📝 ਅੱਜ ਦੀਆਂ ਸੁਰਖੀਆਂ…..
ਮਿਤੀ : 01 ਜੂਨ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਜੰਮੂ ਕਸ਼ਮੀਰ ਦੇ ਡੋਡਾ ‘ਚ ਆਰਮੀ ਦੇ ਹੱਥ ਲੱਗਾ ਹਥਿਆਰਾਂ ਦਾ ਵੱਡਾ ਜਖੀਰਾ।
▶ ਮਹਾਰਾਸ਼ਟਰ ਦੇ ਵਰਧਾ ਵਿੱਚ ਆਰਮੀ ਦੇ ਹਥਿਆਰਾਂ ਦੇ ਵੱਡੇ ਡੀਪੂ ਨੂੰ ਲੱਗੀ ਅੱਗ- 16 ਦੀ ਮੌਤ ,ਕਈ ਜਖਮੀ।
▶ ਜੰਮੂ ਕਸ਼ਮੀਰ ਸਰਕਾਰ ਨੇ +2 ਤੱਕ ਲੜਕੀਆਂ ਦੀ ਪੜਾਈ ਕੀਤੀ ਮੁਫਤ ।
▶ ਅਫਰੀਕਨ ਮੁਲਕ ਕਾਂਗੋ ਦੇ ਵਿਦਿਆਰਥੀ ਦਾ ਕਤਲ, ਨਸਲੀ ਹਮਲਾ ਨਹੀਂ- ਸੁਸ਼ਮਾ ਸਵਰਾਜ।
▶ ਭਾਜਪਾ ਨੇ ਕੀਤਾ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ- ਬਿਜਲੀ ਪਾਣੀ ਦੀ ਨਿਰੰਤਰ ਸਪਲਾਈ ਦੀ ਕੀਤੀ ਮੰਗ।
▶ ਭਾਰਤ ਦੁਨੀਆ ਦੇ 10 ਅਮੀਰ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ।
▶ ਅੱਛੇ ਦਿਨ ਆਏ ਰੇ ਭਾਈ… – 1 ਜੂਨ ਤੋਂ ਪੈਟਰੋਲ 2.65 ਰੁਪਏ ਅਤੇ ਡੀਜ਼ਲ 2.26 ਰੁਪਏ ਮਹਿੰਗਾ
▶ 1 ਜੂਨ ਨੂੰ ਸਰਵਿਸ ਟੈਕਸ 14.5% ਤੋ 15 % ਲੱਗੇਗਾ- ਹਰ ਤਰਾਂ ਦੀਆਂ ਸੇਵਾਵਾਂ ਹੋਣਗੀਆਂ ਮਹਿੰਗੀਆਂ।
▶ 6 ਜੂਨ ਨੂੰ ਘੱਲੂਘਾਰੇ ਦੇ ਮੱਦੇਨਜਰ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਆਈ.ਟੀ.ਬੀ.ਪੀ ਅਤੇ ਸੀ.ਆਰ.ਪੀ.ਐਫ ਦੇ ਜਵਾਨ ਤਾਇਨਾਤ।
▶ ਫਰੀਦਕੋਟ ਵਿੱਚ ਸ਼ੱਕੀ ਹਾਲਾਤਾਂ ‘ਚ ਗੁੰਮ ਹੋਏ ਮਨੋਜ ਕਪੂਰ ਦੇ ਮਾਮਲੇ ‘ਚ ਪੰਜਾਬ ਹਰਿਆਣਾ ਹਾਈਕੋਰਟ ਸਖਤ- ਮਾਮਲੇ ਦੀ ਸੀ.ਬੀ.ਆਈ ਜਾਂਚ ਦੇ ਦਿੱਤੇ ਹੁਕਮ।
▶ ਗੁਰੂਗ੍ਰਾਮ ਹਰਿਆਣਾ ਵਿੱਚ ਬਸਪਾ ਆਗੂ ਕਾਸ਼ੀ ਰਾਮ ਦੀ ਮੂਰਤੀ ਤੋੜਣ ਦੀ ਮਾਇਆ ਵਤੀ ਨੇ ਕੀਤੀ ਨਿੰਦਾ।
▶ ਹਰਿਆਣਾ ਸਰਕਾਰ ਨੇ ਜਾਟ ਹਿੰਸਾ ਬਾਰੇ ਪ੍ਰਕਾਸ਼ ਸਿੰਘ ਰਿਪੋਰਟ ਕੀਤੀ ਜਨਤਕ।
▶ ਦਿੱਲੀ ਦੇ ਸਾਬਕਾ ਪੁਲਿਸ ਕਮਿਸ਼ਨਰ ਬੀ.ਐਸ.ਬੱਸੀ ਨੂੰ UPSC ਦਾ ਮੈਂਬਰ ਕੀਤਾ ਨਾਮਜ਼ਦ।
▶ ਐਡਮਿਰਲ ਸੁਨੀਲ ਲਾਂਬਾ ਨੇ ਨੇਵੀ ਚੀਫ ਦਾ ਸੰਭਲਿਆ ਅਹੁੱਦਾ।
▶ ਐਸਲ ਗਰੁੱਪ ਦੇ ਡਾ. ਸੁਭਾਸ਼ ਚੰਦਰਾ ਨੇ ਹਰਿਆਣਾ ਤੋਂ ਰਾਜ ਸਭਾ ਲਈ ਅਜ਼ਾਦ ਉਮੀਦਵਾਰ ਵਜੋਂ ਕਾਗਜ਼ਾਤ ਭਰੇ- ਭਾਜਪਾ ਸਮੇਤ ਕਈ ਪਾਰਟੀਆਂ ਨੇ ਕੀਤੀ ਹਮਾਇਤ।
▶ ਚੰਡੀਗੜ – ਸੀਨੀਅਰ ਪੱਤਰਕਾਰ ਮੇਜਰ ਸਿੰਘ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜਿਆ।
▶ ਰੋਪੜ- ਮੁੱਖ ਮੰਤਰੀ ਸ੍ਰ, ਬਾਦਲ ਨੇ ਸੰਤ ਢੱਡਰੀਆਂ ਵਾਲਾ ‘ਤੇ ਹਮਲੇ ਦੀ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਖਾਰਜ਼।
▶ ਪੰਜਾਬ ਦੇ ਸਕੂਲਾਂ ਵਿੱਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ।
▶ ਹਰਿਆਣਾ ਸਰਕਾਰ ਨੇ ਡਾਕਟਰਾਂ ਦੀ ਸੇਵਾ ਮੁਕਤੀ ਉਮਰ ਕੀਤੀ 65 ਸਾਲ- ਪ੍ਰਧਾਨ ਮੰਤਰੀ ਮੋਦੀ ਨੇ ਡਾਕਟਰਾਂ ਦੀ ਕਮੀ ਨੂੰ ਦੇਖਦਿਆਂ ਰਿਟਾਇਰਮੈਂਟ ਉਮਰ ਵਧਾਉਣ ਦਾ ਕੀਤਾ ਸੀ ਐਲਾਨ।
▶ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਦਾ ਬਿਆਨ- ਭੜਕਾਊ ਬਿਆਨ ਦੇ ਕੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸ਼ਿਵ ਸੈਨਿਕਾਂ ਖਿਲਾਫ ਸਰਕਾਰ ਕਰੇ ਕਾਰਵਾਈ।
▶ ਰਾਏ ਬਰੇਲੀ ਪੁੱਜੀ ਸੋਨੀਆ ਗਾਂਧੀ ਦਾ ਹਮਲਾ- ਮੋਦੀ ਪ੍ਰਧਾਨ ਮੰਤਰੀ ਹਨ, ਸ਼ਹਿਨਸ਼ਾਹ ਨਹੀਂ।ਕਿਹਾ ਕਿਸਾਨ ਆਤਮਹੱਤਿਆਵਾਂ ਕਰ ਰਹੇ ਹਨ, ਪਰ ਜਸ਼ਨ ਮਨਾ ਰਹੇ ਹਨ ਪੀ.ਐਮ।
▶ 7 ਸੂਬਿਆਂ ਦੇ 15 ਪ੍ਰਦੂਸ਼ਿਤ ਸ਼ਹਿਰਾਂ ਵਿੱਚ ਪੰਜਾਬ ਦੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਸ਼ਹਿਰ ਵੀ ਸ਼ਾਮਲ।
▶ ਕਰਨਾਟਕਾ – 4 ਜੂਨ ਨੂੰ ਸੂਬੇ ਦੇ 60000 ਪੁਲਿਸ ਮੁਲਾਜ਼ਮ ਲੈਣਗੇ ਸਮੂਹਿਕ ਛੁੱਟੀ- ਮੰਗਾਂ ਮੰਨਵਾਉਣ ਦਾ ਉਪਰਾਲਾ।
▶ ਸੰਤ ਢੱਡਰੀਆਂਵਾਲਾ ਅਤੇ ਬਾਬਾ ਧੁੰਮਾ ਨੂੰ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਨਾ ਕਰਨ ਦੀ ਸ਼੍ਰੋਮਣੀ ਕਮੇਟੀ ਨੇ ਕੀਤੀ ਅਪੀਲ।
▶ ਸੰਤਾਂ ਦਰਮਿਆਨ ਸੁਲਾਹ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਬਣਾਏਗੀ 5 ਤੋਂ 7 ਸਰਵਪ੍ਰਵਾਨਿਤ ਸ਼ਖਸ਼ੀਅਤਾਂ ਦੀ ਕਮੇਟੀ ।
▶ ਕਰਜ਼ੇ ਤੋਂ ਦੁਖੀ ਮੁਕਤਸਰ ਦੇ ਪਿੰਡ ਵੜਿੰਗ ਦੇ ਕਿਸਾਨ ਨੇ ਰੇਲ ਗੱਡੀ ਹੇਠ ਆ ਕੇ ਕੀਤੀ ਖੁਦਕੁਸ਼ੀ।
▶ ਲੁਧਿਆਣਾ ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਦੇ ਘਰ ਲੱਖਾਂ ਦੀ ਚੋਰੀ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media