Friday, September 11, 2026

ਸ਼ਹੀਦੀ ਜੋੜ ਮੇਲੇ ‘ਤੇ ਇਸ ਵਾਰ ਰੋਸ ਵਜੋਂ ਜਥਾ ਪਾਕਿਸਤਾਨ ਨਹੀਂ ਭੇਜਿਆ ਜਾਵੇਗਾ – ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 30 ਮਈ (ਗੁਰਪ੍ਰੀਤ ਸਿੰਘ) – ਸ਼ਹੀਦੀ ਜੋੜ ਮੇਲ ਸ੍ਰੀ ਗੁਰੂ ਅਰਜਨ ਦੇਵ ਜੀ ਸਬੰਧੀ ਪਾਕਿਸavtar Makkarਤਾਨ ਜਾਣ ਵਾਲਾ ਯਾਤਰੀ ਜਥਾ ਇਸ ਵਾਰ ਰੋਸ ਵਜੋਂ ਨਹੀਂ ਭੇਜਿਆ ਜਾਵੇਗਾ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇ. ਅਵਤਾਰ ਸਿੰਘ ਪ੍ਰਧਾਨਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫਤਰ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਯਾਤਰਾ ਸ਼ਹੀਦੀ ਜੋੜ ਮੇਲ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ (ਪਾਕਿਸਤਾਨ) ਵਿਖੇ ਜੂਨ 2016 ਨੂੰ ਜਾ ਰਹੇ ਯਾਤਰੀਆਂ ਦੇ ਪਾਸਪੋਰਟ ਮਿਤੀ 31 ਮਈ 2016 ਤੋਂ 9 ਜੂਨ 2016 ਤੀਕ ਵੀਜ਼ੇ ਲਗਾਉਣ ਲਈ ਹਾਈ ਕਮਿਸ਼ਨ ਪਾਕਿਸਤਾਨ ਨਵੀਂ ਦਿੱਲੀ ਦੇ ਦਫਤਰ ਵਿਖੇ ਦਫਤਰ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਨੁਮਾਇੰਦੇ ਭੇਜੇ ਗਏ ਸਨ।ਪਰ ਹਾਈ ਕਮਿਸ਼ਨ (ਪਾਕਿਸਤਾਨ), ਨਵੀਂ ਦਿੱਲੀਂ ਵੱਲੋਂ ਹੁਣ ਤੀਕ ਦਫਤਰ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਪ੍ਰੋਗਰਾਮ ਅਨੁਸਾਰ ਵੀਜ਼ੇ ਨਹੀਂ ਮਿਲੇ।ਜਿਸ ਦੇ ਰੋਸ ਵਜੋਂ ਇਸ ਵਾਰ ਸ਼ਹੀਦੀ ਜੋੜ ਮੇਲ ਸ੍ਰੀ ਗੁਰੂ ਅਰਜਨ ਦੇਵ ਜੀ ਸਬੰਧੀ ਪਾਕਿਸਤਾਨ ਜਾਣ ਵਾਲਾ ਜਥਾ ਨਹੀਂ ਭੇਜਿਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਜਥੇ ਦੇ ਨਾਮ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਮੇਂ 20 ਤੋਂ 29 ਜੂਨ ਤਕ ਜਾਣ ਵਾਲੇ ਜਥੇ ਵਿਚ ਸ਼ਾਮਲ ਕੀਤੇ ਜਾਣਗੇ।ਫਿਰ ਵੀ ਜੋ ਯਾਤਰੀ ਇਸ ਜਥੇ ਵਿਚ ਨਹੀਂ ਜਾਣਾ ਚਾਹੁੰਦੇ ਉਹ ਕਿਸੇ ਦਫਤਰੀ ਸਮੇਂ ਵਿਚ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਆ ਕੇ ਆਪਣੇ ਪਾਸਪੋਰਟ ਲੈ ਸਕਦੇ ਹਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply