀਤ ਸਿੰਘ, ਮੁਖਤਿਆਰ ਸਿੰਘ ਗੋਪਾਲਪੁਰਾ, ਮਾਸਟਰ ਕਰਨ ਰਾਜ ਸਿੰਘ, ਜਸਬੀਰ ਸਿੰਘ ਝਬਾਲ ਅਤੇ ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਬਾਬੂ ਰਾਮ ਨੇ ਆਪਣਾ ਸ਼ਰੀਰ ਦਾਨ ਕਰਕੇ ਇਕ ਅਨੌਖੀ ਪਿਰਤ ਪਾਈ ਹੈ ਕਿਉਕਿ ਮਾਰਨ ਉਪਰੰਤ ਸਰੀਰ ਨੂੰ ਸਾੜਣ ਜਾਂ ਦਬਾ ਦੇਣ ਦਾ ਕੋਈ ਲਾਭ ਨਹੀ ਪਰ ਜੇਕਰ ਮ੍ਰਿਤਕ ਸ਼ਰੀਰ ਮੈਡੀਕਲ ਕਾਲਜ ਨੂੰ ਖੋਜ ਕਾਰਜਾਂ ਵਾਸਤੇ ਦੇ ਦਿੱਤਾ ਜਾਵੇ ਤਾਂ ਇਸ ਦਾ ਲਾਭ ਕਈ ਵਿਅਕਤੀਆਂ ਨੂੰ ਪਹੁੰਚ ਸਕਦਾ ਹੈ।ਉਨ੍ਹਾ ਸਮਾਜ ਵਿਚ ਫੈਲੇ ਫੋਕੇ ਰਸਮਾਂ ਰਿਵਾਜ ਅਤੇ ਵਹਿਮਾਂ ਭਰਮਾਂ ਤੋਂ ਬਚਣ ਦੀ ਅਪੀਲ ਕੀਤੀ। ਤਰਕਸ਼ੀਲ ਜਾਦੂਗਰ ਮਾਸਟਰ ਕੁਲਜੀਤ ਵੇਰਕਾ ਨੇ ਜਾਦੂ ਦੇ ਕੁਝ ਟਰਿਕ ਵਿਖਾਉਦਿਆ ਕਿਹਾ ਕਿ ਜਾਦੂ ਕੋਈ ਕਾਲਾ ਇਲਮ ਨਹੀ ਸਗੋਂ ਇਹ ਹੱਥ ਦੀ ਸਫਾਈ ਹੈ ਅਤੇ ਇਸ ਨੂੰ ਕੋਈ ਵੀ ਮਨੁੱਖ ਅਸਾਨੀ ਨਾਲ ਸਿਖ ਸਕਦਾ ਹੈ। ਮੰਚ ਸੰਚਾਲਕ ਦੇ ਫਰਜ ਧਰਵਿੰਦਰ ਸਿੰਘ ਕੋਹਾਲੀ ਨੇ ਨਿਭਾਉਦਿਆਂ ਸਮਾਜ ਵਿਚ ਫੈਲੇ ਅੰਧ ਵਿਸ਼ਵਾਸ਼ਾਂ ਤੇ ਤਿੱਖਾ ਕਟਾਖਸ਼ ਕੀਤਾ। ਅੰਤ ਵਿਚ ਵਰਿੰਦਰ ਕੌਰ ਬੋਪਾਰਾਏ ਅਤੇ ਡਾ. ਸ਼ਮਸ਼ੇਰ ਹੇਰ ਨੇ ਇਸ ਦੁਖ ਦੀ ਘੜੀ ਵਿਚ ਸ਼ਾਮਲ ਹੋਣ ਵਾਲੇ ਸਮੂਹ ਦੋਸਤਾ ਰਿਸ਼ਤੇਦਾਰਾ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕਵੀ ਹਰੀ ਸਿੰਘ ਗਰੀਬ ਅਮਰਜੀਤ ਸਿੰਘ ਕੋਹਾਲੀ, ਗੋਪਾਲ ਸਿੰਘ ਨਿਮਾਣਾ, ਮੰਨੂ ਚੌਗਾਵਾਂ, ਕਾਮਰੇਡ ਅਜੀਤ ਸਿੰਘ, ਸੁਖਮੀਤ ਸਿੰਘ, ਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ, ਬਲਦੇਵ ਸਿੰਘ ਆਦਿ ਹਾਜਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply