Thursday, April 16, 2026

ਲੈਕਚਰਾਰ ਸ਼ਿਮਲਾ ਨੂੰ ਸੇਵਾ ਮੁਕਤੀ ਤੇ ਮਿਲੀ ਸ਼ਾਨਦਾਰ ਵਿਦਾਇਗੀ ਪਾਰਟੀ

PPN0106201616

ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ ਬਿਊਰੋ) – ਸਰਕਾਰੀ ਸੈਕੰ: ਸਕੂਲ ਜੇਠੂਵਾਲ ਤੋਂ ਬਤੌਰ ਲੈਕਚਰਾਰ ਸੇਵਾ ਮੁਕਤ ਹੋਈ ਮੈਡਮ ਸ਼ਿਮਲਾ ਨੂੰ ਸਕੂਲ ਦੇ ਸਮੂਹ ਸਟਾਫ ਮਂੈਬਰਾਂ ਤੇ ਹੋਰਨਾਂ ਦੇ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਸਕੂਲ ਦੇ ਪ੍ਰਿੰ: ਕੰਵਲਜੀਤ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਤ ਇਸ ਵਿਦਾਇਗੀ ਪਾਰਟੀ ਵਿਚ ਸਕੂਲ ਦੇ ਸਮੂਹ ਸਟਾਫ ਤੋ ਇਲਾਵਾ ਸਿੱਖਿਆ ਵਿਭਾਗ ਦੇ ਕਈ ਆਲਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਸ਼ਿਰਕਤ ਕੀਤੀ।ਪ੍ਰਿੰ: ਕੰਵਲਜੀਤ ਸਿੰਘ ਨੇ ਮੈਡਮ ਸ਼ਿਮਲਾ ਦੇ ਕਾਰਜਕਾਲ ਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ 1995 ਤੋਂ ਲੈ ਕੇ ਹੁਣ ਤੱਕ ਲਗਭਗ ਦੋ ਦਹਾਕੇ ਸੇਵਾਵਾਂ ਦਬਾਉਣ ਵਾਲੀ ਲੈਕਚਰਾਰ ਨੇ ਆਪਣੀ ਡਿਊਟੀ ਮਿਹਨਤ, ਲਗਨ ਤੇ ਸ਼ਾਂਤ ਸੁਭਾਅ ਨਾਲ ਨਿਭਾਈ ਤੇ ਵਿਭਾਗ ਨੂੰ ਉਨ੍ਹਾਂ ਦੀ ਕਮੀ ਹਮੇਸ਼ਾ ਰੜਕਦੀ ਰਹੇਗੀ।ਪ੍ਰਿੰਸੀਪਲ ਤੇ ਹੋਰ ਅਧਿਆਪਕਾਂ ਵਲੋਂ ਸੇਵਾਮੁਕਤ ਲੈਕਚਰਾਰ ਸ਼ਿਮਲਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੋਕੇ ਵਿਨੈ ਕੁਮਾਰ, ਸੁਨੀਲ ਦੱਤ, ਪ੍ਰਮਜੀਤ ਸਿੰਘ, ਸੰਗੀਤਾ, ਸੁਰਿੰਦਰਪਾਲ ਕੋਰ, ਸੁਖਜਿੰਦਰ ਸਿੰਘ, ਅਮਰਦੀਪ ਸਿੰਘ, ਮਨਮੀਤ ਕੋਰ, ਗੁਰਮੀਤ ਕੋਰ, ਹਰਮਨਪੀ੍ਰਤ ਕੋਰ ਤੇ ਹਰਪ੍ਰੀਤ ਕੋਰ ਆਦਿ ਹਾਜਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply