Saturday, April 11, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 2 ਜੂਨ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਰਾਹੁਲ ਗਾਂਧੀ ਅਗਲੇ ਮਹੀਨੇ ਬਣਾਏ ਜਾ ਸਕਦੇ ਹਨ ਕਾਂਗਰਸ ਕੌਮੀ ਪ੍ਰਧਾਨ – ਇਸ ਤੋਂ ਪਹਿਲਾਂ ਕਾਂਗਰਸ ‘ਚ ਹੋਵੇਗਾ ਵੱਡਾ ਫੇਰਬਦਲ?

▶ ਯੂ.ਪੀ. ਦੇ ਲਖਨਾਊ ‘ਚ ਇੱਕ ਟਰੱਕ ਦੋ ਘਰਾਂ ‘ਚ ਦਾਖਲ – 5 ਦੀ ਮੌਤ।

▶ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਹਰਕੀਰਤ ਸਿੰਘ ਦੀ ਮੌਤ ‘ਤੇ ਪਰਿਵਾਰ ਨਾਲ ਦੱਖ ਪ੍ਰਗਟ ਕਰਨ ਕੋਟਲੀ ਪਹੁੰਚੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ।

▶ 6 ਜੂਨ ਦੇ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਅੰਮ੍ਰਿਤਸਰ ‘ਚ ਤਾਇਨਾਤ ਸੀ.ਆਰ.ਪੀ.ਐਫ, ਆਈ.ਟੀ.ਪੀ.ਬੀ.ਪੀ ਅਤੇ ਪੁਲਿਸ ਫੋਰਸ ਨੇ ਕੀਤਾ ਫਲੈਗ ਮਾਰਚ।

▶ ਹਰਿਆਣਾ ਵਿੱਚ ਜਾਟ ਅੰਦੋਲਨ ਸੰਘਰਸ਼ ਸਮਿਤੀ ਵਲੋਂ ਜਾਟ ਰਾਖਵਾਂਕਰਨ ‘ਤੇ ਅੰਤ੍ਰਿਮ ਰੋਕ ਖਿਲਾਫ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ।

▶ ਜਾਟ ਰਾਖਵਾਕਰਨ ‘ਤੇ ਹਾਈਕੋਰਟ ਵਲੋਂ ਲਗਾਈ ਅੰਤ੍ਰਿਮ ਰੋਕ ਤੋਂ ਖਫਾ ਜਾਟ ਭਾਈਚਾਰਾ 5 ਜੂਨ ਨੂੰ ਜੀਂਦ ‘ਚ ਰੈਲੀ ਕਰਨ ਅਤੇ ਅਣਮਿੱਥੇ ਦਾ ਧਰਨਾ ਦੇਣ ‘ਤੇ ਬਜਿੱਦ- ਪੁਲਿਸ ਨੇ ਵਧਾਈ ਸੁਰੱਖਿਆ।

▶ ਰਾਜਪੁਰਾ ‘ਚ ਪਟਾਕੇ ਬਣਾਉਂਦਿਆਂ ਹੋਇਆ ਧਮਾਕਾ – 1 ਦੀ ਮੌਤ 3 ਪਰਿਵਾਰਕ ਮੈਂਬਰ ਜਖਮੀ।

▶ ਸੋਨੀਪਤ ‘ਚ ਫੈਕਟਰੀ ਦੀ ਟੈਂਕੀ ਸਾਫ ਕਰਦੇ 4 ਮੁਲਾਜਮਾਂ ਦੀ ਜਹਿਰੀਲੀ ਗੈਸ ਚੜ੍ਹਨ ਨਾਲ ਹੋਈ ਮੌਤ – 3 ਦੀ ਹਾਲਤ ਗੰਭੀਰ।

▶ ਡਾਕਖਾਨਿਆਂ ਨੂੰ ਮਿਲਿਆ ਬੈਂਕ ਦਾ ਦਰਜ਼ਾ – 1 ਮਾਰਚ 2017 ਤੋਂ ਸ਼ੁਰੂ ਹੋਣਗੇ ‘ਇੰਡੀਆ ਪੋਸਟ ਪੈਮੈਂਟ ਬੈਂਕ’।

▶ ਮਨਜਿੰਦਰ ਸਿੰਘ ਸਿਰਸਾ ਨੂੰ ਮਿਲਿਆ ਰਾਜ ਮੰਤਰੀ ਦਾ ਦਰਜ਼ਾ – ਪੰਜਾਬ ਦੇ ਮੁੱਖ ਮੰਤਰੀ ਸ੍ਰ. ਬਾਦਲ ਨੇ ਦਿੱਤੀ ਮਨਜ਼ੂਰੀ।

▶ ਸੈਣੀ, ਇਸਾਈ ਤੇ ਰਾਮਗ੍ਹੜੀਆ ਭਾਈਚਾਰੇ ਲਈ ਬਣੇਗਾ ਅਲੱਗ-ਅਲੱਗ ਭਲਾਈ ਬੋਰਡ।

▶ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅਨੰਤਨਾਗ ਜਿਮਨੀ ਚੋਣ ਲਈ ਭਰੇ ਨਾਮਜ਼ਦਗੀ ਕਾਗਜ਼ਾਤ।

▶ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੰਤ ਢੱਡਰੀਆਂ ਵਾਲਾ ‘ਤੇ ਹਮਲੇ ਦੀ ਸੀ.ਬੀ.ਆਈ ਜਾਂਚ ਦੀ ਕੀਤੀ ਹਮਾਇਤ।

▶ ਅਕਾਲੀ ਦਲ ਤੇ ਭਾਜਪਾ ਸੀ.ਬੀ.ਆਈ ਜਾਂਚ ਦਾ ਕੀਤਾ ਵਿਰੋਧ – ਕੈਬਨਿਟ ਮੰਤਰੀ ਮਲੂਕਾ ‘ਤੇ ਪ੍ਰਦੇਸ਼ ਭਾਜਪਾ ਪ੍ਰਧਾਨ ਸਾਂਪਲਾ ਨੇ ਕਿਹਾ ਪੰਜਾਬ ਪੁਲਿਸ ‘ਤੇ ਭਰੋਸਾ, ਕਰ ਰਹੀ ਹੈ ਵਧੀਆ ਜਾਂਚ।

▶ ਪੰਜਾਬ ਵਿੱਚ ਵਿਗੜ੍ਹ ਰਹੀ ਅਮਨ ਕਾਨੂੰਨ ਦੀ ਸਥਿਤੀ ਖਿਲਾਫ ਕਾਂਗਰਸ ਵਲੋਂ ਜਲੰਧਰ ‘ਚ ਧਰਨਾ 13 ਜੂਨ ਨੂੰ – ਕੈਪਟਨ।

▶ ਜੇ ਸੋਨੀਆ ਗਾਂਧੀ ਚਾਹੁੰਦੇ ਨੇ ਕਿ ਰਾਹੁਲ ਗਾਂਧੀ ਕਾਂਗਰਸ ਕੌਮੀ ਪ੍ਰਧਾਨ ਬਨਣ ਤਾਂ ਸਵਾਗਤ ਕਰਨਗੇ – ਕੈਪਟਨ ਅਮਰਿੰਦਰ ।

▶ ਕੇਂਦਰ ਨੇ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ‘ਚ ਕੀਤਾ 60 ਰੁਪਏ ਦਾ ਵਾਧਾ – ਕਾਂਗਰਸ ਤੇ ਆਪ ਨੇ ਦੱਸਿਆ ਕਿਸਾਨਾਂ ਨਾਲ ਮਜ਼ਾਕ।

▶ ਫਿਰੋਜ਼ਪੁਰ ਵਿੱਚ 10 ਕਿਲੋ ਅਫੀਮ ਸਮੇਤ 4 ਗ੍ਰਿਫਤਾਰ।

▶ ਭਾਜਪਾ ਮੀਟਿੰਗ ਤੋਂ ਬਾਅਦ ਹੋ ਸਕਦਾ ਹੈ ਅਮਿਤ ਸ਼ਾਹ ਦੀ ਟੀਮ ਵਿੱਚ ਫੇਰਬਦਲ।

▶ ਉਘੇ ਬਾਲੀਵੁੱਡ ਕਮੇਡੀਅਨ ਰਜ਼ਾਕ ਖਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ।

▶ ਸਾਬਕਾ ਸੰਸਦ ਮੈਂਬਰ ਤੇ ਬਸਪਾ ਆਗੂ ਮੋਹਨ ਸਿੰਘ ਫਲੀਆਂਵਾਲਾ ਆਮ ਆਦਮੀ ਪਾਰਟੀ ‘ਚ ਸ਼ਾਮਿਲ।

▶ ਕੈਲੀਫੋਰਨੀਆ ਦੀ ਯੂਨੀਵਰਸਿਟੀ ਦੇ ਕੈਂਪਸ ‘ਚ ਚੱਲੀ ਗੋਲੀ – 2 ਦੀ ਮੌਤ ਹੋਣ ਦਾ ਖਦਸ਼ਾ।

▶ ਬਿਨ੍ਹਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ 21 ਰੁਪਏ ਦਾ ਵਾਧਾ।

▶ ਮਹਾਂਰਾਸ਼ਟਰ ਦੇ ਸ਼ੋਲਾਪੁਰ ਡਰੱਗ ਰੈਕਟ ਦਾ ਮੁੱਖ ਦੋਸ਼ੀ ਜੈਮੁਖ ਗੋਰੁਖਪੁਰ ਤੋਂ ਕਾਬੂ – ਨਾਰਕੋਟਿਕ ਵਿਭਾਗ ਨੇ ਬਰਾਮਦ ਕੀਤੀ ਸੀ 2000 ਹਜ਼ਾਰ ਕਰੋੜ ਦੀ ਡਰੱਗ।

▶ ਸ਼੍ਰੋਮਣੀ ਕਮੇਟੀ ਸਕਰੀਨਿੰਗ ਕਮੇਟੀ ਮੈਂਬਰ ਤੇ ਪ੍ਰਧਾਨ ਅਵਤਾਰ ਸਿੰਘ ਦੀ ਮੌਜੂਦਗੀ ‘ਚ ਹੈਰੀ ਬਵੇਜਾ ਵਲੋਂ ਚਾਰ ਸਾਹਿਬਜ਼ਾਦੇ ਐਨੀਮੇਸ਼ਨ ਫਿਲਮ ਪਾਰਟ-2 ਦੇ ਡਿਜ਼ੀਟਲ ਪੋਸਟਰ ਰਲੀਜ਼।

▶ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਮੁੱਖ ਪਾਰਲੀਮਨੀ ਸਕੱਤਰ ਮੈਡਮ ਡਾ. ਨਵਜੋਤ ਕੌਰ ਸਿੱਧੂ ਨੇ ਤੰਬਾਕੂ ਫੈਕਟਰੀ ਦਾ ਕੀਤਾ ਪਰਦਾਫਾਸ਼ – ਤੰਬਾਕੂ ਵਿਰੋਧੀ ਦਿਵਸ ਦੇ ਇੱਕ ਦਿਨ ਬਾਅਦ ਤੰਬਾਕੂ ਮੁਕਤ ਗੁਰੂ ਨਗਰੀ ‘ਚ ਮਿਲੀ ਫੈਕਟਰੀ ਨੇ ਖੜੇ ਕੀਤੇ ਕਈ ਸਵਾਲ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply