Friday, April 24, 2026

ਐਂਟੀ ਡਰੱਗ ਫੈਡਰੇਸ਼ਨ ਨੇ ਪਹਿਲਾ ਖੁਨਦਾਨ ਕੈਂਪ ਲਾਇਆ

Exif_JPEG_420
Exif_JPEG_420

ਮਾਲੇਰਕੋਟਲਾ (ਸੰਦੌੜ), 30 ਮਈ (ਹਰਮਿੰਦਰ ਸਿੰਘ ਭੱਟ) – ਕੁੰਦਨ ਲਾਲ ਧਰਮਸ਼ਾਲਾ ਵਿਖੇ ਐਂਟੀ ਡਰੱਗ ਫੈਡਰੇਸ਼ਨ ਨੇ ਪਹਿਲਾ ਖੁਨਦਾਨ ਕੈਂਪ ਲਾਇਆ ਜਿਸ ਵਿੱਚ ਪੰਜਾਬ ਵਕਫ ਬੋਰਡ ਦੇ ਸਾਬਕਾ ਸੀ ਈ ਓ ਜਨਾਬ ਜੁਲਫਕਾਰ ਅਲੀ ਮਲਿਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮਾਲੇਰਕੋਟਲੇ ਦੇ ਟਰੈਫਿਕ ਇੰਚਾਰਜ ਕਰਨਜੀਤ ਸਿੰਘ ਜੇਜੀ ਨੇ ਵਿਸ਼ੇਸ ਤੌਰ ਤੇ ਆਪਣੀ ਹਾਜਰੀ ਲਗਵਾਈ, ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਨੇ ਡਾਕਟਰ ਜੋਤੀ ਕਪੂਰ ਦੀ ਨਿਗਰਾਨੀ ਹੇਠ ਆਪਣੀ ਜਿਮੇਵਾਰੀ ਨਿਭਾਈ, ਡਾਕਟਰ ਜੋਤੀ ਕਪੂਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ 34 ਯੁਨਿਟ ਖੂਨ ਇਕਤਰ ਕੀਤਾ ਜਾ ਚੱਕਾ ਹੈ ਅਤੇ ਉਹਨਾਂ ਨੇ ਇਹ ਗਿਣਤੀ 50 ਯੁਨਿਟ ਤੱਕ ਜਾਨ ਦੀ ਆਸ ਪ੍ਰਗਟਾਈ। ਮਲਿਕ ਨੇ ਉਕਤ ਸੰਸਥਾ ਦੁਆਰਾ ਕੀਤੇ ਇਸ ਉਪਰਾਲੇ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਨੌਜਵਾਨਾ ਨੂੰ ਨਸ਼ੇ ਤੇ ਦੂਰ ਰੱਖਣ ਲਈ ਕੀਤੇ ਇਸ ਸੰਸਥਾ ਦੇ ਉਪਰਾਲੇ ਬਹੁਤ ਚੰਗੇ ਹਨ ਉਹਨਾਂ ਕਿਹਾ ਕਿ ਕਿਸੇ ਦਾ ਕੀਤਾ ਖੂਨ ਦਾਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ, ਉਹਨਾ ਉਕਤ ਸੰਸਥਾ ਨੂੰ ਆਉਣ ਵਾਲੇ ਸਮੇ ਵਿੱਚ ਵੀ ਸਹਿਯੋਗ ਦੇਣ ਦੀ ਗੱਲ ਕਹੀ। ਐਂਟੀ ਡਰੱਗ ਫੈਡਰੇਸ਼ਨ ਦੇ ਅਹੁਦੇਦਾਰਾਂ ਵੱਲੋਂ ਜੁਲਫਕਾਰ ਮਲਿਕ, ਟਰੈਫਿਕ ਇੰਚਾਰਜ ਕਰਨਜੀਤ ਸਿੰਘ ਜੇਜੀ ਅਤੇ ਡਾਕਟਰ ਜੋਤੀ ਕਪੂਰ ਦਾ ਖਾਸ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸੰਜੀਵ ਖਾਨ, ਰਣਜੀਤ ਸਿੰਘ ਮੁੰਡੀ, ਮੁਹੰਮਦ ਕਫੀਲ, ਮੁਹੰਮਦ ਅਸਲਮ, ਜ਼ਿਲਾ ਪ੍ਰਧਾਨ ਚਰਨਪ੍ਰੀਤ ਸਿੰਘ ਸਿੱਧੂ, ਮੁਹੰਮਦ ਅਮਜਦ ਚੌਧਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply