Wednesday, July 15, 2026

ਏ.ਆਰ.ਟੀ ਕੇਂਦਰ ਦੇ 26 ਹਜਾਰ ਕਰਮਚਾਰੀਆਂ ਨੇ ਹੱਥਾਂ ‘ਤੇ ਕਾਲੇ ਬਿਲੇ ਬੰਨ ਕੇ ਕੀਤਾ ਰੋਸ ਪ੍ਰਗਟ

PPN3005201610

ਅੰਮ੍ਰਿਤਸਰ, 30 ਮਈ (ਜਗਦੀਪ ਸਿੰਘ ਸੱਗੂ) – ਨੈਸ਼ਨਲ ਏਡਸ ਕੰਟਰੋਲ ਆਰਗੇਨਾਈਜੇਸ਼ਨ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਦੇਸ਼ ਭਰ ਵਿਚ ਏ.ਆਰ.ਟੀ ਕੇਂਦਰ ਦੇ 26 ਹਜਾਰ ਕਰਮਚਾਰੀਆਂ ਨੇ ਆਪਣੇ ਹੱਥਾਂ ‘ਤੇ ਕਾਲੇ ਬਿਲੇ ਬੰਨ ਕੇ ਸ਼ਾਂਤੀ ਪੂਰਨ ਰੋਸ ਪ੍ਰਗਟ ਕੀਤਾ।ਸੋਮਵਾਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਅੰਦਰ ਏ.ਆਰ.ਟੀ ਕੇਂਦਰ ਦੇ ਕਰਮਚਾਰੀਆਂ ਨੇ ਆਲ ਇੰਡੀਆ ਏਡਜ਼ ਕੰਟ੍ਰੋਲ ਕਰਮਚਾਰੀ ਵੈਲਫੇਅਰ ਐਸ਼ੋਸੀਏਸ਼ਨ ਦੇ ਸਟੇਟ ਪ੍ਰਧਾਨ ਵਰਿੰਦਰ ਕੁਮਾਰ ਨੇ ਕਿਹਾ ਕਿ ਦਿੱਲੀ ਵਿੱਚ ਏ.ਆਰ.ਟੀ ਕੇਂਦਰ ਵਿਚ ਲੱਗੇ 104 ਸੀਨੀਅਰ ਅਫਸਰਾਂ ਨੂੰ ਕੇਂਦਰ ਸਰਕਾਰ ਅਤੇ ਨਾਕੋ ਨੇ ਜੂਨ ਦੇ ਅਖੀਰ ਤੱਕ ਬਾਹਰ ਕੱਢਣ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਇਹ ਅਫਸਰ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਸਟੇਟ ਪ੍ਰਧਾਨ ਨੇ ਕਹਾ ਕੀ ਏ.ਆਰ.ਟੀ ਦੇ ਜਿੰਨੇ ਵੀ ਕਰਮਚਾਰੀ ਹਨ ਉਹਨਾ ਨੂੰ ਸਰਕਾਰ ਨੇ ਠੇਕੇ ‘ਤੇ ਰਖਿਆ ਹੋਇਆ ਹੈ ।ਐਸ਼ੋਸ਼ੀਏਸ਼ਨ ਨੇ ਮੰਗ ਕੀਤੀ ਹੈ ਕੀ ਇਨਾਂ ਕਰਮਚਾਰੀਆਂ ਦੀਆਂ ਸੇਵਾਵਾ ਨੂੰ ਪੱਕਾ ਕੀਤਾ ਜਾਵੇ। ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਉਨਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ‘ਚ ਦੇਸ਼ ਭਰ ਵਿਚ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਮੌਕੇ ਅਜੇ ਸ਼ਰਮਾ, ਮਹਿੰਦਰ ਪਾਲ, ਹਰੀਸ਼ ਕੁਮਾਰ ਆਦਿ ਮੋਜੂਦ ਸਨ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply