Thursday, July 16, 2026

ਧੌਲਾ ਸਕੂਲ ਦੀ ਨਵੀਂ ਚੁਣੀ ਮੈਂਨੇਜਮੈਟ ਕਮੇਟੀ ਨੂੰ ਰੱਦ ਕਰਨ ਲਈ ਮੰਗ ਪੱਤਰ ਦਿੱਤਾ

PPN3105201608

ਬਰਨਾਲਾ (ਸੰਦੌੜ),  31 ਮਈ (ਹਰਮਿੰਦਰ ਸਿੰਘ ਭੱਟ)- ਸਰਕਾਰੀ ਹਾਈ ਸਕੂਲ ਧੌਲਾ ਦੀ ਨਵੀਂ ਚੁਣੀ ਗਈ ਸਕੂਲ ਮੈਨੇਜਮੈਂਟ ਕਮੇਟੀ ਨੂੰ ਰੱਦ ਕਰਕੇ ਦੁਆਰਾ ਚੋਣ ਕਰਨ ਲਈ ਪਿੰਡ ਵਾਸੀਆਂ ਅਤੇ ਸਮਾਜ ਸੇਵੀ ਕਲੱਬਾਂ ਨੇ ਸਕੂਲ ਦੇ ਮੁੱਖ ਅਧਿਆਪਕ ਨੂੰ ਇੱਕ ਮੰਗ ਪੱਤਰ ਸੌਪਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਮੇਲ ਸਿੰਘ ਕਾਟੂ, ਬੀ.ਜੇ.ਪੀ ਕਿਸਾਨ ਸੈੱਲ ਦੇ ਪ੍ਰਧਾਨ ਪਰਮਿੰਦਰ ਸਿੰਘ, ਸ਼ਹੀਦ ਅਮਰਜੀਤ ਸਿੰਘ ਕਲੱਬ ਦੇ ਪ੍ਰਧਾਨ ਸੰਦੀਪ ਬਾਵਾ, ਜਿਉਣ ਦਾ ਅਧਿਕਾਰ ਟਰੱਸਟ ਪੰਜਾਬ ਦੇ ਆਗੂ ਬੇਅੰਤ ਸਿੰਘ ਬਾਜਵਾ, ਜਗਦੇਵ ਸਿੰਘ ਕਾਲਾ ਆਦਿ ਨੇ ਦੱਸਿਆ ਕਿ ਉਕਤ ਸਕੂਲ ਦੀ ਜੋ ਮੈਨੇਜਮੈਂਟ ਕਮੇਟੀ ਦੀ ਚੋਣ ਕੀਤੀ ਗਈ ਹੈ, ਉਹ ਬਿਲਕੁਲ ਨਿਯਮਾਂ ਦੇ ਉਲਟ ਹੋਈ ਹੈ।ਸਕੂਲ ਅਧਿਆਪਕ ਨੇ ਕੁਝ ਵਿਅਕਤੀ ਵਿਸ਼ੇਸ਼ ਨੂੰ ਸਕੂਲ ‘ਚ ਬੁਲਾ ਕੇ ਕਮੇਟੀ ਦੀ ਚੋਣ ਕਰ ਲਈ । ਇਸ ਸੰਬੰਧੀ ਪਿੰਡ ਵਾਸੀਆਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ।ਜਿ ਨੂੰ ਲੈ ਕੇ ਪਿੰਡ ਵਾਸੀਆਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸ ਮੌਕੇ ਉਕਤ ਪਿੰਡ ਵਾਸੀਆਂ ਅਤੇ ਕਲੱਬਾਂ ਦੇ ਨਮੁਇੰਦਿਆਂ ਨੇ ਡਾ. ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ ਸਰਕਾਰ, ਡੀ.ਪੀ.ਆਈ ਚੰਡੀਗੜ੍ਹ ਅਤੇ ਜ਼ਿਲ੍ਹਾਂ ਸਿੱਖਿਆਂ ਅਫਸਰ ਬਰਨਾਲਾ ਦੇ ਨਾਮ ਮੈਮੋਰੰਡਮ ਭੇਜ ਕੇ ਪਿੰਡ ਵਾਸੀਆਂ ਦੀ ਸਾਂਝੀ ਮੀਟਿੰਗ ਦੀ ਹਾਜ਼ਰੀ ਵਿਚ ਕਮੇਟੀ ਚੁਣਨ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਜੇਕਰ ਕਮੇਟੀ ਨੂੰ ਰੱਦ ਕਰਕੇ ਦੁਆਰਾ ਚੋਣ ਨਾ ਕੀਤੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ, ਅਮਨਦੀਪ ਸਿੰਘ, ਮਹੇਸ਼ ਕੁਮਾਰ ਆਦਿ ਹਾਜ਼ਰ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply