Wednesday, July 15, 2026

 ਨਾ ਕਰੋ ਤੰਬਾਕੂ ਦਾ ਨਸ਼ਾ, ਹੋ ਜਾਵੇਗੀ ਜਿੰਦਗੀ ਦੀ ਦੁਰਦਸ਼ਾ

PPN3005201617

ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਤੇ ਪਰਿਵਾਰ ਭਲਾਈ ਅਤੇ ਤੰਬਾਕੂ ਕੰਟਰੋਲ ਸੈਲ ਪੰਜਾਬ ਵਲੋਂ “ਵਿਸ਼ਵ ਨੋ ਤੰਬਾਕੂ ਦਿਵਸ” ਦੇ ਸੰਬਧ ਵਿੱਚ ਸੈਮੀਨਾਰ ਦਾ ਅਯੋਜਨ ਕੀਤਾ ਗਿਆ।ਨਰੇਸ਼ ਕਾਂਸਰਾ ਨੇ ਕਿਹਾ ਕਿ ਤੰਬਾਕੂਨੋਸ਼ੀ ਕਿਸੇ ਵੀ ਰੂਪ ਨਾਲ ਸਿਹਤ ਲਈ ਜਾਨ ਲੇਵਾ ਹੈ।ਇਸ ਨਾਲ ਮੂੰਹ ਦਾ ਕੈਂਸਰ, ਪੇਟ ਦਾ ਕੈਂਸਰ, ਜੀਭ ਦਾ ਕੈਂਸਰ, ਦੰਦਾ ਦਾ ਕੈਂਸਰ, ਸਾਹ ਵਾਲੀ ਨਾਲੀ ਦਾ ਕੈਂਸਰ, ਬੱਲਡ-ਪ੍ਰੈਸ਼ਰ,ਦਿਲ ਦਾ ਦੋਰਾ ਆਦਿ ਵਰਗੀਆ ਬੀਮਾਰੀਆ ਹੋ ਸਕਦੀਆਂ ਹਨ।ਉਨਾਂ ਨੇ ਕਿਹਾ ਕਿ ਜੇ ਕੋਈ ਤੰਬਾਕੂ ਦਾ ਸੇਵਨ ਕਰ ਰਿਹਾ ਹੋਵੇ ਤਾਂ ਉਸ ਲਾਗੇ ਬੈਠਣ ਤੌਂ ਵੀ ਗੁਰੇਜ ਕਰਨਾ ਚਾਹੀਦਾ ਹੈ ਕਿੳਂੁਕਿ ਤੰਬਾਕੂ ਦੇ ਸੇਵਨ ਦੋਰਾਨ ਉਸ ਵਿੱਚੋ ਨਿਕਲਣ ਵਾਲਾ ਧੂੰਏ ਤੰਬਾਕੂ ਦਾ ਨਾ ਸੇਵਨ ਵਾਲੇ ਮਨੱਖ ਲਈ ਵੀ ਖਤਰਨਾਕ ਹੰਦਾ ਹੈ।
ਡਬਿਥਕ ਨੋਡਲ ਅਫਸਰ ਤੰਬਾਕੂ ਕੰਟਰੋਲ ਸੈਲ ਵਕਲ਼ ਸੁਰਿੰਦਰ ਸਿੰਘ ਨੇ ਛੌਠਫਅ 2003 ਦੀਆਂ ਧਾਰਾਵਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ।ਉਨਾਂ ਕਿ ਸਾਨੂੰ ਆਪਣੀ ਅਤੇ ਆਉਣ ਵਾਲੀ ਪੀੜ੍ਹੀ ਦੀ ਸਿਹਤ ਸੰਭਾਲ ਲਈ ਤੰਬਾਕੂ ਅਤੇ ਇਸ ਨਾਲ ਹੋਰ ਸੰਬਧਤ ਨਸ਼ਿਆ ਦਾ ਪੁੂਰੀ ਤਰਾਂ ਨਾਲ ਤਿਆਗ ਕਰਨਾ ਚਾਹੀਦਾ ਹੈ। ਇਸ ਮੋਕੇ ਮੈਡੀਕਲ ਅਫਸਰ ਵਕਲ਼ ਐਮ.ਐਲ ਅਤਰੀ ਨੇ ਕਿਹਾ ਕਿ ਇੱਕ ਸਿਗਰਟਫ਼ਬੀੜੀ ਪੀਣ ਨਾਲ ਸਾਡੀ ਜਿੰਦਗੀ ਦਾ ਇਕ ਮਿੰਟ ਘਟਦਾ ਹੈ।ਉਹਨਾਂ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ ਪਹਿਲੀ ਵਾਰ ਕੁਝ ਚੁਨਿੰਦੇ ਵੱਡੇ ਹਸਪਤਾਲਾਂ ਵਿੱਚ 31 ਮਈ “ਵਿਸ਼ਵ ਨੋ ਤੰਬਾਕੂ ਦਿਵਸ” ਦੇ ਮੋਕੇੇ ਤੇ ਸਵੇਰੇ 10 ਤੌਂ ਦੁਪਹਿਰ 3.00 ਵਜੇ ਤੱਕ ਮੁਫਤ ਸਕ੍ਰੀਨਿੰਗ ਓ.ਪੀ.ਡੀ ਵੀ ਲਗਾਈ ਜਾ ਰਹੀ ਹੈ ਜਿਸ ਵਿੱਚ ਤੰਬਾਕੂ ਤੋਂ ਬਚਾਓ ਅਤੇ ਇਸ ਦੇ ਨਾਲ ਹੋਣ ਵਾਲੀਆਂ ਬੀਮਾਰੀਆ ਬਾਰੇ ਜਾਗਰੂਕ ਕੀਤਾ ਜਾਵੇਗਾ॥
ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਇੰ: ਸਿਵਲ ਹਸਪਤਾਲ ਪਠਾਨਕੋਟ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਦੁਨੀਆ ਦੇ ਅੰਦਰ ਇਸ ਵਕਤ ਸੱਠ ਲੱਖ਼ ਲੋਕਾਂ ਦੀ ਮੌਤ ਸਿਰਫ ਤੰਬਾਕੂ ਸੇਵਨ ਕਰਨ ਨਾਲ ਹੋ ਰਹੀ ਹੈ ਜਿਹਨਾਂ ਵਿੱਚੋਂ ਦੱਸ ਲੱਖ਼ ਦੇ ਕਰੀਬ ਭਾਰਤੀ ਹਨ।ਇਹਨਾਂ ਦੱਸ ਲੱਖ਼ ਲੋਕਾਂ ਵਿੱਚੋਂ ਦੱਸ ਪ੍ਰਤੀਸ਼ਤ ਲੋਕ ਅਜੇਹੇ ਹਨ ਜਿਹੜੇ ਕਿ ਖ਼ੁਦ ਤੰਬਾਕੂ ਦਾ ਸੇਵਨ ਨਹੀਂ ਕਰਦੇ ਪਰ ਬੀੜੀ, ਸਿਗਰੇਟ ਵਿੱਚ ਪ੍ਰਯੋਗ ਹੋਣ ਵਾਲੇ ਤੰਬਾਕੂ ਦੇ ਧੂਅੇਂ ਨਾਲ ਘਾਤਕ ਬੀਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ।ਇਕ ਅਨੁਮਾਨ ਅਨੁਸਾਰ ਤੰਬਾਕੂ ਸੇਵਨ ਕਰਨ ਵਾਲੇ 27.5 ਕਰੌੜ ਲੋਕ ਭਾਰਤ ਵਿੱਚ ਹਨ ਜਿਹਨਾਂ ਵਿੱਚੋ 23 ਲੱਖ਼ ਦੇ ਕਰੀਬ ਪੰਜਾਬ ਦੇ ਹਨ।
ਇਸ ਮੋਕੇ ਜਿਲਾ੍ਹ ਸਿਹਤ ਅਫਸਰ ਡਾ.ਤਰਸੇਮ ਸਿੰਘ ਤੋਂ ਇਲਾਵਾ ਜਿਲਾ੍ਹ ਡੈਂਟਲ ਅਫਸਰ ਡਾ. ਡੋਲੀ ਅਗਰਵਾਲ, ਛਾਤੀ ਰੋਗ ਮਾਹਿਰ ਡਾ. ਕਮਲਦੀਪ ਕੋਰ, ਮਨੋਰੋਗ ਮਾਹਿਰ ਡਾ. ਸੋਨੀਆ ਮਿਸ਼ਰਾ, ਜਿਲਾ੍ਹ ਬੀ.ਸੀ.ਸੀ ਅਮਨਦੀਪ ਸਿੰਘ ਆਦਿ ਹਾਜਿਰ ਸਨ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply