
ਜੰਡਿਆਲਾ ਗੁਰੂ 31 ਮਈ (ਹਰਿੰਦਰ ਪਾਲ ਸਿੰਘ) ਸਥਾਨਕ ਦੁਸਿਹਰਾ ਗ੍ਰਾਉਂਡ ਜਿਥੇ ਸਕੂਲ ਦੇ ਬੱਚੇ ਆਮ ਤੌਰ ‘ਤੇ ਕ੍ਰਿਕੇਟ ਅਤੇ ਫੁੱਟਬਾਲ ਵਗੈਰਾ ਖੇਡਦੇ ਹਨ, ਨੂੰ ਸੜਕ ਦੇ ਬਰਾਬਰ ਉਚੀ ਕਰਨ ਲਈ ਠੇਕੇਦਾਰਾਂ ਕੋਲੋਂ ਮਿੱਟੀ ਪਾਉਣ ਦਾ ਕੰਮ ਕੀਤਾ ਗਿਆ ਅਤੇ ਇਸ ਦੇ ਚਾਰ-ਚੁਫੇਰੇ ਇੰਟਰ ਲਾਕਿੰਗ ਟਾਇਲਾ ਲਾ ਕੇ ਟਰੈਕ ਬਣਾਇਆ ਗਿਆ।ਜਿਸ ਕਰਕੇ ਗਰਾਉਂਡ ਵਿੱਚ ਖੇਡਣ ਵਾਲੇ ਖਿਡਾਰੀ ਅਤੇ ਸੈਰ ਕਰਨ ਵਾਲੇ ਲੋਕ ਬਹੁੱਤ ਖੁਸ਼ ਨਜ਼ਰ ਆਏ।ਪਰ ਇੰਦਰ ਦੇਵਤਾ ਦੀ ਪਹਲੀ ਦਸਤਕ ਨੇ ਹੀ ਲੋਕਾਂ ਦੇ ਮਨ ਦੇ ਸਾਰੇ ਚਾਅ ਠੰਡੇ ਕਰ ਦਿੱਤੇ। ਬਰਸਾਤ ਨਾਲ ਗਰਾਉਂਡ ਵਿੱਚ ਜਗਾ੍ਹ-ਜਗਾ੍ਹ ਤੇ ਪਏ ਵੱਡੇ-ਵੱਡੇ ਟੋਇਆਂ ਵਿੱਚ ਪਾਣੀ ਖੜਾ ਸੀ ਅਤੇ ਗਰਾਉਂਡ ਚਿੱਕੜ ਨਾਲ ਭਰੀ ਪਈ ਸੀ। ਵਿਕਾਸ ਦੀ ਹਨੇਰੀ ਕੁੱਝ ਜ਼ਿਆਦਾ ਜ਼ੋਰ ਨਾਲ ਵਗਣ ਕਰਕੇ ਗਰਾਉਂਡ ਛੱਪੜ ਦਾ ਰੂਪ ਧਾਰ ਹੀ ਗਈ ।
ਨਗਰ ਦੇ ਵਾਰਡਾਂ ਦਾ ਹਾਲ ਵੀ ਇਸ ਤੋਂ ਵੱਖਰਾ ਨਹੀ ਸੀ।11 ਨੰਬਰ ਵਾਰਡ ਦੀ ਹੈਲਥ ਕਲੱਬ ਵਾਲੀ ਗਲੀ ਵੀ ਬਰਸਾਤ ਤੋਂ ਬਾਅਦ ਪਾਣੀ ਨਾਲ ਭਰੀ ਮਿਲੀ ਔਰਤਾਂ ਬੱਚੇ ਬਜ਼ੁੱਰਗ ਗਲੀ ਵਿੱਚ ਇੱਟਾਂ ਰੱਖ-ਰੱਖ ਕੇ ਲੰਘ ਰਹੇ ਸਨ। ਮੁਹੱਲਾਂ ਨਿਵਾਸੀਆਂ ਦਾ ਕਹਿਣਾ ਸੀ ਕਿ ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਤਾਂ ਸਾਰੇ ਲੀਡਰ ਇੱਧਰ ਚੱਕਰ ਮਾਰ-ਮਾਰ ਕੇ ਗਲੀਆਂ ਪੱਕੀਆਂ ਕਰਵਾਉਣ ਦਾ ਦਾਅਵਾ ਕਰਦੇ ਸਨ, ਪਰ ਹੁਣ ਕੋਈ ਇੱਧਰ ਧਿਆਨ ਨਹੀ ਦਿੰਦਾ।ਨਗਰ ਵਾਸੀਆਂ ਡਾ: ਵਿਕਰਮ ਜੀਤ ਸਿੰਘ, ਜਗੀਰ ਸਿੰਘ, ਇੰਦਰਜੀਤ ਸਿੰਘ, ਹਰਜੀਤ ਕੌਰ, ਸ਼ਰਨਜੀਤ ਕੌਰ, ਬਲਵਿੰਦਰ ਕੌਰ, ਸ਼ੈਲੀ ਅਤੇ ਸਾਹਿਬ ਸਿੰਘ ਦਾ ਕਹਿਣਾ ਹੈ ਕਿ ਨੇਤਾ ਸਿਰਫ ਸਟੇਜਾਂ ‘ਤੇ ਹੀ ਨਹੀ ਬਲਕਿ ਲੋਕਾਂ ਵਿੱਚ ਵਿੱਚਰ ਕੇ ਵਿਕਾਸ ਕਰਵਾਉਣ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media