Friday, October 2, 2026

ਝੋਨੇ ਅਤੇ ਬਾਸਮਤੀ ਦੀ ਅਗੇਤੀ ਲਵਾਈ ਤੇ ਪਾਬੰਦੀ

ਫਾਜ਼ਿਲਕਾ 1 ਜੂਨ (ਵਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਅਗੇਤਾ ਝੋਨਾ ਅਤੇ ਬਾਸਮਤੀ ਲਗਾਉਣ ਸਬੰਧੀ ਜਾਰੀ ਨੋਟੀਫਿਕੇਸ਼ਨ ਨੰਬਰ ਐਸ.ਓ. 33/ਪੀ.ਏ. 6/2009/ਐਸ.3/2014 ਮਿਤੀ 16 ਮਈ 2014 ਮੁਤਾਬਿਕ ਜ਼ਿਲ੍ਹਾ ਮੈਜੀਸਟ੍ਰੇਟ ਸ੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਫਾਜ਼ਿਲਕਾ ਜ਼ਿਲ੍ਹੇ ਦੀ ਹਦੂਦ ਅੰਦਰ ਗੈਰ ਬਾਸਮਤੀ ਕਿਸਮਾਂ ਦੇ ਝੋਨੇ ਦੀ ਪਨੀਰੀ 15 ਜੂਨ ਤੋਂ ਪਹਿਲਾਂ ਅਤੇ ਬਾਸਮਤੀ ਕਿਸਮਾਂ ਦੀ ਪਨੀਰੀ 5 ਜੁਲਾਈ ਤੋਂ ਪਹਿਲਾਂ ਪੁੱਟ ਕੇ ਮੁੜ ਤੋਂ ਖੇਤਾਂ ਵਿਚ ਲਗਾਉਣ ਤੇ ਫੌਜਦਾਰੀ ਦੰਡ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਪਾਬੰਦੀ ਲਗਾ ਦਿੱਤੀ ਹੈ।ਉਨ੍ਹਾਂ ਕਿਹਾ ਕਿ ਅਗੇਤੇ ਲਗਾਏ ਝੋਨੇ ਕਾਰਨ ਪਾਣੀ ਦੀ ਬਰਬਾਦੀ ਜਿਆਦਾ ਹੁੰਦੀ ਹੈ, ਫਸਲ ਤੇ ਕੀੜਿਆਂ ਮਕੌੜਿਆਂ ਦਾ ਹਮਲਾ ਵਧੇਰੇ ਹੁੰਦਾ ਹੈ, ਵਾਤਾਵਰਨ ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਕਿਸਾਨਾਂ ਦੇ ਖੇਤੀ ਖਰਚੇ ਵੱਧਣ ਦੇ ਨਾਲ ਨਾਲ ਅਗੇਤੀ ਫਸਲ ਦੇ ਮੰਡੀਕਰਨ ਵਿਚ ਵੀ ਮੁਸਕਿਲ ਆਉਂਦੀ ਹੈ। ਉਨ੍ਹਾਂ ਨੇ ਕਿਸਾਨ ਹਿੱਤ ਦੇ ਫੈਸਲੇ ਨੂੰ ਮੰਨਨ ਦੀ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੇ ਨਿਯਮਾਂ ਦਾ ਉਲੰਘਣ ਕੀਤਾ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply