Thursday, April 23, 2026

ਜਿਉਣ ਦਾ ਅਧਿਕਾਰ ਟਰੱਸਟ ਪੰਜਾਬ ਵਲੋਂ ਮੁਫਤ ਚੈਕਅੱਪ ਕੈਂਪ 8 ਨੂੰ

ਸੰਦੌੜ, 30 ਮਈ (ਹਰਮਿੰਦਰ ਸਿੰਘ ਭੱਟ)- ਪਿੰਡ ਧੌਲਾ ਵਿਖੇ ਜਿਉਣ ਦਾ ਅਧਿਕਾਰ ਟਰੱਸਟ ਪੰਜਾਬ ਵਲੋਂ ਲੋੜਵੰਦ ਮਰੀਜਾਂ ਅਤੇ ਪਿੰਡ ਵਾਸੀਆਂ ਲਈ ਪਹਿਲਾਂ ਮੁੁਫਤ ਸ਼ੂਗਰ ਚੈੱਕਅਪ ਕੈਂਪ 8 ਜੂਨ ਨੂੰ ਮੇਨ ਬਾਜ਼ਾਰ ਵਿਚ ਲਗਾਇਆ ਜਾ ਰਿਹਾ ਹੈ।ਕੈਂਪ ਸੰਬੰਧੀ ਜਾਣਕਾਰੀ ਦਿੰਦਿਆ ਟਰੱਸਟੀ ਸਮਾਜ ਸੇਵੀ ਬੇਅੰਤ ਸਿੰਘ ਬਾਜਵਾ ਅਤੇ ਜਨਰਲ ਸਕੱਤਰ ਬਹਾਦਰ ਸਿੰਘ ਬੁਲੋਵਾਲ ਡੈਨਮਾਰਕ ਆਦਿ ਨੇ ਦੱਸਿਆ ਕਿ ਇਸ ਕੈਂਪ ਰਾਂਹੀ ਮਰੀਜ਼ਾਂ ਦਾ ਮੁਫਤ ਟੈਸਟ ਕਰਕੇ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜੋ ਪਿੰਡ ਵਾਸੀ ਜ਼ਿਆਦਾ ਜਰੂਰਤਮੰਦ ਹੋਏ, ਉਨ੍ਹਾਂ ਦੇ ਹੋਰ ਵੀ ਟੈਸਟ ਮੁਫਤ ਕੀਤੇ ਜਾਣਗੇ।ਇਸ ਕੈਂਪ ਵਿਚ ਗੁਰੁ ਨਾਨਕ ਕੰਪਿਊਟਰਾਈਜ਼ਡ ਲੈਬ ਧੌਲਾ ਵਲੋਂ ਵਿਸ਼ੇਸ਼ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।ਇਸ ਮੌਕੇ ਸੱਤੀ ਧੌਲਾ, ਗੁਰਮੀਤ ਸਿੰਘ ਬਰਨਾਲਾ, ਡਾ. ਰਾਜ ਗਰਗ, ਰਾਜਿੰਦਰ ਸਿੰਘ ਧਾਲੀਵਾਲ, ਕੁਲਦੀਪ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply