Friday, October 2, 2026

ਧਾਰਮਿਕ ਨਾਟਕ ‘ਪਰਖ ਦੀ ਘੜੀ’ ਦੀ ਪੰਜਾਬ ਨਾਟਸ਼ਾਲਾ ਵਿਖੇ ਪੇਸ਼ਕਾਰੀ 5 ਜੂਨ ਨੂੰ

Harinder Sohal

ਅੰਮ੍ਰਿਤਸਰ, 31 ਮਈ (ਦੀਪ ਦਵਿੰਦਰ ਸਿੰਘ) – ਸੋਹਲ ਗਰੁੱਪ ਆਫ ਆਰਟਸ ਵੱਲੋਂ ਪ੍ਰਸਿੱਧ ਧਾਰਮਿਕ ਤੇ ਇਤਿਹਾਸਕ ਨਾਟਕ ‘ਪਰਖ ਦੀ ਘੜੀ’ 5 ਜੂਨ ਐਤਵਾਰ ਨੂੰ ਪੰਜਾਬ ਨਾਟਸ਼ਾਲਾ (ਸਾਮਣੇ ਖਾਲਸਾ ਕਾਲਜ) ਵਿਖੇ ਪੇਸ਼ ਕੀਤਾ ਜਾ ਰਿਹਾ ਹੈ।ਇਸ ਨਾਟਕ ਦੇ ਨਿਰਦੇਸ਼ਕ ਹਰਿੰਦਰ ਸੋਹਲ ਨੇ ਦੱਸਿਆ ਕਿ ਰੌਸ਼ਨੀ ਤੇ ਆਵਾਜ਼ ਆਧਾਰਤ ਅਤੇ ਮਲਟੀਮੀਡੀਆ ਤਕਨੀਕ ਨਾਲ ਸ਼ਾਮ 6.30 ਵਜੇ ਪੇਸ਼ ਕੀਤੇ ਜਾ ਰਹੇ ਇਸ ਨਾਟਕ ਦੀ ਪੇਸ਼ਕਾਰੀ ਮੌਕੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਮੁੱਖ ਮਹਿਮਾਨ ਵਜੋਂ ਅਤੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਤੇ ਸ਼੍ਰੋਮਣੀ ਅਦਾਕਾਰਾ ਸ੍ਰੀਮਤੀ ਜਤਿੰਦਰ ਕੌਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਨਗੇ।ਉਨਾਂ ਦੱਸਿਆ ਕਿ ਇਸ ਨਾਟਕ ਵਿੱਚ ਪੰਜਾਬੀ ਰੰਗਮੰਚ ਤੇ ਫ਼ਿਲਮਾਂ ਦੇ ਨਾਮੀ ਕਲਾਕਾਰ ਵੱਖ ਵੱਖ ਕਿਰਦਾਰ ਨਿਭਾਅ ਰਹੇ ਹਨ।ਇਥੇ ਇਹ ਵਰਨਣਯੋਗ ਹੈ ਕਿ ਇਸ ਨਾਟਕ ਦਾ ਪਹਿਲਾਂ ਵੀ ਪੰਜਾਬ ਨਾਟਸ਼ਾਲਾ ਤੇ ਆਰਟ ਗੈਲਰੀ ਵਿਖੇ ਸਫਲਤਾ ਸਹਿਤ ਮੰਚਣ ਕੀਤਾ ਗਿਆ ਸੀ। ਜਿਸ ਨੂੰ ਅੰਮ੍ਰਿਤਸਰ ਦੇ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply