
ਸੰਦੌੜ, 30 ਮਈ (ਹਰਮਿੰਦਰ ਸਿੰਘ ਭੱਟ) – ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦਾ ਦਸਵੀਂ ਜਮਾਤ (ਸੀ.ਬੀ.ਐਸ.ਈ) ਦਾ ਸ਼ਾਨਦਾਰ ਨਤੀਜਾ 100% ਰਿਹਾ। ਸਕੂਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿਚ ਦਸਵੀਂ ਜਮਾਤ ਪਾਸ ਕੀਤੀ।ਕੁਲਵੀਰ ਕੋਰ ਪੁੱਤਰੀ ਜਗਦੇਵ ਸਿੰਘ ਪਿੰਡ ਅਮਾਮਗੜ ਨੇ 10 ਵਿਚੋਂ 10 ਸੀ.ਜੀ.ਪੀ.ਏ ਗਰੇਡ ਅੰਕ ਹਾਸਲ ਕੀਤੇ, ਅਮਨਦੀਪ ਕੋਰ ਪੁੱਤਰੀ ਗੁਰਮੀਤ ਸਿੰਘ ਚੱਕ ਖ਼ੁਰਦ ਨੇ 9.6 ਤੇ ਅਵਨਿੰਦਰਜੋਤ ਕੋਰ ਪੁੱਤਰੀ ਇਕਬਾਲ ਸਿੰਘ ਨੇ 9.4 ਅਤੇ ਕੋਮਲਪ੍ਰੀਤ ਜਲਪੋਟ ਪੁੱਤਰ ਇੰਦਰਜੀਤ ਸਿੰਘ ਭੂਰੀ ਨੇ 9 ਗਰੇਡ ਅੰਕ ਹਾਸਲ ਕੀਤੇ।ਸਕੂਲ ਦੇ ਚੇਅਰਮੈਨ ਸ: ਨਰਿੰਦਰ ਸਿੰਘ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਤੇ ਤਸੱਲੀ ਪਰਗਟ ਕਰਦਿਆਂ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਹੋਰ ਸਖ਼ਤ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ।ਇਸ ਮੌਕੇ ਸਕੂਲ ਦੇ ਪ੍ਰਬੰਧਕ ਸੁਖਚੈਨ ਸਿੰਘ, ਪ੍ਰਿੰਸੀਪਲ ਰਮਨਦੀਪ ਕੋਰ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media