Friday, March 20, 2026

ਮਾਤਾ ਕੌਲਾਂ ਜੀ ਹਸਪਤਾਲ ਦੇ ਬਾਹਰ ਹੋਏ ਸੁਰਿੰਦਰ ਸਿੰਘ ਕੁਕੂ ਕਤਲ ਕਾਂਡ ਨੇ ਲਿਆ ਨਵਾਂ ਮੋੜ

ਪਰਿਵਾਰ ਨੇ ਵੀਡਿਓ ਕਲਿਪ ਦਿਖਾ ਕੇ ਹਸਪਤਾਲ ਦੇ ਡਾਕਟਰਾਂ ਵਿਰੁੱਧ ਕੀਤੀ ਕਾਰਵਾਈ ਦੀ ਮੰਗ

U
U

ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ ਬਿਊਰੋ) – ਛੇਹਰਟਾ ਦੀ ਪ੍ਰਸਿੱਧ ਸਖਸ਼ੀਅਤ ਗੁਰੂ ਨਾਨਕ ਫਰਨੀਚਰ ਅਤੇ ਟਿੰਬਰ ਸਟੋਰ ਦੇ ਮਾਲਿਕ ਸੁਰਿੰਦਰ ਸਿੰਘ ਕੁੱਕੂ ਜਿੰਨਾਂ ਨੂੰ ਅਣਪਛਾਤੇ ਲੋਕਾਂ ਵਲੋਂ ਸੌ ਫੁੱਟੀ ਰੋਡ ਸਥਿਤ ਮਾਤਾ ਕੌਲਾਂ ਜੀ ਹਸਪਤਾਲ ਦੇ ਗੇਟ ਦੇ ਬਾਹਰ ਗੋਲੀਆਂ ਮਾਰ ਕੇ ਮਾਰ ਦਿਤਾ ਸੀ ਦੇ ਪਰਿਵਾਰ ਦੇ ਮੈਂਬਰਾਂ ਨੇ ਅਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਥੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ ਪਾਸੋਂ ਮੰਗ ਕੀਤੀ ਕਿ ਮਾਤਾ ਕੌਲਾਂ ਜੀ ਹਸਪਤਾਲ ਸੌ ਫੁੱਟੀ ਰੋਡ ਦੇ ਬਾਹਰ ਕਤਲ ਹੋਏ ਸੁਰਿੰਦਰ ਸਿੰਘ ਕੁਕੂ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਗੋਲੀਆਂ ਮਾਰਨ ਵਾਲੇ ਕਾਤਲ ਦੀ ਜਲਦੀ ਪਹਿਚਾਣ ਕਰਕੇ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਇਆ ਜਾਵੇ।
ਅੱੱਜ ਸੁਰਿੰਦਰ ਸਿੰਘ ਕੁਕੂ ਦੇ ਪੁੱਤਰ ਮਨਦੀਪ ਸਿੰਘ ਮੰਨੂ, ਉਨਾਂ ਦੇ ਵੱਡੇ ਭਰਾ ਹਰਜਿੰਦਰ ਸਿੰਘ ਆਰੇ ਵਾਲੇ, ਛੋਟੇ ਭਰਾ ਕੁਲਵੰਤ ਸਿੰਘ ਅਤੇ ਭਤੀਜਾ ਬਲਵੰਤ ਸਿੰਘ ਬਿੱਟੂ ਨੇ ਪੱਤਰਕਾਰਾਂ ਨੂੰ ਕਤਲ ਕੀਤੇ ਜਾਣ ਦੀ ਸੀ.ਸੀ.ਟੀ.ਵੀ ਦੀ ਫੁਟੇਜ ਦਿਖਾਉਂਦਿਆਂ ਕਿਹਾ ਕਿ ਸੀ.ਸੀ.ਟੀ.ਵੀ ਦੀ ਫੂਟੇਜ ਵਿਚ ਕਾਤਲ ਦਾ ਚੇਹਰਾ ਥੋੜਾ ਦਿਸ ਰਿਹਾ ਹੈ ਅਤੇ ਇਸ ਦੇ ਨਾਲ ਹੀ ਜਦੋਂ ਸੁਰਿੰਦਰ ਸਿੰਘ ਕੁੱਕੂ ਨੂੰ ਗੋਲੀਆਂ ਵੱਜੀਆਂ ਤਾਂ ਉਹ ਕਾਫੀ ਦੇਰ ਤੜਫਦੇ ਰਹੇ ਅਤੇ ਸਹਾਇਤਾ ਨਾਲ ਪੁਕਾਰਦੇ ਰਹੇ, ਪਰ ਹਸਪਤਾਲ ਦੇ ਕਿਸੇ ਕਰਮਚਾਰੀ ਨੇ ਵੀ ਮਾਨਵਤਾ ਦੇ ਨਾਮ ‘ਤੇ ਵੀ ਕੋਈ ਸਹਾਇਤਾ ਨਹੀ ਕੀਤੀ ।ਜਦਕਿ ਸੀ.ਸੀ.ਟੀ.ਵੀ ਵਿਚ ਸਾਫ ਦਿਸ ਰਿਹਾ ਹੈ ਕਿ ਕੁਕੂ ਸਹਾਇਤਾ ਲਈ ਪੁਕਾਰ ਰਹੇ ਹਨ। ਪਰ ਹਸਪਤਾਲ ਦਾ ਸਟਾਫ ਉਨਾਂ ਨੂੰ ਦੇਖ ਕੇ ਹੱਸ ਰਿਹਾ ਹੈ ਅਤੇ ਹਸਪਤਾਲ ਦਾ ਸਟਾਫ ਉਨਾਂ ਨੂੰ ਦੇਖੀ ਜਾ ਰਿਹਾ ਹੈ, ਪਰ ਕਿਸੇ ਵੀ ਕਰਮਚਾਰੀ ਜ਼ਾਂ ਹਸਪਤਾਲ ਵਿਚ ਮੌਜ਼ੂਦ ਡਿਊਟੀ ਡਾਕਟਰ ਨੇ ਕੋਈ ਸਹਾਇਤਾ ਕਰਨੀ ਤਾਂ ਦੂਰ ਕੋਈ ਫਸਟ ਏਡ ਦੇਣੀ ਵੀ ਜ਼ਰੂਰੀ ਨਹੀਂ ਸਮਝੀ।ਇਸ ਲਈ ਉਹ ਪੁਲਿਸ ਪ੍ਰਸ਼ਾਸ਼ਨ ਪਾਸੋਂ ਮੰਗ ਕਰਦੇ ਹਨ ਕਿ ਮਾਤਾ ਕੌਲਾਂ ਜੀ ਹਸਪਤਾਲ ਵਿਚ ਕਤਲ ਹੋਣ ਵੇਲੇ ਹੀ ਮੈਡੀਕਲ ਸਹਾਇਤਾ ਦਿੱਤੀ ਹੁੰਦੀ ਤਾਂ ਸ਼ਾਇਦ ਕੁੱਕੂ ਬਚ ਸਕਦੇ ਸਨ।ਪਰ ਹਸਪਤਾਲ ਦੇ ਡਾਕਟਰ ਮੌਕੇ ਤੇ ਤਮਾਸ਼ਾ ਦੇਖਦੇ ਰਹੇ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਫਿਰ ਹਸਪਤਾਲ ਦੇ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ ਪਰਿਵਾਰ ਨੇ ਮੰਗ ਕੀਤੀ ਕਿ ਇਹੋ ਜਿਹੀ ਇਨਸਾਨੀਅਤ ਦੇ ਦੁਸ਼ਮਣਾਂ ਵਿਰੁੱਧ ਵੀ ਠੋਸ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਹੋਰਨਾਂ ਹਸਪਤਾਲਾਂ ਅਤੇ ਡਾਕਟਰਾਂ ਨੂੰ ਇਸ ਤੋਂ ਸਬਕ ਮਿਲ ਸਕੇ । ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਖੁਦ ਇਸ ਕੇਸ ਵਿਚ ਦਿਲਚਸਪੀ ਲੈ ਕੇ ਕਾਤਲ ਦੀ ਪਹਿਚਾਣ ਕਰਵਾਉਣ ਦੇ ਕਾਰਜ਼ਾਂ ਵਿਚ ਤੇਜ਼ੀ ਲਿਆਉਣ ਅਤੇ ਦੋਸ਼ੀਆਂ ਨੂੰ ਫੜ ਕੇ ਸਖਤ ਸਜ਼ਾ ਦੇਣ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply